ETV Bharat / international

ਚੀਨ ਆਰਸੀਈਪੀ 'ਤੇ ਗੱਲਬਾਤ ਲਈ ਭਾਰਤ ਦਾ ਸਵਾਗਤ ਕਰੇਗਾ: ਵੈਂਗ ਸ਼ੌਵੇਨ - ਵਾਈਸ ਮੰਤਰੀ ਵੰਗ ਸ਼ੌਵੇਨ

ਚੀਨ ਇੱਕ ਵਿਆਪਕ ਖੇਤਰੀ ਆਰਥਿਕ ਭਾਈਵਾਲੀ (ਆਰਸੀਈਪੀ) ਦੀ ਗੱਲਬਾਤ ਕਰਨ ਲਈ ਭਾਰਤ ਦਾ ਸਵਾਗਤ ਕਰੇਗਾ।

Regional Comprehensive Economic Partnership
ਵਿਆਪਕ ਖੇਤਰੀ ਆਰਥਿਕ ਭਾਈਵਾਲੀ
author img

By

Published : May 19, 2020, 11:36 AM IST

ਬੀਜਿੰਗ: ਦੇਸ਼ ਦੇ ਰਾਜ ਮੀਡੀਆ ਵਿੱਚ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਚੀਨ ਦੇ ਵਾਈਸ ਮੰਤਰੀ ਵੰਗ ਸ਼ੌਵੇਨ ਨੇ ਕਿਹਾ ਕਿ ਚੀਨ ਇੱਕ ਵਿਆਪਕ ਖੇਤਰੀ ਆਰਥਿਕ ਭਾਈਵਾਲੀ (ਆਰਸੀਈਪੀ) ਦੀ ਗੱਲਬਾਤ ਲਈ ਭਾਰਤ ਦਾ ਸਵਾਗਤ ਕਰੇਗਾ।

ਵੈਂਗ ਨੇ ਨਿੱਜੀ ਅਖ਼ਬਾਰ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਕਿ ਖੇਤਰੀ ਸੁਤੰਤਰ ਵਪਾਰ ਸੌਦੇ 'ਤੇ ਕੁਝ ਸੁਧਾਰਵਾਦੀ ਮੁੱਦਿਆਂ 'ਤੇ ਹਿੱਸਾ ਲੈਣ ਵਾਲੇ ਮੈਂਬਰਾਂ ਨਾਲ ਸੁਚਾਰੂ ਢੰਗ ਨਾਲ ਅੱਗੇ ਵਧ ਰਿਹਾ ਹੈ।

ਕੀ ਹੈ ਆਰਸੀਈਪੀ

ਆਰਸੀਈਪੀ ਇੱਕ ਮੁਫਤ ਵਪਾਰ ਸਮਝੌਤਾ ਹੈ ਜਿਸ ਤਹਿਤ ਮੈਂਬਰ ਦੇਸ਼ ਇਕ ਦੂਜੇ ਤੋਂ ਦਰਾਮਦ ਅਤੇ ਬਰਾਮਦ 'ਤੇ ਬਹੁਤ ਘੱਟ ਟੈਕਸ ਲਗਾਉਂਦੇ ਹਨ। ਸਮਝੌਤੇ ਵਿੱਚ ਏਸ਼ੀਆ ਦੇ 10 ਮੈਂਬਰ ਦੇਸ਼ਾਂ ਤੋਂ ਇਲਾਵਾ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ।

ਪੀਐਮ ਮੋਦੀ ਨੇ ਪਿਛਲੀ ਵਾਰ ਹਿੱਸਾ ਲੈਣ ਤੋਂ ਕੀਤਾ ਸੀ ਇਨਕਾਰ

ਸਾਲ 2019 'ਚ ਘਰੇਲੂ ਉਦਯੋਗਾਂ ਦੇ ਹਿੱਤ ਵਿੱਚ ਭਾਰਤ ਨੇ ਇਕ ਵੱਡਾ ਫੈਸਲਾ ਲਿਆ ਸੀ। ਭਾਰਤ ਆਰਸੀਈਪੀ ਭਾਵ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਵਿੱਚ ਹਿੱਸਾ ਨਹੀਂ ਲਿਆ ਸੀ। ਭਾਰਤ ਨੇ ਬੈਂਕਾਕ ਵਿਚ ਚੱਲ ਰਹੇ ਦੱਖਣ-ਪੂਰਬੀ ਅਤੇ ਪੂਰਬੀ ਏਸ਼ੀਆ ਦੇ 16 ਦੇਸ਼ਾਂ ਵਿਚਾਲੇ ਮੁਫਤ ਵਪਾਰ ਪ੍ਰਬੰਧਾਂ ਲਈ ਪ੍ਰਸਤਾਵਿਤ ਆਰਸੀਈਈਪੀ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ।

ਗਲੋਬਲ ਟਾਈਮਜ਼ ਦੇ ਅਨੁਸਾਰ, ਜੇ ਇਸ ਸਾਲ ਆਰਸੀਈਪੀ 'ਤੇ ਦਸਤਖ਼ਤ ਕੀਤੇ ਜਾ ਸਕਦੇ ਹਨ। ਇਸ ਨਾਲ ਖੇਤਰੀ ਵਪਾਰ ਅਤੇ ਨਿਵੇਸ਼ 'ਤੇ COVID-19 ਦੀ ਮਹਾਂਮਾਰੀ ਦੇ ਨਕਾਰਾਤਮਕ ਪ੍ਰਭਾਵ ਨੂੰ ਉਲਟਾ ਦੇਵੇਗਾ।

ਇਹ ਵੀ ਪੜ੍ਹੋ: ਈਟੀਵੀ ਭਾਰਤ ਦੀ ਖ਼ਬਰ ਦਾ ਅਸਰ: PSEB ਨੇ ਸਕੂਲਾਂ 'ਚ ਕਿਤਾਬਾਂ ਭੇਜਣਾ ਕੀਤਾ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.