ਚੰਡੀਗੜ੍ਹ: ਦੁਨੀਆਂ ਭਰ ਵਿੱਚ ਕੋਰੋਨਾ ਨੇ ਹਾਹਾਕਾਰ ਮਚਾਈ ਹੋਈ ਹੈ। ਜਿੱਥੇ ਇੱਕ ਪਾਸੇ ਭਾਰਤ ਦੂਜੀ ਵੇਵ ਦਾ ਕਹਿਰ ਹੋਲੀ ਹੋਇਆ ਹੈ ਤੇ ਤੀਜੀ ਵੇਵ ਆਉਣ ਦੀ ਗੱਲ ਕਹੀ ਜਾ ਰਹੀ ਹੈ। ਉਥੇ ਹੀ ਦੂਜੇ ਪਾਸੇ ਜੇਕਰ ਗਵਾਂਢੀ ਮੁਲਕ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਕੋਰੋਨਾ ਮਹਾਂਮਾਰੀ ਦੀ ਚੌਥੀ ਲਹਿਰ ਦਾ ਜੂਝ ਰਿਹਾ ਹੈ। ਪਾਕਿਸਤਾਨ ਵਿੱਚ ਪਿਛਲੇ ਹਫ਼ਤਿਆਂ ਤੋਂ ਹੁਣ ਦੇ ਸਮੇਂ ਕੋਰੋਨਾ ਕੇਸਾਂ ਦੀ ਗਿਣਤੀ 3 ਗੁਣਾ ਵਧ ਗਈ ਹੈ।
ਇਹ ਵੀ ਪੜੋ: ਓਮਾਨ ਦੇ ਸੁਲਤਾਨ ਦੀ ਪਹਿਲੀ ਵਿਦੇਸ਼ ਯਾਤਰਾ, ਸਾਉਦੀ ਅਰਬ ਪਹੁੰਚੇ
ਸਿਹਤ ਵਿਭਾਗ ਦੀ ਚਿਤਾਵਨੀ
ਪਾਕਿਸਤਾਨ ਦੇ ਸਿਹਤ ਵਿਭਾਗ ਨੇ ਸਰਕਾਰ ਨੂੰ ਲੌਕਡਾਊਨ ਲਗਾਉਣ ਦੀ ਅਪੀਲ ਕੀਤੀ ਹੈ, ਸਿਹਤ ਵਿਭਾਗ ਨੇ ਕਿਹਾ ਹੈ ਕਿ ਈਦ-ਉਲ-ਅਜਹਾ ਸਖ਼ਤ ਪਾਬੰਦੀਆਂ ਵਿਚਾਲੇ ਮਨਾਈ ਜਾਨੀ ਚਾਹੀਦੀ ਹੈ। ਇਸ ਦੇ ਨਾਲ ਸਿਹਤ ਵਿਭਾਗ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਕਾਰੋਬਾਰ ਤੇ ਟੂਰਸਿਟ ਜਗ੍ਹਾਂ ਨੂੰ ਖੋਲ੍ਹਣ ਕਾਰਨ ਵਧੇ ਹਨ।
ਸਿਹਤ ਵਿਭਾਗ ਨੇ ਜਾਰੀ ਕੀਤੇ ਅੰਕੜੇ
ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਅਕੜੇ ਜਾਰੀ ਕੀਤੇ ਗਏ ਸਨ ਜਿਹਨਾਂ ਵਿੱਚ 24 ਘੰਟੇ ਅੰਦਰ 1980 ਨਵੇਂ ਮਾਮਲੇ ਆਏ ਸਨ ਤੇ ਇਸ ਨਾਲ ਮਾਮਲਿਆਂ ਦੀ ਦਰ 4.009 ਫੀਸਦ ਰਹੀ ਹੈ। ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 21 ਜੂਨ ਨੂੰ ਸਿਰਫ਼ 663 ਨਵੇਂ ਮਾਮਲੇ ਸਾਹਮਣੇ ਆਏ ਸਨ ਜੋ ਕਿ ਹੁਣ ਲਗਾਤਾਰ ਵਧਦੇ ਹੀ ਜਾ ਰਹੇ ਹਨ। ਪਾਕਿਸਤਾਨ ਵਿੱਚ ਕੁੱਲ 9,73,284 ਮਾਮਲੇ ਹੋ ਗਏ ਹਨ ਜਿਹਨਾਂ ਵਿੱਚੋਂ 22, 582 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
ਦੇਸ਼ ਵਿੱਚ 9,73,284 ਕੁੱਲ ਮਾਮਲੇ ਹਨ ਜਿਹਨਾਂ ਵਿੱਚੋਂ 2,119 ਲੋਕਾਂ ਦੀ ਹਾਲਤ ਜਿਆਦਾ ਗੰਭੀਰ ਹੈ। ਇਸ ਦੇ ਨਾਲ ਹੀ ਸਰਕਾਰ ਦੂਜੇ ਪਾਸੇ ਟੀਕਾਕਰਨ ’ਤੇ ਵੀ ਜੋਰ ਦੇ ਰਹੀ ਹੈ ਤਾਂ ਜੋ ਲੋਕਾਂ ਨੂੰ ਬਚਾਇਆ ਜਾ ਸਕੇ।