ਜੇਨੇਵਾ: ਵਿਸ਼ਵ ਸਿਹਤ ਸੰਸਥਾ (WHO) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਨਾਲ ਪ੍ਰਭਾਵਿਤ ਮਾਮਲੇ ਸਾਹਮਣੇ ਆਏ ਹਨ। ਐਤਵਾਰ ਨੂੰ WHO ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 1 ਲੱਖ 83 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਦੱਸਿਆ ਕਿ ਬ੍ਰਾਜ਼ੀਲ 'ਚ 54 ਹਜ਼ਾਰ 771 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅਮਰੀਕਾ 'ਚ 36 ਹਜ਼ਾਰ 617 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਭਾਰਤ 'ਚ 15 ਹਜ਼ਾਰ 400 ਤੋਂ ਵੀ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਦੁਨੀਆ ਵਿੱਚ ਹੁਣ 18 ਅਜਿਹੇ ਦੇਸ਼ ਹੋ ਗਏ ਹਨ, ਜਿੱਥੇ ਕੋਰੋਨਾ ਦੇ ਕੇਸ 1 ਲੱਖ ਤੋਂ ਵੀ ਜ਼ਿਆਦਾ ਹਨ।
ਹੋਰ ਪੜ੍ਹੋ: ਕੋਵਿਡ 19: ਦੇਸ਼ 'ਚ 24 ਘੰਟਿਆਂ 'ਚ 445 ਮੌਤਾਂ, ਮਰੀਜ਼ਾ ਦੀ ਗਿਣਤੀ 4.25 ਲੱਖ ਤੋਂ ਪਾਰ
ਇੱਕੋਂ ਦਿਨ 'ਚ ਮਰ ਰਹੇ ਨੇ 4 ਹਜ਼ਾਰ ਤੋਂ ਵੀ ਜ਼ਿਆਦਾ ਲੋਕ
WHO ਮੁਤਾਬਕ, ਮਹਾਂਮਾਰੀ ਦੇ ਹੁਣ ਤੱਕ ਕੁੱਲ 87 ਲੱਖ 8 ਹਜ਼ਾਰ ਤੇ 8 ਕੇਸ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਪਿਛਲੇ 24 ਘੰਟਿਆਂ ਦਰਮਿਆਨ 1 ਲੱਖ 83 ਹਜ਼ਾਰ 20 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਪੂਰੀ ਦੁਨੀਆ ਵਿੱਚ ਹੁਣ ਤੱਕ 4 ਲੱਖ 61 ਹਜ਼ਾਰ 715 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਕੋਵਿਡ-19 ਮਹਾਂਮਾਰੀ ਨਾਲ ਹਰ ਦਿਨ ਮਰਨ ਵਾਲਿਆਂ ਦਾ ਅੰਕੜਾ ਲਗਭਗ 4 ਹਜ਼ਾਰ 743 ਹੈ।