ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਪਣੇ ਆਇਰਿਸ਼ ਸਮਕਸ਼ ਲਿਯੋ ਏਰਿਕ ਵਰਾਡਕਰ ਨਾਲ ਇਸੇ ਹਫ਼ਤੇ ਵਿੱਚ ਗੱਲਬਾਤ ਕਰਨਗੇ। ਨੋ ਬ੍ਰੈਕਸਿਟ ਡੀਲ ਲਈ ਇਹ ਉਨ੍ਹਾਂ ਵੱਲੋਂ ਆਖ਼ਰੀ ਕੋਸ਼ਿਸ਼ ਹੋਵੇਗੀ।ਡਾਓਨਿੰਗ ਸਟ੍ਰੀਟ ਦੇ ਇੱਕ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਨਿਊਜ਼ ਏਜੰਸੀ ਸਿਨਹੂਆ ਦੇ ਮੁਤਾਬਕ, ਜੌਨਸਨ ਅਤੇ ਵਰਾਡਕਰ ਨੇ ਲਗਭਗ 40 ਮਿੰਟ ਤੱਕ ਫੋਨ ਉੱਤੇ ਗੱਲਬਾਤ ਕੀਤੀ। ਬੁਲਾਰੇ ਨੇ ਕਿਹਾ ਕਿ , ਦੋਹਾਂ ਧਿਰਾਂ ਨੇ ਬ੍ਰੈਕਸਿਟ ਡੀਲ ਤੱਕ ਪਹੁੰਚਣ ਲਈ ਦੀ ਆਪਣੀ ਇਛਾ ਨੂੰ ਮਜ਼ਬੂਤੀ ਨਾਲ ਨਾਲ ਦੁਹਰਾਇਆ ਹੈ। ਦੋਹਾਂ ਨੇ ਇਸ ਹਫ਼ਤੇ ਦੇ ਅਖ਼ਿਰ ਵਿੱਚ ਮੁਲਾਕਾਤ ਕਰਨ ਦੀ ਇੱਛਾ ਪ੍ਰਗਟਾਈ ਹੈ।
ਦੂਜੇ ਪਾਸੇ ਯੂਰਪੀਅਨ ਸੰਸਦ ਦੇ ਪ੍ਰਧਾਨ ਡੇਵਿਡ ਸਾਸੋਲੀ ਨੇ ਕਿਹਾ , " ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਾਲ ਬੈਠਕ ਤੋਂ ਬਾਅਦ ਕੋਈ ਨਤੀਜਾ ਨਹੀਂ ਆਇਆ। ਮੈਨੂੰ ਉਮੀਂਦ ਸੀ ਕਿ ਅਜਿਹੀ ਤਜਵੀਜ਼ਾਂ ਆਉਂਣਗੀਆਂ ਜੋ ਇਸ ਸਮਝੌਤੇ ਨੂੰ ਅੱਗੇ ਲੈ ਕੇ ਜਾਣਗੀਆਂ । "
ਸਾਸੋਨੀ ਨੇ ਆਖਿਆ, " ਹਾਲਾਂਕਿ ਮੈਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ 31 ਅਕਤੂਬਰ ਦੀ ਡੇਟਲਾਈਨ ਤੋਂ ਪਹਿਲਾਂ ਯੂਰੋਪੀਅਨ ਸੰਘ ਅਤੇ ਬ੍ਰਿਟੇਨ ਵਿਚਾਲੇ ਨਵੀਂ ਡੀਲ ਉੱਤੇ ਸਹਿਮਤੀ ਦੀ ਕੋਈ ਗੱਲ ਅੱਗੇ ਨਹੀਂ ਵੱਧ ਸਕੀ ਹੈ। ਸਾਸੋਲੀ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਜੌਨਸਨ ਉਨ੍ਹਾਂ ਤਰੀਕ ਅੱਗੇ ਵਧਾਉਣ ਲਈ ਨਹੀਂ ਕਹਿਣਗੇ।
ਦੱਸਣਯੋਗ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੇ ਦੇਸ਼ ਨੂੰ ਯੂਰੋਪੀਅਨ ਸੰਘ ਤੋਂ ਵੱਖ ਕਰਨ ਦਾ ਨਿਸ਼ਚੈ ਕਰ ਲਿਆ ਹੈ।