ਇਸਲਾਮਾਬਾਦ: ਜਮੀਅਤ ਉਲੇਮਾ-ਏ-ਇਸਲਾਮ (ਜੇਯੂਆਈ-ਐਫ) ਦੇ ਮੁਖੀ ਮੌਲਾਨਾ ਫਜ਼ਲੂਰ ਰਹਿਮਾਨ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਵਿਰੁੱਧ ਆਜ਼ਾਦੀ ਮਾਰਚ ਨੂੰ ਕਾਇਮ ਰੱਖਣ ਲਈ ਅਗਲੇ ਦੋ ਦਿਨਾਂ ਵਿੱਚ ਸਖ਼ਤ ਫੈਸਲੇ ਲੈਣ ਦਾ ਸੰਕੇਤ ਦਿੱਤਾ ਹੈ। ਡਾਨ ਨਿਉਜ਼ ਦੀ ਰਿਪੋਰਟ ਮੁਤਾਬਕ ਧਰਨੇ 'ਤੇ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਰਹਿਮਾਨ ਨੇ ਕਿਹਾ, "ਮੈਂ ਇਮਰਾਨ ਖਾਨ ਦੀ ਸਰਕਾਰ ਨੂੰ ਚੇਤਾਵਨੀ ਦਿੰਦਾ ਹਾਂ ਕਿ ਉਹ ਦੋ ਦਿਨਾਂ ਦੇ ਅੰਦਰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਵੇ।"
ਜੇਯੂਆਈ-ਐੱਫ ਦੇ ਮੁਖੀ ਨੇ ਕਿਹਾ ਕਿ ਉਹ ਆਪਣੇ ਧਰਨੇ ਨੂੰ ਇੱਥੋਂ ਹੋਰ ਵਧੇਰੇ ਪ੍ਰਭਾਵਸ਼ਾਲੀ ਜਗ੍ਹਾ ਤੇ ਲਿਜਾਉਣ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਹਾਲਾਤ ਨੂੰ ਹੋਰ ਵਿਗਾੜਨਾ ਨਹੀਂ ਚਾਹੁੰਦੇ।" ਨੌਂ ਮਹੀਨਿਆਂ ਵਿੱਚ ਕੀਤੇ ਗਏ ਮਾਰਚ ਇਹ ਦਰਸਾਉਣ ਲਈ ਕਾਫ਼ੀ ਹਨ ਕਿ ਅਸੀਂ ਕਿੰਨੇ ਸੰਗਠਿਤ ਰਹੇ ਹਨ। ਰਹਿਮਾਨ ਨੇ ਆਰਥਿਕ ਨੀਤੀਆਂ ਲਈ ਸਰਕਾਰ ਦੀ ਸਖ਼ਤ ਆਲੋਚਨਾ ਵੀ ਕੀਤੀ ਅਤੇ ਮੌਜੂਦਾ ਸਰਕਾਰ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਪਹਿਲੇ ਸਾਲ ਵਿੱਚ ਪਿਛਲੇ 70 ਸਾਲਾਂ ਦੀਆਂ ਸਰਕਾਰਾਂ ਵੱਲੋਂ ਲਏ ਗਏ ਕਰਜ਼ਿਆਂ ਨਾਲੋਂ ਹੋਰ ਵਧੇਰਾ ਕਰਜ਼ਾ ਲੈ ਲਿਆ ਹੈ।
ਉਨ੍ਹਾਂ ਕਿਹਾ ਕਿ ਇਮਰਾਨ ਖਾਨ ਦੀ ਸਰਕਾਰ ਦੌਰਾਨ ਮਹਿੰਗਾਈ ਵੱਧ ਗਈ ਹੈ। “ਪਾਕਿਸਤਾਨ ਦੇ ਗਰੀਬ ਲੋਕ ਆਪਣੇ ਬੱਚਿਆਂ ਲਈ ਰਾਸ਼ਨ ਵੀ ਨਹੀਂ ਖਰੀਦ ਸਕਦੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਹਰ ਦਿਨ ਵਿਗੜ ਰਹੀ ਹੈ। ਜੇਯੂਆਈ-ਐੱਫ ਦੇ ਮੁਖੀ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਸਮਾਂ ਖ਼ਤਮ ਹੋ ਗਿਆ ਹੈ ਅਤੇ ਹੁਣ ‘ਅਸੀਂ ਇਸ ਦੇਸ਼ ਨੂੰ ਚਲਾਵਾਂਗੇ’। ਉਨ੍ਹਾਂ ਕਿਹਾ, "ਅਸੀਂ ਇਸ ਸਰਕਾਰ ਦੇ ਹਟਾਏ ਜਾਣ ਤੱਕ ਮੈਦਾਨ ਵਿੱਚ ਰਹਾਂਗੇ।"