ਦਿੱਲੀ: ਦੇਸ਼ ਦੇ ਮੀਡੀਆ 'ਚ ਇੰਨ੍ਹੀਂ ਦਿਨੀਂ ਡਰੱਗਜ਼ (Drugs) ਮਾਮਲੇ ਦੀਆਂ ਖਬਰਾਂ ਸੁਰਖੀਆਂ ਚ ਹਨ। ਚਾਹੇ ਸ਼ਾਹਰੁਖ ਖਾਨ (Shah Rukh Khan) ਦੇ ਬੇਟੇ ਆਰਿਅਨ ਖਾਨ ਦੀ ਗ੍ਰਿਫਤਾਰੀ ਹੋਵੇ ਜਾਂ ਗੁਜਰਾਤ ਦੇ ਅਡਾਨੀ ਦੇ ਮੁੰਦਰਾ ਬੰਦਰਗਾਹ ਤੋਂ ਮਿਲੇ 21 ਹਜ਼ਾਰ ਕਰੋੜ ਰੁਪਏ ਦੇ ਨਸ਼ੀਲੇ ਪਦਾਰਥ। ਵੈਸੇ, ਦੇਸ਼ ਵਿੱਚ ਨਸ਼ਾ ਤਸਕਰੀ ਦੀ ਜਾਂਚ ਦੇ ਮਾਮਲੇ ਪਿਛਲੇ ਇੱਕ ਸਾਲ ਤੋਂ ਚਰਚਾ ਵਿੱਚ ਹਨ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ 14 ਜੂਨ 2020 ਨੂੰ ਹੋਈ ਮੌਤ ਤੋਂ ਬਾਅਦ ਨਸ਼ਿਆਂ ਦੇ ਕਾਰੋਬਾਰ ਨੂੰ ਲੈ ਕੇ NCB ਸਮੇਤ ਸਾਰੀਆਂ ਜਾਂਚ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਸਨ। ਉਸ ਤੋਂ ਬਾਅਦ ਮੁੰਬਈ ਤੋਂ ਹੈਦਰਾਬਾਦ ਤੱਕ ਫਿਲਮੀ ਸਿਤਾਰੇ ਅਤੇ ਡਰੱਗ ਤਸਕਰ ਜਾਂਚ ਏਜੰਸੀਆਂ ਦੇ ਰਡਾਰ 'ਤੇ ਹਨ।
ਭਾਰਤ 'ਚ ਇੰਨ੍ਹਾਂ ਸੁਰਖੀਆਂ ਵਿਚਾਲੇ ਕੋਲੰਬੀਆ 'ਚ ਇੱਕ ਡਰੱਗ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਵੀ ਕੋਈ ਛੋਟਾ ਮੋਟਾ ਨਹੀਂ, ਕੋਲੰਬੀਆ ਦਾ ਸਭ ਤੋਂ ਵੱਡਾ ਤਸਕਰ ਹੈ, ਜਿਸ 'ਤੇ ਕਰੋੜਾਂ ਦਾ ਇਨਾਮ ਸੀ। ਇਸ ਤਸਕਰ ਦੀ ਕਹਾਣੀ ਕਿਸੇ ਹਾਲੀਵੁੱਡ ਫਿਲਮ ਦੀ ਤਰ੍ਹਾਂ ਹੈ, ਜਿਸ ਨੂੰ ਫੜਨ ਲਈ ਪੁਲਿਸ ਨੂੰ ਫਿਲਮੀ ਸਟਾਈਲ 'ਚ ਆਪਰੇਸ਼ਨ ਵੀ ਚਲਾਉਣਾ ਪਿਆ। ਇਸ ਨੂੰ ਪਿਛਲੇ ਦੋ ਦਹਾਕਿਆਂ 'ਚ ਨਸ਼ਾ ਤਸਕਰੀ ਵਿਰੁੱਧ ਸਭ ਤੋਂ ਵੱਡਾ ਆਪਰੇਸ਼ਨ ਦੱਸਿਆ ਜਾ ਰਿਹਾ ਹੈ।
ਕੀ ਹੈ ਮਾਮਲਾ ?
ਡਾਇਰੋ ਐਂਟੋਨੀਓ ਉਸਾਗਾ, ਇਹ ਕੋਲੰਬੀਆ ਦੇ ਡਰੱਗ ਤਸਕਰ ਦਾ ਨਾਮ ਹੈ। ਜੋ ਕਿ ਓਟੋਨੀਅਲ ਦੇ ਨਾਂ ਨਾਲ ਮਸ਼ਹੂਰ ਸੀ। ਡਰੱਗ ਲਾਰਡ ਵਜੋਂ ਜਾਣਿਆ ਜਾਣ ਵਾਲਾ ਬਦਨਾਮ ਓਟੋਨੀਅਲ, ਗਲਫ ਕਲਾਨ ਨਾਮਕ ਗਰੋਹ ਦਾ ਆਗੂ ਸੀ। ਡਰੱਗ ਲਾਰਡ ਇੱਕ ਰੈਂਕ ਹੁੰਦਾ ਹੈ ਜੋ ਇੱਕ ਬਦਨਾਮ ਨਸ਼ਾ ਤਸਕਰੀ ਗਰੋਹ ਦੇ ਬੌਸ ਨੂੰ ਦਿੱਤਾ ਜਾਂਦਾ ਹੈ। ਅਮਰੀਕਾ, ਕੋਲੰਬੀਆ, ਮੈਕਸੀਕੋ ਕੁਝ ਅਜਿਹੇ ਦੇਸ਼ ਹਨ ਜੋ ਡਰੱਗ ਤਸਕਰੀ ਲਈ ਬਦਨਾਮ ਰਹੇ ਹਨ।
ਕੋਲੰਬੀਆ ਲਈ ਇਸ ਦੀ ਗ੍ਰਿਫਤਾਰੀ ਕਿੰਨੀ ਮਹੱਤਵਪੂਰਨ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੋਲੰਬੀਆ ਦੇ ਰਾਸ਼ਟਰਪਤੀ ਨੇ ਖੁਦ ਇੱਕ ਸੰਦੇਸ਼ ਰਾਹੀਂ ਲੋਕਾਂ ਨੂੰ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ ਸੀ। ਇਸ ਦਾ ਤਸਕਰੀ ਦਾ ਜਾਲ ਕੋਲੰਬੀਆ ਤੋਂ ਅਮਰੀਕਾ ਅਤੇ ਕਈ ਦੱਖਣੀ ਅਮਰੀਕੀ ਦੇਸ਼ਾਂ ਤੋਂ ਦੁਨੀਆ ਦੇ ਕੁਝ ਹੋਰ ਦੇਸ਼ਾਂ ਤੱਕ ਫੈਲਿਆ ਹੋਇਆ ਸੀ। ਉਸ ਨੂੰ ਕੋਲੰਬੀਆ ਦੀ ਫੌਜ, ਹਵਾਈ ਫੌਜ ਅਤੇ ਪੁਲਿਸ ਨੇ ਸਾਂਝੇ ਆਪ੍ਰੇਸ਼ਨ 'ਚ ਗ੍ਰਿਫਤਾਰ ਕੀਤਾ।
ਲੱਖਾਂ ਦਾ ਨਹੀਂ ਕਰੋੜਾਂ ਦਾ ਨਾਮੀ ਤਸਕਰ
ਕੋਲੰਬੀਆ ਸਰਕਾਰ ਨੇ ਓਟੋਨੀਅਲ ਦੀ ਸੂਚਨਾ ਦੇਣ ਵਾਲੇ ਵਿਅਕਤੀ ਲਈ 8 ਲੱਖ ਡਾਲਰ ਯਾਨੀ 6 ਕਰੋੜ ਰੁਪਏ ਦਾ ਇਨਾਮ ਰੱਖਿਆ ਸੀ। ਜਦੋਂ ਕਿ ਅਮਰੀਕਾ ਨੇ ਉਸ ਦੇ ਸਿਰ 'ਤੇ 5 ਮਿਲੀਅਨ ਡਾਲਰ ਯਾਨੀ 37 ਕਰੋੜ ਰੁਪਏ ਦਾ ਇਨਾਮ ਰੱਖਿਆ ਸੀ। ਉਸ ਨੂੰ ਕੋਲੰਬੀਆ ਦੇ ਇੱਕ ਪੇਂਡੂ ਖੇਤਰ ਵਿੱਚ ਇੱਕ ਭੂਮੀਗਤ ਠਿਕਾਣੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਪੇਂਡੂ ਖੇਤਰ 'ਚ ਕਈ ਘਰਾਂ 'ਤੇ ਜਾਲ ਵਿਛਾ ਲਿਆ ਸੀ, ਜਿੱਥੇ ਉਹ ਆਪਣਾ ਟਿਕਾਣਾ ਬਦਲਦਾ ਰਹਿੰਦਾ ਸੀ।
ਫਿਲਮ ਸਟਾਈਲ ‘ਚ ਗ੍ਰਿਫਤਾਰੀ
ਨਸ਼ਾ ਤਸਕਰ ਦੇ ਠਿਕਾਣੇ ਦਾ ਪਤਾ ਲੱਗਣ ਤੋਂ ਬਾਅਦ ਉਸ ਨੂੰ ਫੜਨ ਲਈ ਜਾਲ ਵਿਛਾਉਣ ਦੀ ਤਿਆਰੀ ਕੀਤੀ ਗਈ। ਕੋਲੰਬੀਆ ਦੀ ਪੁਲਿਸ ਮੁਤਾਬਕ ਸੈਟੇਲਾਈਟ ਤਸਵੀਰਾਂ ਦੇ ਜ਼ਰੀਏ ਕਈ ਖੁਫੀਆ ਵਿਭਾਗ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਸਨ। ਇਸ ਨਿਗਰਾਨੀ ਲਈ ਅਮਰੀਕਾ ਤੋਂ ਲੈ ਕੇ ਬਰਤਾਨੀਆ ਤੱਕ ਦੇ ਮਾਹਿਰਾਂ ਦੀ ਮਦਦ ਲਈ ਗਈ ਸੀ।
ਇਸ ਤਸਕਰ ਨੂੰ ਫੜਨ ਲਈ 500 ਜਵਾਨਾਂ ਨੇ ਆਪਰੇਸ਼ਨ 'ਚ ਹਿੱਸਾ ਲਿਆ ਸੀ, ਜਿੰਨ੍ਹਾਂ ਨੂੰ 22 ਹੈਲੀਕਾਪਟਰਾਂ ਦੀ ਮਦਦ ਮਿਲ ਰਹੀ ਸੀ। ਇਸ ਕਾਰਵਾਈ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਵੀ ਮੌਤ ਹੋ ਗਈ। 50 ਸਾਲਾ ਓਟੋਨੀਅਲ ਨੂੰ ਫੜਨ ਲਈ ਇਸ ਤੋਂ ਪਹਿਲਾਂ ਕਈ ਮੁਹਿੰਮਾਂ ਚਲਾਈਆਂ ਗਈਆਂ ਸਨ ਪਰ ਇਸ ਵਾਰ ਸਖ਼ਤ ਮਿਹਨਤ ਤੋਂ ਬਾਅਦ ਸਫ਼ਲਤਾ ਮਿਲੀ। ਕੋਲੰਬੀਆ ਦੇ ਰਾਸ਼ਟਰਪਤੀ ਨੇ ਇਸ ਨੂੰ ਜੰਗਲ 'ਚ ਕੋਲੰਬੀਆ ਦੇ ਫੌਜੀ ਇਤਿਹਾਸ ਦਾ ਸਭ ਤੋਂ ਵੱਡਾ ਆਪਰੇਸ਼ਨ ਦੱਸਿਆ ਹੈ।
ਕੋਲੰਬੀਆ ਦੇ ਸਭ ਤੋਂ ਵੱਡੇ ਗਿਰੋਹ ਦਾ ਆਗੂ ਹੈ ਓਟੋਨੀਅਲ
ਗਲਫ ਕਲੈਨ ਕੋਲੰਬੀਆ ਦਾ ਸਭ ਤੋਂ ਬਦਨਾਮ ਗੈਂਗ ਹੈ ਅਤੇ ਓਟੋਨੀਅਲ ਇਸਦਾ ਆਗੂ ਹੈ। ਗਰੋਹ ਦੇ ਕਰੀਬ 2000 ਹਥਿਆਰਬੰਦ ਮੈਂਬਰ ਦੱਸੇ ਜਾਂਦੇ ਹਨ। ਹਥਿਆਰਬੰਦ ਅਪਰਾਧੀਆਂ ਦਾ ਇਹ ਗਿਰੋਹ ਨਸ਼ਿਆਂ ਤੋਂ ਲੈ ਕੇ ਮਨੁੱਖੀ ਤਸਕਰੀ ਅਤੇ ਸੋਨੇ ਦੀ ਗੈਰ-ਕਾਨੂੰਨੀ ਤਸਕਰੀ ਤੋਂ ਲੈ ਕੇ ਫਿਰੌਤੀ, ਕਤਲ ਤੱਕ ਦੇ ਸਾਰੇ ਅਪਰਾਧਾਂ ਵਿਚ ਸ਼ਾਮਿਲ ਹੈ। ਇਹ ਗਿਰੋਹ ਕੋਲੰਬੀਆ ਦੇ ਕਈ ਰਾਜਾਂ ਵਿੱਚ ਸਰਗਰਮ ਹੈ ਅਤੇ ਇਸ ਦੀਆਂ ਤਾਰਾਂ ਕਈ ਦੇਸ਼ਾਂ ਨਾਲ ਵੀ ਜੁੜੀਆਂ ਹੋਈਆਂ ਹਨ। ਇਸ ਦੇ ਮੈਂਬਰਾਂ ਨੂੰ ਦੱਖਣੀ ਅਮਰੀਕਾ ਦੇ ਦੇਸ਼ਾਂ ਅਰਜਨਟੀਨਾ, ਬ੍ਰਾਜ਼ੀਲ ਤੋਂ ਲੈ ਕੇ ਪੇਰੂ ਅਤੇ ਸਪੇਨ ਤੱਕ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕਾ ਤੋਂ ਰੂਸ ਤੱਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਇਸ ਗਿਰੋਹ ਦਾ ਕੰਮ ਸੀ।
ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਇਸ ਗਰੋਹ ਦਾ ਆਗੂ ਓਟੋਨੀਅਲ ਦਾ ਭਰਾ ਸੀ, ਜੋ ਇੱਕ ਦਹਾਕਾ ਪਹਿਲਾਂ ਪੁਲਿਸ ਦੀ ਕਾਰਵਾਈ ਦੌਰਾਨ ਮਾਰਿਆ ਗਿਆ ਸੀ। ਜਿਸ ਤੋਂ ਬਾਅਦ ਕਮਾਨ ਓਟੋਨੀਅਲ ਦੇ ਹੱਥਾਂ 'ਚ ਆ ਗਈ। ਹੁਣ ਓਟੋਨੀਅਲ 'ਤੇ ਅਮਰੀਕਾ ਵਿਚ ਕੋਕੀਨ ਦੀ ਤਸਕਰੀ ਕਰਨ, ਪੁਲਿਸ ਕਰਮਚਾਰੀਆਂ ਨੂੰ ਮਾਰਨ ਅਤੇ ਬੱਚਿਆਂ ਨੂੰ ਗਰੋਹ ਵਿਚ ਸ਼ਾਮਿਲ ਕਰਨ ਦੇ ਦੋਸ਼ ਵੀ ਲੱਗੇ ਹਨ। ਇਸ ਤੋਂ ਪਹਿਲਾਂ ਸਾਲ 2009 ਵਿੱਚ ਅਮਰੀਕਾ ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਇਸ ਲਈ ਹੁਣ ਅਮਰੀਕਾ ਵੀ ਹਵਾਲਗੀ ਦੀ ਮੰਗ ਕਰ ਸਕਦਾ ਹੈ।
ਕੋਲੰਬੀਆ ਦੇ ਰਾਸ਼ਟਰਪਤੀ ਇਵਾਨ ਡੂਕ ਮਾਰਕੇਜ਼ ਨੇ ਐਟੋਨੀਅਲ ਦੀ ਗ੍ਰਿਫਤਾਰੀ ਨੂੰ "ਵੱਡੀ ਜਿੱਤ" ਕਿਹਾ ਹੈ। ਉਨ੍ਹਾਂ ਨੇ ਇਸਦੀ ਤੁਲਨਾ ਤਿੰਨ ਦਹਾਕੇ ਪਹਿਲਾਂ ਬਦਨਾਮ ਕੋਲੰਬੀਆ ਦੇ ਡਰੱਗ ਮਾਫੀਆ ਪਾਬਲੋ ਐਸਕੋਬਾਰ ਦੀ ਗ੍ਰਿਫਤਾਰੀ ਨਾਲ ਕੀਤੀ ਸੀ।
ਪਾਬਲੋ ਐਸਕੋਬਾਰ ਕੌਣ ਸੀ ?
ਇਹ ਇੱਕ ਸਮੇਂ ਵਿੱਚ ਕੋਲੰਬੀਆ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਸਭ ਤੋਂ ਬਦਨਾਮ ਅਪਰਾਧੀ ਦਾ ਨਾਮ ਹੈ। ਜੋ ਨਸ਼ਾ ਤਸਕਰੀ ਕਰਨ ਵਾਲੇ ਮੈਡਲਿਨ ਗੈਂਗ ਦਾ ਆਗੂ ਸੀ। ਅਪਰਾਧ ਜਗਤ ਵਿੱਚ, ਪਾਬਲੋ ਨੂੰ ਡੌਨ ਪਾਬਲੋ, ਸਰ ਪਾਬਲੋ, ਐਲ ਪੈਡਰੀਨੋ (ਦ ਗੌਡਫਾਦਰ) ਅਤੇ ਐਲ ਪੈਟਰੋਨ (ਦ ਬੌਸ) ਵਜੋਂ ਵੀ ਜਾਣਿਆ ਜਾਂਦਾ ਸੀ।
1949 ਵਿੱਚ ਇੱਕ ਆਮ ਕਿਸਾਨ ਦੇ ਘਰ ਪੈਦਾ ਹੋਇਆ ਇੱਕ ਬੱਚਾ ਲਗਭਗ ਦੋ ਦਹਾਕਿਆਂ ਬਾਅਦ ਦੁਨੀਆ ਦਾ ਸਭ ਤੋਂ ਅਮੀਰ ਅਤੇ ਸਭ ਤੋਂ ਭਿਆਨਕ ਤਸਕਰ ਬਣਨ ਦੇ ਰਾਹ 'ਤੇ ਸੀ। ਜਦੋਂ 2 ਦਸੰਬਰ 1993 ਨੂੰ ਦੁਨੀਆ ਦਾ ਇਹ ਬਦਨਾਮ ਤਸਕਰ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਪਰ ਉਸ ਨਾਲ ਜੁੜੇ ਕਿੱਸੇ-ਕਹਾਣੀਆਂ ਅੱਜ ਵੀ ਸੁਣਾਈਆਂ ਜਾਂਦੀਆਂ ਹਨ। ਖਾਸ ਕਰਕੇ ਉਸ ਦੀ ਬੇਸ਼ੁਮਾਰ ਦੌਲਤ ਦੇ ਕਿੱਸੇ ਸੁਣ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਉਹ ਅਪਰਾਧ ਦੀ ਦੁਨੀਆ ਵਿੱਚ ਹੁਣ ਤੱਕ ਦਾ ਸਭ ਤੋਂ ਸਭ ਤੋਂ ਅਮੀਰ ਗੈਂਗਸਟਰ ਮੰਨਿਆ ਜਾਂਦਾ ਹੈ।
ਪਾਬਲੋ ਐਸਕੋਬਾਰ (Pablo Escobar) ਦੁਨੀਆ ਦਾ ਸਭ ਤੋਂ ਵੱਡਾ ਕੋਕੀਨ (Cocaine) ਉਤਪਾਦਕ ਅਤੇ ਨਿਰਯਾਤਕ ਸੀ। ਉਸ ਨੇ ਦੁਨੀਆ ਭਰ ਦੇ 80 ਫੀਸਦ ਕੋਕੀਨ ਦੇ ਕਾਰੋਬਾਰ ਨੂੰ ਕੰਟਰੋਲ ਕੀਤਾ ਸੀ। ਇਸ ਮਾਮਲੇ 'ਚ ਅਮਰੀਕਾ 'ਤੇ ਉਸਦਾ ਦਾ ਰਾਜ ਸੀ। ਉਸਨੂੰ ਕਿੰਗ ਆਫ ਕੋਕੀਨ ਵੀ ਕਿਹਾ ਜਾਂਦਾ ਸੀ।
ਐਸਕੋਬਾਰ ਦੇ ਭਰਾ ਅਨੁਸਾਰ, ਉਹ ਹਰ ਹਫ਼ਤੇ ਇੱਕ ਹਜ਼ਾਰ ਡਾਲਰ ਯਾਨੀ 65 ਹਜ਼ਾਰ ਰੁਪਏ ਦੇ ਸਿਰਫ਼ ਰਬੜ ਬੈਂਡ ਹੀ ਖਰੀਦਦਾ ਸੀ। ਜਿਸ ਨਾਲ ਨੋਟਾਂ ਦੇ ਬੰਡਲ ਬੰਨ੍ਹੇ ਹੋਏ ਸਨ।
ਪਾਬਲੋ ਦੀਆਂ ਕਹਾਣੀਆਂ ਵਿੱਚ ਇੱਕ ਕਿੱਸਾ ਇਹ ਵੀ ਹੈ ਕਿ ਕਿਹਾ ਜਾਂਦਾ ਹੈ ਕਿ ਇੱਕ ਵਾਰ ਯਾਤਰਾ ਦੌਰਾਨ ਬਹੁਤ ਠੰਡ ਸੀ, ਉਸਨੇ ਆਪਣੇ ਪਰਿਵਾਰ ਨੂੰ ਗਰਮ ਰੱਖਣ ਲਈ 20 ਲੱਖ ਡਾਲਰ ਯਾਨੀ 13 ਕਰੋੜ ਰੁਪਏ ਸਾੜ ਕੇ ਅੱਗ ਲਗਾਉਣ ਦਾ ਕੰਮ ਲਿਆ।
ਅਮਰੀਕਾ ਪਹੁੰਚਦੀ ਤਕਰੀਬਨ ਸਾਰੀ ਕੋਕੀਨ ਉਸ ਦੇ ਹੱਥ ਹੇਠੋਂ ਜਾਂਦੀ ਸੀ। ਕਿਹਾ ਜਾਂਦਾ ਹੈ ਕਿ ਜਦੋਂ ਉਸ ਦਾ ਕਾਰੋਬਾਰ ਸਿਖਰ 'ਤੇ ਸੀ ਤਾਂ ਉਸ ਨੇ ਇਕ ਦਿਨ 'ਚ 50 ਤੋਂ 60 ਮਿਲੀਅਨ ਡਾਲਰ ਕਮਾ ਲਏ ਸਨ। ਯਾਨੀ ਅੱਜ ਦੇ ਹਿਸਾਬ ਨਾਲ ਰੋਜ਼ਾਨਾ 450 ਕਰੋੜ ਰੁਪਏ ਤੋਂ ਜ਼ਿਆਦਾ ਹੈ।
ਕਿਹਾ ਜਾਂਦਾ ਹੈ ਕਿ ਪਾਬਲੋ ਕੋਲ 800 ਤੋਂ ਵੱਧ ਘਰ ਸਨ। ਇਸ ਵਿਚ ਅਮਰੀਕਾ ਦੇ ਮਿਆਮੀ ਬੀਚ 'ਤੇ 6500 ਵਰਗ ਫੁੱਟ ਦਾ ਬੰਗਲਾ ਵੀ ਸ਼ਾਮਿਲ ਸੀ। ਉਸਨੇ ਕੈਰੇਬੀਅਨ ਵਿੱਚ ਕੋਰਲ ਟਾਪੂ ਖਰੀਦਿਆ ਸੀ, ਜੋ ਕਿ ਉੱਥੋਂ ਦੇ 27 ਕਰੋਲ ਟਾਪੂਆਂ ਵਿੱਚੋਂ ਸਭ ਤੋਂ ਵੱਡਾ ਸੀ।
- ਪਾਬਲੋ ਦਾ ਆਪਣਾ ਚਿੜੀਆਘਰ ਵੀ ਸੀ। ਇਸ ਵਿਚ ਹਾਥੀ, ਜਿਰਾਫ, ਦਰਿਆਈ ਅਤੇ ਕਈ ਤਰ੍ਹਾਂ ਦੇ ਪੰਛੀਆਂ ਸਮੇਤ ਅਜਿਹੇ ਜੀਵ ਰੱਖੇ ਗਏ ਸਨ ਜੋ ਕੋਲੰਬੀਆ ਵਿਚ ਨਹੀਂ ਮਿਲਦੇ। ਪਿਛਲੇ ਦਿਨੀਂ ਉਸਦੇ ਦਰਿਆਈ ਜਾਨਵਰਾਂ ਦੀ ਵਧਦੀ ਗਿਣਤੀ ਨੇ ਕੋਲੰਬੀਆ ਸਰਕਾਰ ਦੀ ਨੀਂਦ ਉਡਾ ਦਿੱਤੀ ਸੀ।
- ਇਹ ਮੰਨਿਆ ਜਾਂਦਾ ਹੈ ਕਿ ਪਾਬਲੋ ਨੇ 300 ਲੋਕਾਂ ਦਾ ਕਤਲ ਕਰਵਾਇਆ ਸੀ। ਜੋ ਕਤਲ ਤੋਂ ਬਾਅਦ ਕੁਹਾੜੀ ਨਾਲ ਖੱਲ ਲਾਹ ਕੇ ਲਾਸ਼ਾਂ ਨੂੰ ਟਰੱਕਾਂ ਦੇ ਟਾਇਰਾਂ ਵਿੱਚ ਪਾ ਦਿੰਦੇ ਸਨ।
- ਪਾਬਲੋ ਐਸਕੋਬਾਰ 'ਤੇ ਕਈ ਹਾਲੀਵੁੱਡ ਫਿਲਮਾਂ, ਟੀਵੀ ਸੀਰੀਅਲ ਅਤੇ ਸੰਗੀਤ ਬਣ ਚੁੱਕੇ ਹਨ। ਜੋ ਕਿ ਕਾਫੀ ਹਿੱਟ ਵੀ ਹੋਏ ਹਨ। ਪਾਬਲੋ ਦੇ ਜੀਵਨ 'ਤੇ ਕਈ ਕਿਤਾਬਾਂ ਵੀ ਲਿਖੀਆਂ ਗਈਆਂ ਹਨ।
- ਉਹ ਕੋਲੰਬੀਆ ਦੀ ਸੰਸਦ ਦੇ ਹੇਠਲੇ ਸਦਨ ਦਾ ਮੈਂਬਰ ਵੀ ਚੁਣਿਆ ਗਿਆ ਸੀ। ਜਿਸ ਤੋਂ ਬਾਅਦ ਉਹ ਕੋਲੰਬੀਆ ਦੇ ਪ੍ਰਤੀਨਿਧੀ ਵਜੋਂ ਸਪੇਨ ਦੇ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਉਸਨੇ 1991 ਵਿੱਚ ਆਤਮ ਸਮਰਪਣ ਕਰ ਦਿੱਤਾ ਸੀ, ਪਰ ਇਸ ਤੋਂ ਪਹਿਲਾਂ ਕੋਲੰਬੀਆ ਦੇ ਨਵੇਂ ਸੰਵਿਧਾਨ ਨੇ ਨਾਗਰਿਕਾਂ ਦੀ ਹਵਾਲਗੀ 'ਤੇ ਪਾਬੰਦੀ ਲਗਾ ਦਿੱਤੀ ਸੀ। ਉਸ ਨੂੰ ਇੱਕ ਨਿੱਜੀ ਜੇਲ੍ਹ ਵਿੱਚ ਰੱਖਿਆ ਗਿਆ ਸੀ, ਜਿੱਥੇ ਉਸ ਦੇ ਐਸ਼ੋ-ਆਰਾਮ ਦੀਆਂ ਚਰਚਾਵਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ। ਦੋਸ਼ ਸੀ ਕਿ ਪਾਬਲੋ ਨੇ ਸੰਵਿਧਾਨ ਨਿਰਮਾਤਾਵਾਂ ਨੂੰ ਪ੍ਰਭਾਵਿਤ ਕੀਤਾ ਸੀ। ਜੇਲ੍ਹ ਵਿਚ ਰਹਿੰਦਿਆਂ ਵੀ ਉਸ ਦਾ ਕਾਰੋਬਾਰ ਵਧਦਾ-ਫੁੱਲਦਾ ਰਿਹਾ।
- ਉਸ ਨੇ ਸਰਕਾਰੀ ਮਹਿਕਮੇ ਨੇ ਲੋਕਾਂ ਨੂੰ ਪੁਲਿਸ ਅਤੇ ਫੌਜ ਵੀ ਆਪਣੇ ਨਾਲ ਜੋੜਨ ਲਈ ਮੋਟੀ ਰਕਮ ਖਰਚ ਕੀਤੀ। ਚੈਰਿਟੀ ਕਰਨ ਤੋਂ ਲੈ ਕੇ ਫੁੱਟਬਾਲ ਕਲੱਬ ਤੱਕ ਉਸ ਦੀ ਲੋਕਪ੍ਰਿਅਤਾ ਵਧੀ।
- ਫੋਰਬਸ ਮੈਗਜ਼ੀਨ ਨੇ ਪਾਬਲੋ ਨੂੰ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਸੀ।
- ਪਾਬਲੋ ਨੂੰ ਕਰੀਬ 5 ਹਜ਼ਾਰ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪਾਬਲੋ ਨੂੰ ਮਾਰਨ ਲਈ ਉਸ ਦੇ ਦੁਸ਼ਮਣਾਂ ਨੇ 16 ਅਰਬ ਰੁਪਏ ਖਰਚ ਕੀਤੇ ਸਨ। ਉਸ ਨੂੰ ਫੜਨ ਅਤੇ ਮਾਰਨ ਦੀਆਂ ਕਈ ਅਸਫਲ ਕੋਸ਼ਿਸ਼ਾਂ ਹੋਈਆਂ।
- ਕੋਲੰਬੀਆ ਦੇ ਵਿਰੋਧੀਆਂ ਨੇ ਪਾਬਲੋ ਨੂੰ ਮਾਰਨ ਲਈ ਬ੍ਰਿਟਿਸ਼ ਫੌਜ ਦੀ ਵਿਸ਼ੇਸ਼ ਹਵਾਈ ਸੇਵਾ ਦੇ ਇੱਕ ਸਾਬਕਾ ਕਰਮਚਾਰੀ ਨੂੰ ਨਿਯੁਕਤ ਕੀਤਾ ਸੀ। ਉਹ ਐਸਕੋਬਾਰ ਨੂੰ ਮਾਰਨ ਲਈ ਵੀ ਪਹੁੰਚਿਆ ਸੀ ਪਰ ਅਸਫਲ ਰਿਹਾ।
- ਜਦੋਂ 1993 ਵਿੱਚ ਪਾਬਲੋ ਐਸਕੋਬਾਰ ਦੀ ਮੌਤ ਹੋ ਗਈ ਸੀ, ਤਾਂ ਉਸਦੀ ਦੌਲਤ ਦਾ ਮੁਲਾਂਕਣ ਕੀਤਾ ਗਿਆ ਸੀ। ਜੋ ਉਸ ਸਮੇਂ 30 ਅਰਬ ਡਾਲਰ ਯਾਨੀ 2.19 ਲੱਖ ਕਰੋੜ ਰੁਪਏ ਸੀ। ਅੱਜ ਦੇ ਹਿਸਾਬ ਨਾਲ ਇਹ ਰਕਮ ਲਗਭਗ ਦੁੱਗਣੀ ਹੋ ਜਾਂਦੀ ਹੈ। ਇੰਨੀ ਦੌਲਤ ਨਾਲ ਉਹ ਕਿਸੇ ਵੀ ਛੋਟੇ ਦੇਸ਼ ਦੀ ਸਰਕਾਰ ਚਲਾ ਸਕਦਾ ਸੀ।
- ਕਿਹਾ ਜਾਂਦਾ ਹੈ ਕਿ ਉਸ ਕੋਲ ਇੰਨੇ ਪੈਸੇ ਸਨ ਕਿ ਗੋਦਾਮ ਹਮੇਸ਼ਾ ਭਰੇ ਰਹਿੰਦੇ ਸਨ। ਜਿਸ ਨੂੰ ਚੂਹੇ ਕੁਚਲਦੇ ਸਨ। ਕਈ ਵਾਰ ਨੋਟਾਂ ਦੇ ਬੰਡਲ ਟੋਏ ਵਿੱਚ ਪੁੱਟ ਕੇ ਦੱਬਣੇ ਪੈਂਦੇ ਸਨ।
- ਪਾਬਲੋ ਕਤਲ, ਤਸਕਰੀ, ਅਗਵਾ ਵਰਗੇ ਸਾਰੇ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਿਲ ਸੀ, ਪਰ ਇੱਕ ਵਰਗ ਵਿੱਚ ਉਸਦੀ ਛਵੀ ਰੌਬਿਨਹੁੱਡ ਵਾਲੀ ਸੀ। ਜਿਸ ਨੇ ਗਰੀਬਾਂ ਨੂੰ ਪੈਸਾ ਦਿੱਤਾ ਅਤੇ ਹਸਪਤਾਲ, ਸਕੂਲ, ਚਰਚ ਆਦਿ ਵੀ ਬਣਾਏ।
ਇਹ ਵੀ ਪੜ੍ਹੋ:ਕਰੋ ਜਾਂ ਮਰੋ ਦੀ ਸਥਿਤੀ ’ਚ ਅਫ਼ਗਾਨਿਸਤਾਨ ਦੇ ਸਿੱਖ, ਬਚੇ ਸਿਰਫ਼ 2 ਰਾਹ !