ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ (US President Joe Biden) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ ਨੂੰ ਰਸਾਇਣਕ ਹਥਿਆਰਾਂ ਦੀ ਵਰਤੋਂ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਯੂਕਰੇਨ ਵਿੱਚ ਰੂਸ ਨਾਲ ਨਹੀਂ ਲੜੇਗਾ ਕਿਉਂਕਿ ਨਾਟੋ ਅਤੇ ਮਾਸਕੋ ਵਿਚਾਲੇ ਸਿੱਧਾ ਟਕਰਾਅ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਦਾ ਕਾਰਨ ਬਣੇਗਾ।
ਰੂਸ ਵੱਲੋਂ ਯੂਕਰੇਨ ਦੇ ਡੋਨੇਤਸਕ ਅਤੇ ਲੁਹਾਨਸਕ ਨੂੰ ਸੁਤੰਤਰ ਖੇਤਰਾਂ ਵਜੋਂ ਮਾਨਤਾ ਦੇਣ ਤੋਂ ਤਿੰਨ ਦਿਨ ਬਾਅਦ, ਰੂਸੀ ਫੌਜ ਨੇ 24 ਫਰਵਰੀ ਨੂੰ ਯੂਕਰੇਨ ਵਿੱਚ ਇੱਕ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਬਾਇਡੇਨ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ, “ਅਸੀਂ ਯੂਰਪ ਵਿਚ ਆਪਣੇ ਸਹਿਯੋਗੀਆਂ ਨਾਲ ਖੜ੍ਹੇ ਰਹਾਂਗੇ ਅਤੇ ਸਹੀ ਸੰਦੇਸ਼ ਭੇਜਣਾ ਜਾਰੀ ਰੱਖਾਂਗੇ।
ਅਸੀਂ ਅਮਰੀਕਾ ਦੀ ਪੂਰੀ ਤਾਕਤ ਨਾਲ ਨਾਟੋ ਦੇ ਖੇਤਰ ਦੇ ਹਰ ਇੰਚ ਦੀ ਰੱਖਿਆ ਕਰਾਂਗੇ ਅਤੇ ਨਾਟੋ ਦੀ ਮਦਦ ਕਰਾਂਗੇ। "ਅਸੀਂ ਯੂਕਰੇਨ ਵਿੱਚ ਰੂਸ ਦੇ ਖਿਲਾਫ਼ ਜੰਗ ਨਹੀਂ ਲੜਾਂਗੇ," ਉਨਾਂ ਨੇ ਕਿਹਾ ਕਿ ਨਾਟੋ ਅਤੇ ਰੂਸ ਵਿਚਕਾਰ ਸਿੱਧਾ ਟਕਰਾਅ ਤੀਜੇ ਵਿਸ਼ਵ ਯੁੱਧ ਛਿੜ ਜਾਵੇਗਾ। ਇਹ ਉਹ ਚੀਜ਼ ਹੋਵੇਗੀ ਜਿਸ ਨੂੰ ਸਾਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) 30 ਦੇਸ਼ਾਂ ਦਾ ਇੱਕ ਸਮੂਹ ਹੈ, ਜਿਸ ਵਿੱਚ ਉੱਤਰੀ ਅਮਰੀਕਾ ਅਤੇ ਯੂਰਪੀਅਨ ਦੇਸ਼ ਸ਼ਾਮਲ ਹਨ। ਬਾਇਡੇਨ ਨੇ ਕਿਹਾ ਕਿ ਰੂਸ ਕਦੇ ਵੀ ਯੂਕਰੇਨ ਨੂੰ ਜਿੱਤ ਨਹੀਂ ਸਕੇਗਾ। ਬਾਇਡੇਨ ਨੇ ਕਿਹਾ, “ਉਸ (ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ) ਨੇ ਬਿਨ੍ਹਾਂ ਲੜਾਈ ਦੇ ਯੂਕਰੇਨ ਉੱਤੇ ਹਾਵੀ ਹੋਣ ਦੀ ਉਮੀਦ ਕੀਤੀ ਸੀ, ਉਹ ਅਸਫਲ ਰਿਹਾ,” ਬਾਇਡੇਨ ਨੇ ਕਿਹਾ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਪੁਤਿਨ ਨਾਟੋ ਨੂੰ ਤੋੜਨ ਅਤੇ ਕਮਜ਼ੋਰ ਕਰਨ ਦੀ ਆਪਣੀ ਕਥਿਤ ਕੋਸ਼ਿਸ਼ ਵਿੱਚ ਵੀ ਅਸਫਲ ਰਹੇ।
ਉਨ੍ਹਾਂ ਕਿਹਾ ਕਿ ਯੂਕਰੇਨ ਦੇ ਮੁੱਦੇ 'ਤੇ ਦੁਨੀਆ ਇਕਜੁੱਟ ਹੈ। ਬਾਇਡੇਨ ਨੇ ਕਿਹਾ, 'ਅਸੀਂ ਯੂਕਰੇਨ ਦੇ ਲੋਕਾਂ ਨਾਲ ਖੜ੍ਹੇ ਹਾਂ। ਅਸੀਂ ਤਾਨਾਸ਼ਾਹ ਹਾਕਮਾਂ ਨੂੰ ਦੁਨੀਆਂ ਦੀ ਦਿਸ਼ਾ ਤੈਅ ਨਹੀਂ ਕਰਨ ਦੇਵਾਂਗੇ।
ਇਹ ਵੀ ਪੜ੍ਹੋ: Russia ukraine war: ਪੁਤਿਨ ਨੇ ਵਧਾਇਆ ਫੌਜੀ ਕਾਰਵਾਈ ਦਾ ਦਾਇਰਾ, ਬਾਈਡਨ ਨੇ ਕਿਹਾ-ਰੂਸ ਯੂਕਰੇਨ ਨੂੰ ਨਹੀਂ ਜਿੱਤ ਸਕੇਗਾ