ਚੰਡੀਗੜ੍ਹ: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਇੱਕ ਚੰਗੀ ਖ਼ਬਰ ਹੈ ਕਿ ਕੈਨੇਡਾ ਸਰਕਾਰ ਵੱਲੋਂ ਵੀਜ਼ਾ ਦੇਣ ਦੀ ਪ੍ਰਕਿਰਿਆ ਨੂੰ ਤੇਜ (canada government changes in visa policy) ਕੀਤਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ ਵੀਜ਼ੇ ਨੂੰ ਲੈ ਕੇ ਇਹ ਅਹਿਮ ਫ਼ੈਸਲਾ ਕੋਰੋਨਾ ਤੋਂ ਬਾਅਦ ਆਰਥਿਕਤਾ ਵਿੱਚ ਆਈ ਗਿਰਾਵਟ ਨੂੰ ਦੇਖਦਿਆਂ ਹੋਇਆ ਲਿਆ ਗਿਆ ਹੈ। ਕੈਨੇਡਾ ਸਰਕਾਰ ਦੀ ਯੋਜਨਾ ਅਨੁਸਾਰ 2022 ਵਿੱਚ 431645, 2023 ਵਿੱਚ 447055 ਅਤੇ 2024 ਵਿੱਚ 451000 ਵਿਦਿਆਰਥਿਆਂ ਨੂੰ ਵੀਜ਼ਾ ਦੇਣ ਦੀ ਯੋਜਨਾ ਹੈ।
ਦੱਸ ਦਈਏ ਕਿ ਕੋਰੋਨਾ ਦੇ ਕਾਰਨ ਕੈਨੇਡਾ ਸਰਕਾਰ ਵੱਲੋਂ ਪਹਿਲਾਂ ਵੀਜ਼ਾ ਪ੍ਰਕਿਰੀਆ ਹੌਲੀ ਕਰ ਦਿੱਤੀ ਗਈ। ਇਸ ਦੌਰਾਨ ਬਹੁਤ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਲਈ ਇਨਕਾਰ ਵੀ ਕਰ ਦਿੱਤਾ ਗਿਆ ਸੀ। ਇਸ ਕਾਰਨ ਕਈ ਵਿਦਿਆਰਥੀਆਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਆ ਸੀ।
ਇਹ ਵੀ ਪੜ੍ਹੋ: 'ਆਪ' 2 ਰਾਜਾਂ 'ਚ ਸਰਕਾਰ ਬਣਾਉਣ ਵਾਲੀ ਪਹਿਲੀ ਖੇਤਰੀ ਪਾਰਟੀ ਬਣੀ
ਨਾਲ ਹੀ ਦੱਸ ਦਇਏ ਕਿ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਵਿਦਿਆਰਥੀਆਂ ਦੇ ਵੀਜ਼ੇ ਦਾ ਪਹਿਲਾਂ ਰਿਫਿਊਜ਼ ਹੋ ਚੁੱਕਿਆ ਹੈ ਉਹ ਦੋਬਾਰਾ ਅਰਜ਼ੀ ਦਾਖਲ ਕਰ ਸਰਦੇ ਹਨ। ਜੋ ਕਿ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਪਹਿਲਾਂ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਟੂਰਿਸਟ ਅਤੇ ਸਪਾਊਸ ਵੀਜ਼ੇ ਵਿੱਚ ਵੀ ਵਾਧਾ ਕੀਤੇ ਜਾਣ ਦੀ ਯੋਜਨਾ ਹੈ।