ਦੁਬਈ: ਏਡਨ ਦੀ ਖਾੜੀ 'ਚ ਸਮੁੰਦਰੀ ਜਹਾਜ਼ ਦੇ ਡੁੱਬਣ ਤੋਂ ਬਾਅਦ 14 ਭਾਰਤੀ ਨਾਵਿਕ 10 ਮਹੀਨਿਆਂ ਤੋਂ ਵੱਧ ਸਮੇਂ ਤੋਂ ਯਮਨ 'ਚ ਫਸੇ ਰਹੇ। ਸ਼ਨੀਵਾਰ ਨੂੰ ਉਹ ਦੁਬਈ ਤੋਂ ਜਹਾਜ਼ ਰਾਹੀਂ ਭਾਰਤ ਲਈ ਰਵਾਨਾ ਹੋਏ।
ਜੀਬੂਤੀ ਵਿਖੇ ਭਾਰਤੀ ਦੂਤਾਵਾਸ ਨੇ ਇੱਕ ਬਿਆਨ 'ਚ ਕਿਹਾ ਕਿ 14 ਫਰਵਰੀ 2020 ਨੂੰ ਯਮਨ ਟਚ ਸਥਾਨਕ ਹੋਠੀ ਫੋਰਸ ਨੇ 14 ਨਾਵਿਕਾਂ ਨੂੰ ਫੜ੍ਹ ਲਿਆ ਸੀ। ਭਾਰਤੀ ਦੂਤਾਵਾਸ ਜੀਬੂਤੀ ਲਗਾਤਾਰ ਕੜੀ ਕੋਸ਼ਿਸ਼ਾਂ ਮਗਰੋਂ 28 ਨਵੰਬਰ ਨੂੰ ਸਾਨਾ ਵਿਖੇ ਆਪਣੇ ਦਫ਼ਤਰ ਰਾਹੀਂ ਇਨ੍ਹਾਂ ਨਾਵਿਕਾਂ ਨੂੰ ਬਚਾਉਣ 'ਚ ਸਫਲ ਰਿਹਾ।
ਦੂਤਾਵਾਸ ਦੇ ਮੁਤਾਬਕ ਫਸੇ ਭਾਰਤੀਆਂ ਦੇ ਪਾਸਪੋਰਟ, ਹੋਰ ਦਸਤਾਵੇਜ਼ ਤੇ ਉਨ੍ਹਾਂ ਦਾ ਸਮਾਨ ਗੁੰਮ ਗਿਆ ਸੀ। ਉਨ੍ਹਾਂ ਸਾਰੇ ਹੀ ਸਮੁੰਦਰੀ ਤੇ ਹੋਰਨਾਂ ਅਥਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਉਨ੍ਹਾਂ ਦੀ ਮਦਦ ਕਰਨ।
ਰਿਹਾ ਕੀਤੇ ਗਏ ਨਾਵਿਕਾਂ ਦੀ ਪਛਾਣ ਮੋਹਨਰਾਜ ਥਾਨਿਗਚਲਮ, ਵਿਲੀਅਮ ਨਿਕਮਡਨ, ਅਹਿਮਦ ਅਬਦੁੱਲ ਗਫੂਰ ਵਕਰੰਕਰ, ਫਿਰੂਜ਼ ਨਸਰੂਦੀਨ ਜੇਰੀ, ਸੰਦੀਪ ਬੱਲੂ ਲੋਹਾਰ, ਨੀਲੇਸ਼ ਧਨਰਾਜ ਲੋਹਾਰ, ਹੀਰੋਨ ਐਸ ਕੇ, ਦਾਊਦ ਮਹਿਮੂਦ ਜੀਵਾਰਕ, ਚੇਤਨ ਹਰੀ ਚੰਦਰ ਗਾਵਸ, ਤਨਮੈ ਰਾਜੇਂਦਰ ਮੰਨੇ, ਸੰਜੀਵ ਕੁਮਾਰ, ਮਨੀਰਾਜ ਮਰੀਯੱਪਨ, ਪ੍ਰਵੀਨ ਥੰਮਕਰਨਾਟਾਈਵਾੜਾ ਅਤੇ ਅਬਦੁਲ ਵਹਾਬ ਮੁਸਤਬਾ ਵਜੋਂ ਹੋਈ ਹੈ।
ਦੁਬਈ ਸਥਿਤ ਭਾਰਤੀ ਦੂਤਾਵਾਸ ਨੇ ਇਨ੍ਹਾਂ ਨਾਵਿਕਾਂ ਦੇ ਆਉਣ ਦੀ ਪੁਸ਼ਟੀ ਕੀਤੀ ਹੈ। ਖਾੜੀ ਮਹਾਰਾਸ਼ਟਰ ਬਿਜ਼ਨਸ ਫੋਰਮ (ਜੀ.ਐੱਮ.ਬੀ.ਐੱਫ.) ਦੇ ਚੰਦਰਸ਼ੇਖਰ ਭਾਟੀਆ ਨੇ ਕਿਹਾ ਕਿ ਭਾਰਤੀ ਨਾਗਰਿਕ ਸ਼ਨੀਵਾਰ ਰਾਤ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮੁੰਬਈ ਲਈ ਰਵਾਨਾ ਹੋਏ।