ਨਵੀਂ ਦਿੱਲੀ: ਅੱਤਵਾਦੀ ਹਾਫਿਜ਼ ਸਈਦ ਨੂੰ 10 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨ ਦੀ ਐਂਟੀ ਟੈਰਰ ਕੋਰਟ ਨੇ ਸਈਦ ਨੂੰ ਅੱਤਵਾਦੀ ਫੰਡਿੰਗ ਨਾਲ ਜੁੜੇ ਦੋ ਮਾਮਲਿਆਂ ਵਿੱਚ ਸਜ਼ਾ ਸੁਣਾਈ ਹੈ। ਸਈਦ ਦੇ ਨਾਲ ਜ਼ਫਰ ਇਕਬਾਲ, ਯਾਹੀਆ ਮੁਜਾਹਿਦ ਅਤੇ ਅਬਦੁੱਲ ਰਹਿਮਾਨ ਮੱਕੀ ਨੂੰ ਵੀ ਸਾਢੇ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਦੱਸ ਦੇਈਏ ਕਿ ਇਸ ਸਾਲ ਹਾਫਿਜ਼ ਸਈਦ ਨੂੰ ਚੌਥੀ ਵਾਰ ਸਜ਼ਾ ਸੁਣਾਈ ਗਈ ਹੈ। ਅੱਤਵਾਦੀ ਫਿਲਹਾਲ ਲਾਹੌਰ ਦੇ ਇੱਕ ਹੋਰ ਅੱਤਵਾਦੀ ਫੰਡਿੰਗ ਮਾਮਲੇ ਵਿੱਚ 5 ਸਾਲ ਦੀ ਸਜ਼ਾ ਕੱਟ ਰਿਹਾ ਹੈ।
ਸੰਯੁਕਤ ਰਾਸ਼ਟਰ ਨੇ ਸਈਦ ਨੂੰ ਗਲੋਬਲ ਅੱਤਵਾਦੀ ਐਲਾਨੀਆ ਸੀ ਤੇ ਅਮਰੀਕਾ ਨੇ ਇੱਕ ਕਰੋੜ ਡਾਲਰ ਦੇ ਇਨਾਮ ਦੀ ਘੋਸ਼ਣਾ ਕਰ ਰੱਖੀ ਹੈ। ਉਸ ਨੂੰ ਅੱਤਵਾਦੀ ਕਾਰਵਾਈਆਂ ਲਈ ਮਦਦ ਉਪਲੱਬਧ ਕਰਾਉਣ ਦੇ ਮਾਮਲੇ ਵਿੱਚ ਪਿਛਲੇ ਸਾਲ 17 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਤਵਾਦੀਆਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਣ ਲਈ ਉਸ ਨੂੰ ਇਸ ਸਾਲ ਫਰਵਰੀ ਵਿੱਚ 11 ਸਾਲ ਦੀ ਸਜ਼ਾ ਸੁਣਾਈ ਗਈ ਸੀ।
-
An anti-terrorism court in Pakistan sentences Jamat-ud-Dawa head Hafiz Saeed to 10-year imprisonment in an illegal funding case: Pakistan media
— ANI (@ANI) November 19, 2020 " class="align-text-top noRightClick twitterSection" data="
(file pic) pic.twitter.com/98Gf0Cn8si
">An anti-terrorism court in Pakistan sentences Jamat-ud-Dawa head Hafiz Saeed to 10-year imprisonment in an illegal funding case: Pakistan media
— ANI (@ANI) November 19, 2020
(file pic) pic.twitter.com/98Gf0Cn8siAn anti-terrorism court in Pakistan sentences Jamat-ud-Dawa head Hafiz Saeed to 10-year imprisonment in an illegal funding case: Pakistan media
— ANI (@ANI) November 19, 2020
(file pic) pic.twitter.com/98Gf0Cn8si
ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਹਾਫਿਜ਼ ਸਈਦ ਸਮੇਤ ਜਮਾਤ-ਉਦ-ਦਾਵਾ ਦੇ ਚਾਰ ਆਗੂਆਂ ਨੂੰ ਦੋ ਹੋਰ ਮਾਮਲਿਆਂ ਵਿੱਚ ਸਜ਼ਾ ਸੁਣਾਈ।
ਗਲੋਬਲ ਫਾਈਨਾਂਸਿੰਗ ਵਾਚ ਡੌਗ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਨੇ ਪਾਕਿਸਤਾਨ ਨੂੰ ਅਜ਼ਾਦੀ ਨਾਲ ਘੁੰਮ ਰਹੇ ਅੱਤਵਾਦੀਆਂ ਖਿਲਾਫ਼ ਕਦਮ ਚੁੱਕਣ ਅਤੇ ਭਾਰਤ ਵਿੱਚ ਹਮਲੇ ਕਰਨ ਲਈ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸੀ।
ਪਾਕਿਸਤਾਨ ਦੇ ਅੱਤਵਾਦ ਵਿਰੋਧੀ ਵਿਭਾਗ ਨੇ ਜਮਾਤ-ਉਦ-ਦਾਵਾ ਦੇ ਆਗੂਆਂ ਖਿਲਾਫ਼ 41 ਕੇਸ ਦਰਜ ਕੀਤੇ ਸਨ ਅਤੇ ਹਾਫਿਜ਼ ਸਈਦ ਦੇ ਖ਼ਿਲਾਫ਼ ਹੁਣ ਤੱਕ ਚਾਰ ਕੇਸਾਂ ਦਾ ਫ਼ੈਸਲਾ ਸੁਣਾਇਆ ਗਿਆ ਹੈ। ਬਾਕੀ ਸਾਰੇ ਪਾਕਿਸਤਾਨ ਵਿੱਚ ਅੱਤਵਾਦ ਵਿਰੋਧੀ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ।