ਨੈਰੋਬੀ: ਰਾਸ਼ਟਰਪਤੀ ਸਲਵਾ ਕੀਰ ਦੀ ਪੈਂਟ ਵਿੱਚ ਪਿਸ਼ਾਨ ਕਰਨ ਵਾਲੀ ਵੀਡੀਓ ਦੇ ਮਾਮਲੇ ਵਿੱਚ ਦੱਖਣੀ ਸੁਡਾਨ ਵਿੱਚ ਛੇ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸ ਦਈਏ ਕਿ ਇਹ ਜਾਣਕਾਰੀ ਨੈਸ਼ਨਲ ਜਰਨਲਿਸਟ ਐਸੋਸੀਏਸ਼ਨ (National Association of Journalists) ਨੇ ਦਿੱਤੀ ਹੈ। ਜਾਣਕਾਰੀ ਮੁਤਾਬਿਕ ਰਾਸ਼ਟਰਪਤੀ ਸਲਵਾ ਕੀਰ 71 ਨੂੰ ਇੱਕ ਸਮਾਗਮ ਵਿੱਚ ਰਾਸ਼ਟਰੀ ਗੀਤ ਲਈ ਖੜ੍ਹੇ ਹੋਣ ਸਮੇਂ ਉਸਦੀ ਪੈਂਟ 'ਤੇ ਕਾਲੇ ਧੱਬੇ ਨਾਲ ਦੇਖਿਆ (South Sudan President Salva Kiir) ਗਿਆ ਸੀ, ਜਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।
ਇਹ ਵੀ ਪੜੋ: ਸਾਊਦੀ ਅਰਬ ਨੇ ਹੱਜ ਯਾਤਰੀਆਂ ਦੀ ਗਿਣਤੀ ਅਤੇ ਉਮਰ ਸੀਮਾ ਉੱਤੇ ਹਟਾਈਆਂ ਪਾਬੰਦੀਆਂ
ਹਿਰਾਸਤ ਵਿੱਚ ਲਏ ਗਏ ਪੱਤਰਕਾਰ ਕੈਮਰਾ ਆਪਰੇਟਰ ਜੋਸੇਫ ਓਲੀਵਰ ਅਤੇ ਮੁਸਤਫਾ ਉਸਮਾਨ ਹਨ। ਇਸ ਤੋਂ ਇਲਾਵਾ ਵੀਡੀਓ ਐਡੀਟਰ ਵਿਕਟਰ ਲਾਡੋ ਦੇ ਨਾਲ ਜੈਕਬ ਬੈਂਜਾਮਿਨ, ਚੈਰਬੇਕ ਰੂਬੇਨ, ਜੋਵਲ ਟੂਮਬੇ, ਓਏਟ ਸ਼ਾਮਲ ਹਨ।
ਵੀਡੀਓ ਦੌਰਾਨ ਫਰਸ਼ 'ਤੇ ਇੱਕ ਵੱਡਾ ਗਿੱਲਾ ਨਿਸ਼ਾਨ ਵੀ ਦੇਖਿਆ ਗਿਆ ਸੀ। ਇਹ ਵੀਡੀਓ ਟੈਲੀਵਿਜ਼ਨ 'ਤੇ ਪ੍ਰਸਾਰਿਤ ਨਹੀਂ ਹੋਇਆ, ਪਰ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕੀਤਾ (Journalists detained over footage) ਗਿਆ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਦੱਖਣੀ ਸੁਡਾਨ ਯੂਨੀਅਨ ਆਫ਼ ਜਰਨਲਿਸਟ ਦੇ ਪ੍ਰਧਾਨ ਪੈਟਰਿਕ ਓਏਟ ਨੇ ਕਿਹਾ ਕਿ ਰਾਜ ਦੁਆਰਾ ਸੰਚਾਲਿਤ ਦੱਖਣੀ ਸੂਡਾਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨਾਲ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਦੱਸ ਦਈਏ ਕਿ 2011 ਵਿੱਚ ਦੱਖਣੀ ਸੁਡਾਨ ਦੀ ਆਜ਼ਾਦੀ ਤੋਂ ਬਾਅਦ ਕੀਰ ਰਾਸ਼ਟਰਪਤੀ ਹਨ। ਸਰਕਾਰੀ ਅਧਿਕਾਰੀਆਂ ਨੇ ਵਾਰ-ਵਾਰ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫਵਾਹਾਂ ਤੋਂ ਇਨਕਾਰ ਕੀਤਾ ਹੈ ਕਿ ਉਹ ਬੀਮਾਰ ਹੈ। ਦੇਸ਼ ਪਿਛਲੇ ਇੱਕ ਦਹਾਕੇ ਤੋਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ।
ਇਹ ਵੀ ਪੜੋ: ਤਰਨਤਾਰਨ ਵਿੱਚ ਬੀਐਸਐਫ ਨੇ 2 ਕਿਲੋ ਤੋਂ ਵੱਧ ਹੈਰੋਇਨ ਕੀਤੀ ਬਰਾਮਦ