ਦੋਹਾ: ਕਤਰ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਸਾਹਮਣੇ ਆ ਗਿਆ ਹੈ। ਇਹ ਨਾਗਿਰਕ ਇਰਾਨ ਤੋਂ ਵਾਪਸ ਆਇਆ ਸੀ।
ਕਤਰ ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਪਹਿਲਾ ਕੋਰੋਨਾ ਵਾਇਰਸ ਦਾ ਪੀੜਤ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪੀੜਤ ਇਰਾਨ ਵਿੱਚੋਂ ਲਿਆਂਦੇ ਗਏ ਨਾਗਰਿਕਾਂ ਵਿੱਚੋਂ ਇੱਕ ਹੈ। ਜਿੰਨ੍ਹਾਂ ਨੂੰ ਵੀਰਵਾਰ ਨੂੰ ਇਰਾਨ ਤੋਂ ਆਪਣੇ ਮੁਲਕ ਲਿਆਂਦਾ ਗਿਆ ਸੀ।
ਜ਼ਿਕਰ ਕਰ ਦਈਏ ਕਿ ਇਰਾਨ ਵਿੱਚ ਕੋਰੋਨਾ ਵਾਇਰਸ ਨਾਲ 43 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਇਰਾਨ ਤੋਂ ਪਾਕਿਸਤਾਨ ਗਏ ਨਾਗਰਿਕ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ।
ਇਸ ਮਾਹਮਾਰੀ ਦੀ ਲਪੇਟ ਵਿੱਚ 45 ਦੇਸ਼ ਆ ਚੁੱਕੇ ਹਨ ਜਿਸ ਵਿੱਚ ਅਮਰੀਕਾ, ਇੰਗਲੈਂਡ, ਸਿੰਗਾਪੁਰ, ਫਰਾਂਸ, ਰੂਸ, ਪਾਕਿਸਤਾਨ ਅਤੇ ਭਾਰਤ ਵਰਗੇ ਮੁਲਕ ਸ਼ਾਮਲ ਹਨ।