ਦੁਬਈ: ਸਾਉਦੀ ਅਰਬ ਦੇ ਇੱਕ ਪ੍ਰਿੰਸ ਨੇ ਐਤਵਾਰ ਨੂੰ ਬਹਿਰੀਨ ਸੁਰੱਖਿਆ ਸੰਮੇਲਨ ਵਿੱਚ ਇਜ਼ਰਾਈਲ ਦੀ ਸਖਤ ਆਲੋਚਨਾ ਕੀਤੀ ਅਤੇ ਇਸ ਨੂੰ ਪੱਛਮੀ ਬਸਤੀਵਾਦੀ ਸ਼ਕਤੀ ਕਰਾਰ ਦਿੱਤਾ।
ਸਾਉਦੀ ਦੇ ਖੁਫੀਆ ਵਿਭਾਗ ਦੀ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕਮਾਂਡ ਸੰਭਾਲ ਚੁੱਕੇ ਹਨ ਤੇ ਅਮਰੀਕਾ ਅਤੇ ਬ੍ਰਿਟੇਨ ਦੇ ਰਾਜਦੂਤ ਰਹਿ ਚੁੱਕੇ ਪ੍ਰਿੰਸ ਤੁਰਕੀ ਅਲ-ਫੈਸਲ ਨੇ ਕਿਹਾ ਕਿ ਇਜ਼ਰਾਈਲ ਨੇ ਸੁਰੱਖਿਆ ਦੇ ਦੋਸ਼ਾਂ ਵਿੱਚ ਨੌਜਵਾਨਾਂ ਅਤੇ ਬਜ਼ੁਰਗਾਂ, ਔਰਤਾਂ ਅਤੇ ਮਰਦਾਂ (ਫਿਲਸਤੀਨੀਆਂ) ਨੂੰ ਕੈਂਪਾਂ ਵਿੱਚ ਕੈਦ ਰੱਖਿਆ ਹੈ ਜੋ ਕਿ ਉੱਥੇ ਬਿਨ੍ਹਾਂ ਨਿਆਂ ਤੋਂ ਹੈ। ਉਹ ਆਪਣੀ ਮਰਜ਼ੀ ਦੇ ਘਰਾਂ ਨੂੰ ਢਾਹ ਰਹੇ ਹਨ, ਅਤੇ ਆਪਣੀ ਮਰਜ਼ੀ ਦੇ ਲੋਕਾਂ ਨੂੰ ਮਾਰ ਰਹੇ ਹਨ।
ਹਾਲਾਂਕਿ ਪ੍ਰਿੰਸ ਕਿਸੇ ਅਧਿਕਾਰਿਤ ਅਹੁਦੇ 'ਤੇ ਨਹੀਂ ਹਨ, ਪਰ ਉਨ੍ਹਾਂ ਦਾ ਰਵੱਈਆ ਸ਼ਾਹ ਸਲਮਾਨ ਦੇ ਨਾਲ ਕਾਫ਼ੀ ਮਿਲਦਾ ਦੇਖਿਆ ਜਾ ਰਿਹਾ ਹੈ।
ਕਾਨਫਰੰਸ ਵਿੱਚ ਸ਼ਾਮਲ ਹੋਏ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਪ੍ਰਿੰਸ ਦੇ ਸੰਬੋਧਨ ਤੋਂ ਬਾਅਦ ਕਿਹਾ ਕਿ ‘ਮੈਂ ਸਾਉਦੀ ਪ੍ਰਤੀਨਿਧੀ ਦੇ ਬਿਆਨਾਂ ‘ਤੇ ਅਫਸੋਸ ਕਰਨਾ ਚਾਹੁੰਦਾ ਹਾਂ। ਮੈਨੂੰ ਨਹੀਂ ਲੱਗਦਾ ਕਿ ਉਹ ਮਿਡਲ ਈਸਟ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਦਰਸਾਉਂਦੇ ਹਨ।"