ਟੋਕਿਓ : ਜਾਪਾਨ ਵਿੱਚ ਆਏ ਤੂਫ਼ਾਨ ਕਾਰਨ ਘੱਟ ਤੋਂ ਘੱਟ 30 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ, ਉੱਥੇ ਹੀ ਕਈ ਘਰ ਤਬਾਹ ਹੋ ਗਏ ਹਨ। ਸੋਮਵਾਰ ਨੂੰ ਇਹ ਜਾਣਕਾਰੀ ਸਥਾਨਿਕ ਮੀਡਿਆ ਨੇ ਦਿੱਤੀ।
ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਜਾਣਕਾਰੀ ਦਿੱਤੀ, ਇਹ ਤੇਜ਼ ਤੂਫ਼ਾਨ ਘੱਟ ਦਬਾਅ ਵਾਲੀ ਪ੍ਰਣਾਲੀ ਵਿੱਚ ਬਦਲ ਗਿਆ ਹੈ, ਲਿਹਾਜ਼ਾ ਦੇਸ਼ ਭਰ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਭਾਰੀ ਮੀਂਹ ਵੀ ਪੈ ਰਿਹਾ ਹੈ।
ਜਾਪਾਨ ਦੀ ਅੱਗ ਅਤੇ ਆਫ਼ਤ ਪ੍ਰਬੰਧਨ ਏਜੰਸੀ ਨੇ ਜਾਣਕਾਰੀ ਦਿੱਤੀ ਕਿ ਤੂਫ਼ਾਨ ਨੇ ਓਕਿਨਾਵਾ, ਨਾਗਾਸਾਕੀ ਅਤੇ ਮਿਆਜਾਕੀ ਸੂਬੇ ਵਿੱਚ 6 ਘਰਾਂ ਨੂੰ ਥੋੜਾ ਜਿਹਾ ਹੀ ਨੁਕਸਾਨ ਪਹੁੰਚਾਇਆ ਹੈ।
ਇਹ ਇਸ ਮੌਸਮ ਦਾ 17ਵਾਂ ਤੂਫ਼ਾਨ ਹੈ ਜੋ ਸੋਮਵਾਰ ਨੂੰ ਸ਼ਾਂਤ ਹੋਣ ਲੱਗਿਆ ਹੈ।
ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਉਸ਼ਣ ਕੱਟਬੰਧੀ ਤੂਫ਼ਾਨ ਜਾਪਾਨ ਦੇ ਪੱਛਮੀ ਤੱਟ ਦੇ ਨਾਲ ਲਗਭਗ 65 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਦੇ ਨਾਲ ਅੱਗੇ ਵੱਧ ਰਿਹਾ ਸੀ।
ਤੂਫ਼ਾਨ ਤਾਪਹ ਦੇ ਚੱਲਦਿਆਂ ਸੋਮਵਾਰ ਨੂੰ ਲਗਭਗ 54 ਘਰੇਲੂ ਉੜਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
'ਇਸ ਵਾਰ, ਟਰੰਪ ਸਰਕਾਰ' ਉੱਤੇ ਕਾਂਗਰਸ ਸਖ਼ਤ, ਕਿਹਾ ਪੀਐਮ ਨੇ ਨਿਯਮਾਂ ਦਾ ਕੀਤੀ ਉਲੰਘਣਾ