ਨਵੀਂ ਦਿੱਲੀ: ਪੂਰੀ ਦੁਨੀਆ ਕੋਵਿਡ -19 ਵੈਕਸੀਨ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਇਸ ਸਮੇਂ 175 ਤੋਂ ਵੱਧ ਵੈਕਸੀਨ ਉਮੀਦਵਾਰ ਵਿਕਾਸ ਦੇ ਵੱਖ-ਵੱਖ ਪੜਾਵਾਂ 'ਤੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਲ ਹੀ ਵਿੱਚ ਦੁਨੀਆ ਦੀ ਪਹਿਲੀ ਮਨਜ਼ੂਰਸ਼ੁਦਾ ਕੋਵਿਡ-19 ਵੈਕਸੀਨ ‘ਸਪੱਟਨਿਕ -5’ ਦੀ ਘੋਸ਼ਣਾ ਕੀਤੀ ਅਤੇ ਆਪਣੀ ਇੱਕ ਧੀ ਨੂੰ ਟੀਕਾ ਲਾਉਂਦਿਆਂ ਕਿਹਾ ਕਿ ਇਹ ‘ਸੁਰੱਖਿਅਤ’ਹੈ।
ਹਾਲਾਂਕਿ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੂੰ ਵੀ ਲਗਦਾ ਹੈ ਕਿ ਵੈਕਸੀਨ ਨੂੰ ਸਖ਼ਤ ਸੁਰੱਖਿਆ ਸਮੀਖਿਆ ਦੀ ਲੋੜ ਸੀ। ਉੱਥੇ ਹੀ ਮੈਡੀਕਲ ਅਧਿਕਾਰੀਆਂ ਅਤੇ ਵਿਗਿਆਨਿਕ ਹੁਣ ਵੀ ਇਸ ਗੱਲ ਨੂੰ ਲੈ ਕੇ ਅਸਪਸ਼ਟ ਹਨ ਕਿ ਕੀ ਕੋਈ ਵੈਕਸੀਨ ਸਥਾਈ ਰੂਪ ਨਾਲ ਲੋਕਾਂ ਨੂੰ ਕੋਵਿਡ-19 ਤੋਂ ਸੰਕਰਮਿਤ ਹੋਣ ਤੋਂ ਰੋਕ ਸਕਦਾ ਹੈ ਜਾਂ ਵਾਇਰਸ ਨੂੰ ਖ਼ਤਮ ਕਰਨ ਜਾਂ ਇਸ ਦੇ ਪ੍ਰਕੋਪ ਨੂੰ ਸੀਮਤ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਜਿਸ ਖ਼ਤਰਨਾਕ ਦਰ ਨਾਲ ਦੁਨੀਆ ਵਿੱਚ ਕੋਰੋਨਾ ਵਾਇਰਸ ਫੈਲ ਰਿਹਾ ਹੈ, ਉਸ ਨੇ ਦੁਨੀਆਂ ਵਿੱਚ ਸੰਕਰਮਿਤਾਂ ਦੀ ਸੰਖਿਆ ਲਗਭਗ 2.2 ਕਰੋੜ ਦੇ ਕਰੀਬ ਪਹੁੰਚ ਗਈ ਹੈ ਅਤੇ 7.74 ਲੱਖ ਲੋਕਾਂ ਦੀ ਮੌਤ ਹੋ ਗਈ ਹੈ।
ਰੂਸ ਦੇ ਰੱਖਿਆ ਮੰਤਰਾਲੇ ਅਤੇ ਰੂਸ ਦੇ ਸਿੱਧੇ ਨਿਵੇਸ਼ ਫੰਡ ਦਾ ਕਹਿਣਾ ਹੈ ਕਿ "ਸਪੱਟਨਿਕ-5" ਪਹਿਲੀ ਵਾਰ ਡਾਕਟਰਾਂ ਨੂੰ ਉਪਲਬਧ ਕਰਵਾਏ ਜਾਣਗੇ। ਇਸ ਦੇ ਨਾਲ ਹੀ, ਘੱਟੋ-ਘੱਟ 20 ਦੇਸ਼ਾਂ ਨੇ ਇਸ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ। ਪਰ ਰਿਪੋਰਟਾਂ ਕੁਝ ਹੋਰ ਕਹਿੰਦੀਆਂ ਹਨ, ਇਨ੍ਹਾਂ ਦੇ ਅਨੁਸਾਰ ਹਰ ਦੋ ਵਿੱਚੋਂ ਇੱਕ ਡਾਕਟਰ ਨੇ ਇਹ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਲਗਭਗ 50 ਫੀਸਦੀ ਡਾਕਟਰ ਮੰਨਦੇ ਹਨ ਕਿ ਇਸ ਨੂੰ ਬਹੁਤ ਤੇਜ਼ੀ ਨਾਲ ਵਿਕਸਤ ਕੀਤਾ ਗਿਆ ਹੈ।
ਡਬਲਯੂਐਚਓ ਦੇ ਬੁਲਾਰੇ ਕ੍ਰਿਸ਼ਚੀਅਨ ਲਿੰਡਮੀਅਰ ਨੇ ਇਹ ਵੀ ਕਿਹਾ ਹੈ, 'ਕਿਸੇ ਵੀ ਵੈਕਸੀਨ ਦਾ ਰੋਲ ਆਉਟ ਕਰਨ ਦੇ ਲਈ ਲਾਇਸੈਂਸ ਪ੍ਰਪਾਤ ਕਰਨ ਤੋਂ ਪਹਿਲਾਂ ਕਈ ਤਰ੍ਹਾਂ ਦੀ ਪ੍ਰੀਖਿਆਵਾਂ ਵਿੱਚੋਂ ਗੁਜ਼ਰਨਾ ਪੈਂਦਾਂ ਹੈ। ਭਾਰਤ ਵਿੱਚ ਵੀ ਵੈਕਸੀਨ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। 74ਵੇਂ ਸੁਤੰਤਰਤਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਵੇਂ ਹੀ ਵਿਗਿਆਨੀ ਉਨ੍ਹਾਂ ਨੂੰ ਹਰੀ ਝੰਡੀ ਦਿਖਾਉਣਗਦੇ, ਉਹ ਵੱਡੇ ਪੱਧਰ' ਤੇ ਉਤਪਾਦਨ ਦੀ ਸ਼ੁਰੂਆਤ ਕਰਨਗੇ ਪਰ ਇਸ ਸਭ ਦੇ ਬਾਵਜੂਦ ਵੀ ਦੇਸ਼ ਅਤੇ ਵਿਸ਼ਵ ਦੇ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਬਣਿਆ ਹੋਇਆ ਹੈ ਕਿ ਇਸ ਮਾਰੂ ਵਾਇਰਸ ਲਈ ਇੱਕ ਪ੍ਰਭਾਵੀ ਟੀਕਾ ਕਦੋਂ ਤੱਕ ਤਿਆਰ ਹੋਵੇਗਾ?