ਕਾਬੁਲ: ਜਿੱਥੇ ਇੱਕ ਪਾਸੇ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ 'ਤੇ ਕਬਜ਼ੇ ਕਾਰਨ ਜਿੱਥੇ ਲੋਕਾਂ ਦਾ ਬਹੁਤ ਜਾਨੀ ਮਾਲੀ ਨੁਕਸਾਨ ਹੋਇਆ ਹੈ। ਉੱਥੇ ਹੀ ਅਫ਼ਗਾਨਿਸਤਾਨ ’ਚ ਪੰਜਸ਼ੀਰ ਘਾਟੀ ’ਤੇ ਕਬਜ਼ੇ ਬਾਰੇ ਤਾਲਿਬਾਨ 'ਤੇ ਨਾਰਦਰਨ ਅਲਾਇੰਸ ਵਿਚਕਾਰ ਲੜਾਈ ਤੇਜ਼ ਹੋ ਗਈ ਹੈ। ਇਸ ਤੋਂ ਇਲਾਵਾਂ ਦੋਵਾਂ ਹੀ ਧਿਰਾਂ ਨੇ ਦੁਸ਼ਮਣ ਦਾ ਭਾਰੀ ਨੁਕਸਾਨ ਕਰਨ ਦਾ ਦਾਅਵਾ ਕੀਤਾ ਹੈ।
ਤਾਲਿਬਾਨ ਅਨੁਸਾਰ ਉਸ ਨੇ 11 ਚੌਕੀਆਂ ’ਤੇ ਕਬਜ਼ਾ ਕਰ ਕੇ 34 ਅਲਾਇੰਸ ਲੜਾਕਿਆਂ ਨੂੰ ਮਾਰ ਦਿੱਤਾ ਹੈ। ਪੰਜਸ਼ੀਰ ਲਈ ਤਾਲਿਬਾਨ ਨੇਤਾ ਮੁੱਲਾ ਅਮੀਰ ਖਾਨ ਮੋਟਾਕੀ ਤੇ ਨਾਰਦਰਨ ਅਲਾਇੰਸ ਦੇ ਨੇਤਾਵਾਂ ਵਿਚਕਾਰ ਚੱਲ ਰਹੀ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਲੜਾਈ ਫਿਰ ਛਿੜ ਗਈ ਹੈ। ਨਾਰਦਰਨ ਅਲਾਇੰਸ ਨੇ ਕਿਹਾ ਹੈ ਕਿ ਪੰਜਸ਼ੀਰ ਘਾਟੀ ’ਤੇ ਤਾਲਿਬਾਨ ਕਬਜ਼ਾ ਨਹੀਂ ਕਰ ਸਕੇਗਾ।
ਨਾਰਦਰਨ ਅਲਾਇੰਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਲੜਾਕਿਆਂ ਨੇ ਤਾਲਿਬਾਨ ਨਾਲ ਮੁਕਾਬਲਾ ਕਰ ਰਹੇ ਅਮਰੁੱਲ੍ਹਾ ਸਾਲੇਹ ਨੇ ਕਿਹਾ ਕਿ ਅਸੀਂ ਅਫ਼ਗਾਨ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਾਂਗੇ। ਉਨ੍ਹਾਂ ਤਾਲਿਬਾਨ ਤੋਂ ਸਵਾਲ ਪੁੱਛਿਆ ਕਿ ਜੇਕਰ ਦੇਸ਼ ਨੂੰ ਆਪਣੇ ’ਤੇ ਜ਼ਰਾ ਵੀ ਭਰੋਸਾ ਹੈ ਤਾਂ ਸਰਹੱਦਾਂ ’ਤੇ ਅਫ਼ਗਾਨ ਨਾਗਰਿਕਾਂ ਦੀ ਭੀੜ ਕਿਉਂ ਲੱਗੀ ਹੋਈ ਹੈ।
ਦੱਸ ਦੇਈਏ ਕਿ ਅਫ਼ਗ਼ਾਨਿਸਤਾਨ ਵਿੱਚੋਂ ਅਮਰੀਕੀ ਫੌਜ ਦੇ ਬਾਹਰ ਨਿਕਲਣ ‘ਤੇ ਤਾਲਿਬਾਨ ਹਵਾ ਵਿੱਚ ਗੋਲੀਆਂ ਚਲਾ ਕੇ ਜਸ਼ਨ ਮਨਾ ਰਿਹਾ ਹੈ। ਜਦੋਂ ਕਿ ਇੱਕਲਾ ਪੰਜਸ਼ੀਰ ਤਾਲਿਬਾਨ ਦੇ ਵਿਰੁੱਧ ਮਜ਼ਬੂਤੀ ਨਾਲ ਖੜ੍ਹਾ ਹੈ। ਇਸ ਦੀ ਅਗਵਾਈ ਅਹਿਮਦ ਸ਼ਾਹ ਮਸੂਦ ਦੇ ਪੁੱਤਰ ਅਹਿਮਦ ਮਸੂਦ ਕਰ ਰਹੇ ਹਨ।
ਇਹ ਵੀ ਪੜ੍ਹੋ:- ਅਫਗਾਨ ਮਸਲੇ ‘ਚ ਰੁੱਝਿਆ ਭਾਰਤ ਤਾਂ ਚੀਨ ਨੇ ਹਿੰਦ ਮਹਾਂਸਾਗਰ ਤੱਕ ਖੋਲ੍ਹਿਆ ਨਵਾਂ ਰਸਤਾ