ਸੰਯੁਕਤ ਰਾਸ਼ਟਰ: ਚੀਨ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ (Lashkar e Taiba terrorist) ਸਾਜਿਦ ਮੀਰ ਨੂੰ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਅੱਤਵਾਦੀ ਐਲਾਨਣ ਦੇ ਅਮਰੀਕਾ ਦੇ ਪ੍ਰਸਤਾਵ ਨੂੰ ਰੋਕ ਦਿੱਤਾ ਹੈ। ਭਾਰਤ ਨੇ ਵੀ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਮੀਰ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਹੈ ਅਤੇ 2008 ਦੇ ਮੁੰਬਈ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ (The main conspirator of the Mumbai attack) ਵੀ ਹੈ।
ਬੀਜਿੰਗ ਨੇ ਵੀਰਵਾਰ ਨੂੰ ਮੀਰ ਨੂੰ ਗਲੋਬਲ ਅੱਤਵਾਦੀ ਵਜੋਂ ਨਾਮਜ਼ਦ ਕਰਨ ਅਤੇ (United Nations) ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (United Nations Security Council) ਦੀ 1267 ਅਲ-ਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਉਸ ਨੂੰ ਬਲੈਕਲਿਸਟ ਕਰਨ ਦੇ ਅਮਰੀਕੀ ਪ੍ਰਸਤਾਵ ਨੂੰ ਰੋਕ ਦਿੱਤਾ ਹੈ।ਭਾਰਤ ਦੇ ਸਮਰਥਨ ਵਾਲੇ ਇਸ ਪ੍ਰਸਤਾਵ ਦੇ ਤਹਿਤ ਮੀਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਜਾਣਾ ਸੀ ਅਤੇ ਉਸ ਉੱਤੇ ਯਾਤਰਾ ਪਾਬੰਦੀਆਂ ਲਗਾਈਆਂ ਜਾਣੀਆਂ ਸਨ। 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਵਿੱਚ ਭੂਮਿਕਾ ਲਈ ਮੀਰ ਉੱਤੇ 5 ਮਿਲੀਅਨ ਡਾਲਰ ਦੇ ਇਨਾਮ (5 million dollar prize) ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਹਿਜ਼ਾਬ ਨਾ ਪਾਉਣ ਉੱਤੇ ਹਿਰਾਸਤ ਵਿੱਚ ਲਈ ਕੁੜੀ ਦੀ ਹੋਈ ਮੌਤ !