ਰਿਆਦ: ਕੋਰੋਨਾ ਦਾ ਖ਼ੌਫ ਅਜੇ ਥਮ੍ਹਿਆ ਨਹੀਂ ਸੀ ਤੇ ਕੋਰੋਨਾ ਦੇ ਨਵੇਂ ਰੂਪ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗ ਗਈਆਂ ਹਨ। ਇਸੇ ਦੌਰਾਨ ਸਾਊਦੀ ਅਰਬ ਦੇ ਕ੍ਰਾਉਣ ਪ੍ਰਿੰਸ ਮਹੁੰਮਦ ਬਿਨ ਸਲਮਾਨ ਨੇ ਕੋਰੋਨਾ ਦੀ ਵੈਕਸੀਨ ਦੀ ਪਹਿਲੀ ਡੋਸ ਲਈ ਹੈ।
ਵਿਵਾਦਾਂ ਦੇ ਵਿਚਕਾਰ ਲਈ ਇਹ ਡੋਸ
ਖ਼ਬਰ ਏਜੰਸੀ ਰਾਇਟਰਜ਼ ਨੇ ਸਾਊਦੀ ਪ੍ਰੈਸ ਏਜੰਸੀ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। ਪ੍ਰਿੰਸ ਨੇ ਦਵਾਈ ਉਸ ਸਮੇਂ ਲਈ ਜਿਸ ਵੇਲੇ ਕੁੱਝ ਮੁਸਲਿਮ ਦੇਸ਼ ਵੈਕਸੀਨ 'ਚ ਜਿਲੇਟਿਨ ਦਾ ਵਿਰੋਧ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜਿਲੇਟਿਨ ਸੂਰ ਦੀ ਚਰਬੀ ਤੋਂ ਬਣਦੀ ਹੈ।
ਦੇਸ਼ ਦੇ ਸਿਹਤ ਮੰਤਰੀ ਦੇ ਕੀਤੀ ਪ੍ਰਿੰਸ ਦੀ ਸ਼ਲਾਘਾ
ਪ੍ਰਿੰਸ ਦੇ ਟੀਕਾ ਲਗਾਵਾਉਣ ਮਗਰੋਂ ਦੇਸ਼ ਦੇ ਸਿਹਤ ਮੰਤਰੀ ਡਾ. ਅਲ ਰਾਬੀਆਂ ਨੇ ਉਨ੍ਹਾਂ ਦੀ ਤਾਰੀਫ ਕੀਤੀ। ਉਨ੍ਹਾਂ ਨੇ ਨਾਗਰਿਕਾਂ ਨੂੰ ਟੀਕਾ ਉਪਲੱਬਧ ਕਰਵਾਉਣ ਲਈ ਉਨ੍ਹਾਂ ਦੀ ਉਤਸੁਕਤਾ ਦਾ ਸ਼ੁਕਰਾਨਾ ਜਾਹਿਰ ਕੀਤਾ ਹੈ।
ਉਨ੍ਹਾਂ ਨੇ ਬ੍ਰਿਟੇਨ ਦੀ ਸ਼ਲਾਘਾ ਕਰਦਿਆਂ ਕਿਹਾ ਮਹਾਂਮਾਰੀ ਦਾ ਸਾਹਮਣਾ ਕਰਨ 'ਚ ਦੁਨਿਆ ਦੇ ਚੰਗੇ ਦੇਸ਼ਾਂ 'ਚੋਂ ਇੱਕ ਹੈ। ਦੱਸ ਦਈਏ ਕਿ ਮਹੀਨੇ ਦੀ ਸੁਰੂਆਤ 'ਚ ਸਾਊਦੀ 'ਚ ਵੈਕਸੀਨ ਦੀ ਪਹਿਲੀ ਸ਼ਿਪਮੈਂਟ ਆਈ ਸੀ।
ਕੋਰੋਨਾ ਦੇ ਮਾਮਲੇ
ਸਾਊਦੀ ਅਰਬ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 3 ਲੱਖ, 61 ਹਜ਼ਾਰ, 903 ਮਾਮਲੇ ਆ ਚੁੱਕੇ ਹਨ। ਉੱਥੇ ਹੀ ਹੁਣ ਤੱਕ 168 ਲੋਕਾਂ ਦੀ ਮੌਤ ਹੋ ਚੁੱਕੀ ਹੈ।