ETV Bharat / international

ਕੇਂਦਰ ਸਰਕਾਰ ਵੱਲੋਂ ਭਾਰਤੀਆਂ ਨੂੰ ਤੁਰਕੀ ਤੋਂ ਦੂਰ ਰਹਿਣ ਦੀ ਸਲਾਹ

ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਧਾਰਾ 370 'ਤੇ ਪਾਕਿਸਤਾਨ ਦੀ ਹਮਾਇਤ ਕਰਨ ਵਾਲੇ ਦੇਸ਼ ਤੁਰਕੀ 'ਤੇ ਭਾਰਤ ਨੇ ਸਖ਼ਤ ਰੁਖ ਅਪਣਾਇਆ ਹੈ। ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰਕੀ ਦਾ ਦੌਰਾ ਰੱਦ ਕਰ ਦਿੱਤਾ ਤੇ ਹੁਣ ਵਿਦੇਸ਼ ਮੰਤਰਾਲੇ ਨੇ ਭਾਰਤੀ ਲੋਕਾਂ ਨੂੰ ਤੁਰਕੀ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਫੋਟੋ
author img

By

Published : Oct 24, 2019, 7:13 PM IST

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਧਾਰਾ 370 'ਤੇ ਪਾਕਿਸਤਾਨ ਦੀ ਹਮਾਇਤ ਕਰਨ ਵਾਲੇ ਤੁਰਕੀ 'ਤੇ ਭਾਰਤ ਨੇ ਸਖ਼ਤ ਰਵਇਆ ਅਪਣਾਉਂਦੇ ਹੋਏ ਭਾਰਤੀਆਂ ਨੂੰ ਤੁਰਕੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਫੋਟੋ
ਫੋਟੋ

ਇਸ ਕਾਰਵਾਈ ਵਜੋਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਤੁਰਕੀ ਦਾ ਦੌਰਾ ਰੱਦ ਕਰ ਦਿੱਤਾ ਸੀ। ਉਸ ਤੋਂ ਬਾਅਦ ਹੁਣ ਵਿਦੇਸ਼ ਮੰਤਰਾਲੇ ਵੱਲੋਂ ਭਾਰਤੀ ਲੋਕਾਂ ਨੂੰ ਤੁਰਕੀ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਲਈ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਅਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਉੱਤਰੀ ਸੀਰੀਆ 'ਚ ਕੁਰਦ ਟਿਕਾਣਿਆਂ 'ਤੇ ਹਮਲੇ ਹੋਣ ਕਾਰਨ ਇਸ ਸਮੇਂ ਤੁਰਕੀ ਵਿੱਚ ਸਥਿਤੀ ਬੇਹਦ ਤਣਾਅਪੂਰਨ ਹੈ।

ਇਹ ਵੀ ਪੜ੍ਹੋ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ : ਉਧਵ ਠਾਕਰੇ ਦੀ ਪਹਿਲੀ ਪ੍ਰਤੀਕਿਰਿਆ, 50-50 ਦੇ ਫਾਰਮੂਲੇ 'ਤੇ ਬਣੇਗੀ ਸਰਕਾਰ

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹੀਨੇ ਦੇ ਅੰਤ ਵਿੱਚ ਤੁਰਕੀ ਦੀ ਪ੍ਰਸਤਾਵਿਤ ਯਾਤਰਾ ਨੂੰ ਰੱਦ ਕਰ ਦਿੱਤਾ ਸੀ। ਤੁਰਕੀ ਦੇ ਰਾਸ਼ਟਰਪਤੀ ਰਿਜੀਬ ਤਈਅਦ ਅਰਦੋਆਨ ਨੇ ਸਤੰਬਰ ਵਿੱਚ ਹੋਈ ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਕਸ਼ਮੀਰ ਮੁੱਦੇ 'ਤੇ ਭਾਰਤ ਦਾ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪੈਰਿਸ ਵਿੱਚ ਵਿੱਤੀ ਐਕਸ਼ਨ ਟਾਸਕ ਫੋਰਸ ਦੀ ਬੈਠਕ ਦੌਰਾਨ ਵੀ ਪਾਕਿਸਤਾਨ ਨੂੰ ਸਮਰਥਨ ਦਿੱਤਾ ਗਿਆ ਸੀ। ਉਨ੍ਹਾਂ ਦੀ ਇਸ ਕਾਰਜਗੁਜ਼ਾਰੀ ਤੋਂ ਭਾਰਤ ਸਰਕਾਰ ਬੇਹਦ ਨਾਰਾਜ਼ ਹੈ।

ਦੱਸਣਯੋਗ ਹੈ ਕਿ ਇਹ ਤੁਰਕੀ ਦੀ ਆਰਥਿਕਤਾ ਲਈ ਵੱਡੀ ਮਾਰ ਹੋਵੇਗੀ, ਕਿਉਂਕਿ ਹਰ ਸਾਲ ਤਕਰੀਬਨ ਇੱਕ ਲੱਖ 30 ਹਜ਼ਾਰ ਭਾਰਤੀ ਲੋਕ ਤੁਰਕੀ ਜਾਂਦੇ ਹਨ। ਪਿਛਲੇ ਕਈ ਸਾਲਾਂ ਤੋਂ ਇਹ ਅੰਕੜਾ ਵਧਦਾ ਜਾ ਰਿਹਾ ਹੈ। ਇਸ ਸਾਲ ਜਨਵਰੀ ਤੋਂ ਜੁਲਾਈ ਵਿਚਾਲੇ ਤੁਰਕੀ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਲਗਭਗ 56 ਫੀਸਦੀ ਵਾਧਾ ਹੋਇਆ ਹੈ। ਅਜਿਹੇ ਵਿੱਚ ਇਹ ਤੁਰਕੀ ਲਈ ਭਾਰਤ ਨਾਲ ਸਬੰਧ ਖ਼ਰਾਬ ਹੋਣਾ ਨੁਕਸਾਨਦਾਇਕ ਹੋ ਸਕਦਾ ਹੈ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.