ਬੀਜਿੰਗ: ਚੀਨ ਦੇ ਸਿਹਤ ਪ੍ਰਸ਼ਾਸਨ ਨੇ ਸੋਮਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਐਤਵਾਰ ਰਾਤ ਨੂੰ ਦੇਸ਼ 'ਚ ਨਾਵਲ ਕੋਰੋਨਾ ਵਾਇਰਸ (2019-ਐਨਸੀਓਵੀ) ਨਮੂਨੀਆਂ ਦੇ 2,744 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਜਿਨ੍ਹਾਂ 'ਚੋਂ 461 ਲੋਕਾਂ ਦੀ ਹਾਲਾਤ ਨਾਜ਼ੁਕ ਹੈ। ਇਸ ਵਾਇਰਸ ਨਾਲ ਮਰਨ ਵਾਲੀਆਂ ਦੀ ਗਿਣਤੀ ਵੱਧ ਕੇ 80 ਹੋ ਗਈ ਹੈ।
ਰਾਸ਼ਟਰੀ ਸਿਹਤ ਕਮਿਸ਼ਨ ਦੀ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ 'ਚ 769 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3,806 ਕੋਰੋਨਾਵਾਇਰਸ ਦੇ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਹੁਬੀ 'ਚ 24 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋ ਗਈ ਹੈ।
ਨਿਉਜ਼ ਏਜੰਸੀ ਮੁਤਾਬਕ ਐਤਵਾਰ ਤੱਕ ਮਰਨ ਵਾਲੀਆਂ ਦੀ ਗਿਣਤੀ ਵੱਧ ਕੇ 80 ਹੋ ਗਈ ਹੈ। ਇਸ ਦੇ ਨਾਲ ਹੀ 51 ਲੋਕ ਠੀਕ ਹਨ। 5,749 ਲੋਕਾਂ 'ਚ ਕੋਰੋਨਾ ਵਾਇਰਸ ਦਾ ਸ਼ੱਕ ਹੈ।
ਇਹ ਵੀ ਪੜ੍ਹੋ; ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚੇਗੀ ਕੇਂਦਰ ਸਰਕਾਰ, ਜਾਰੀ ਕੀਤੇ ਦਸਤਾਵੇਜ਼
ਕਮਿਸ਼ਨ ਨੇ ਦੱਸਿਆ ਕਿ ਵਾਇਰਸ ਦੇ ਸੰਪਰਕ 'ਚ ਆਉਣ ਵਾਲੇ 32,799 ਲੋਕਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਮਗਰੋਂ 30,453 ਮੇਡੀਕਲ ਜਾਂਚ ਤੋਂ ਗੁਜ਼ਰ ਰਹੇ ਹਨ। 583 ਲੋਕਾਂ ਨੂੰ ਐਤਵਾਰ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।
ਵਿਸ਼ੇਸ਼ ਪ੍ਰਸ਼ਾਸਨਿਕ ਖੇਤਰਾਂ 'ਚ ਹਾਂਗਕਾਂਗ 'ਚ 8, ਮਕਾਓ 'ਚ 5 ਤੇ ਤਾਈਵਾਨ 'ਚ 4 ਮਾਮਲੇ ਸਾਹਮਣੇ ਆਏ ਹਨ।
ਚੀਨ ਤੋਂ ਇਲਾਵਾ ਥਾਈਲੈਂਡ ਵਿੱਚ 7 ਮਾਮਲੇ, ਸਿੰਗਾਪੁਰ ਅਤੇ ਆਸਟਰੇਲੀਆ ਵਿੱਚ 4, ਜਪਾਨ, ਗਣਤੰਤਰ, ਕੋਰੀਆ, ਅਮਰੀਕਾ, ਮਲੇਸ਼ੀਆ ਅਤੇ ਫਰਾਂਸ ਵਿੱਚ 3, ਵਿਅਤਨਾਮ ਵਿੱਚ 2 ਅਤੇ ਨੇਪਾਲ ਵਿੱਚ ਕੋਰੋਨਾਵਾਇਰਸ ਦੇ ਇੱਕ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ।