ETV Bharat / international

ਪਾਕਿਸਤਾਨ ’ਚ ਧਮਾਕਾ, ਚੀਨੀ ਨਾਗਰਿਕਾਂ ਸਮੇਤ 8 ਦੀ ਮੌਤ - ਪਾਕਿਸਤਾਨ

ਬੁੱਧਵਾਰ ਸਵੇਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਚ ਇੱਕ ਬੱਸ ਚ ਧਮਾਕਾ ਹੋਇਆ ਜਿਸ ਚ ਚੀਨੀ ਨਾਗਰੀਕਾ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ। ਧਮਾਕੇ ਚ ਚੀਨੀ ਨਾਗਰਿਕਾਂ ਦੀ ਮੌਤ ਤੋਂ ਬਾਅਦ ਪਾਕਿਸਤਾਨੀ ਅਧਿਕਾਰੀ ਇਸ ਮਾਮਲੇ ਨੂੰ ਫਿਲਹਾਲ ਹਾਦਸਾ ਦੱਸ ਰਹੇ ਹਨ।

ਪਾਕਿਸਤਾਨ ’ਚ ਧਮਾਕਾ, ਚੀਨੀ ਨਾਗਰਿਕਾਂ ਸਮੇਤ 8 ਦੀ ਮੌਤ

author img

By

Published : Jul 14, 2021, 1:46 PM IST

ਹੈਦਰਾਬਾਦ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਚ ਇੱਕ ਬੱਸ ਚ ਹੋਏ ਧਮਾਕੇ ਚ ਚੀਨੀ ਇੰਜੀਨੀਅਰ ਸਮੇਤ ਅੱਠ ਲੋਕਾਂ ਦੀ ਮੌਤ ਹੋਈ ਹੈ ਜਦਕਿ ਕਈ ਲੋਕ ਜ਼ਖਮੀ ਹੋ ਗਏ ਹਨ। ਪਾਕਿਸਤਾਨ ਦੇ ਅਖਬਾਰ ਡਾਨ ਦੇ ਮੁਤਾਬਿਕ ਇਹ ਧਮਾਕਾ ਖੈਬਰ ਪਖਤੂਨਖਵਾ ਦੇ ਉਪਰੀ ਕੋਹਿਸਤਾਨ ਜਿਲ੍ਹੇ ਚ ਹੋਇਆ ਹੈ। ਜਿਸ ਬੱਸ ਚ ਧਮਾਕਾ ਹੋਇਆ ਉਹ ਇੱਕ ਪਾਣੀ ਬਿਜਲੀ ਪਲਾਂਟ ਦੇ ਕਾਮਿਆਂ ਨੂੰ ਲੈ ਕੇ ਜਾ ਰਹੀ ਸੀ।

ਪਾਕਿਸਤਾਨ ’ਚ ਧਮਾਕਾ, ਚੀਨੀ ਨਾਗਰਿਕਾਂ ਸਮੇਤ 8 ਦੀ ਮੌਤ
ਪਾਕਿਸਤਾਨ ’ਚ ਧਮਾਕਾ, ਚੀਨੀ ਨਾਗਰਿਕਾਂ ਸਮੇਤ 8 ਦੀ ਮੌਤ

ਉੱਪਰੀ ਕੋਹਿਸਤਾਨ ਦੇ ਕਮਿਸ਼ਨਰ ਆਰਿਫ ਖਾਨ ਯੁਸੁਫਜਈ ਦੇ ਮੁਤਾਬਿਕ ਇਹ ਘਟਨਾ ਸਵੇਰ ਕਰੀਬ ਸਾਢੇ ਸੱਤ ਵਜੇ ਹੋਈ ਜਦੋ ਇੱਕ ਕੋਸਟਰ ਬਰਸੀਨ ਸ਼ਿਵਿਰ ਤੋਂ 30 ਤੋਂ ਜਿਆਦਾ ਕਾਮਿਆਂ ਨੂੰ ਕੰਮ ਵਾਲੀ ਥਾਂ ਤੇ ਲੈ ਕੇ ਜਾ ਰਿਹਾ ਸੀ। ਉਨ੍ਹਾਂ ਨੇ ਕਿ ਘਟਨਾ ਦੇ ਸਮੇਂ ਬੱਸ ਚ ਵਿਦੇਸ਼ੀ ਇੰਜੀਨੀਅਰ ਅਤੇ ਸਤਾਨਕ ਮਜਦੂਰ ਸਵਾਰ ਸੀ। ਯੂਸੁਫਜ਼ਈ ਨੇ ਕਿਹਾ ਕਿ ਵਿਸਫੋਟ ਦੇ ਕਾਰਨ ਦਾ ਪਤਾ ਨਹੀਂ ਚਲ ਸਕਿਆ ਹੈ ਅਤੇ ਬਚਾਅ ਅਭਿਆਨ ਜਾਰੀ ਹੈ। ਪੁਲਿਸ ਅਤੇ ਰੇਂਜਰਸ ਨੇ ਘਟਨਾਸਥਾਨ ਦੀ ਘੇਰਾਬੰਦੀ ਕੀਤੀ ਹੋਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਉੱਪਰੀ ਕੋਹਿਸਤਾਨ ਜਿਲ੍ਹਾ ਮੁੱਖ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਹਾਲਾਂਕਿ ਸਾਰੇ ਅਧਿਕਾਰੀ ਬਲਾਸਟ ਹੋਣ ਦੀ ਗੱਲ ਤੋਂ ਇਨਕਾਰ ਕਰ ਰਹੇ ਹਨ। ਅਧਿਕਾਰੀ ਕਹਿ ਰਹੇ ਹਨ ਇਹ ਇੱਕ ਵਿਸਫੋਟ ਦੀ ਤਰ੍ਹਾਂ ਲਗ ਰਿਹਾ ਹੈ ਪਰ ਇਹ ਹਾਦਸਾ ਹੈ ਜਾ ਧਮਾਕਾ ਇਸਦੀ ਜਾਂਚ ਜਾਰੀ ਹੈ।

ਖੈਬਰ ਪਖਤੂਨਖਵਾ ਦੇ ਸਾਰੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ। ਜਲ ਅਤੇ ਬਿਜਲੀ ਵਿਕਾਸ ਅਥਾਰਟੀ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਚੀਨੀ ਕੰਪਨੀ ਦੇ ਕਰਮਚਾਰੀ ਬਸ ਚ ਯਾਤਰਾ ਕਰ ਰਹੇ ਸੀ। ਘਟਨਾ ਸਥਾਨ ’ਤੇ ਬਚਾਅ ਕਾਰਜ ਜਾਰੀ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਅਥਾਰਟੀ ਨੇ ਇਸਨੂੰ ਹਾਦਸਾ ਕਿਹਾ ਹੈ।

ਚੀਨੀ ਕੰਪਨੀ ਅਤੇ ਉਸਦੇ ਕਰਮਚਾਰੀਆਂ ਇੰਜੀਨੀਅਰਾਂ ਦੀ ਬਸ ਚ ਧਮਾਕੇ ਨੂੰ ਲੈ ਕੇ ਪਾਕਿਸਤਾਨ ਸੋਚ ਸਮਝ ਕੇ ਕਦਮ ਰੱਖ ਰਿਹਾ ਹੈ। ਡਾਨ ਦੇ ਮੁਤਾਬਿਕ ਧਮਾਕੇ ਚ ਜਿਨ 8 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਚ ਚੀਨ ਦਾ ਇੰਜੀਨੀਅਰ ਵੀ ਸ਼ਾਮਲ ਹੈ। ਜਾਣਕਾਰਾਂ ਦੇ ਮੁਤਾਬਿਕ ਚੀਨ ਦੇ ਨਾਲ ਰਿਸ਼ਤਿਆ ’ਤੇ ਕੋਈ ਦਰਾਰ ਜਾਂ ਜਵਾਬਦੇਹੀ ਨਾ ਆਏ ਇਸ ਲਈ ਇਸ ਨੂੰ ਹਾਦਸਾ ਦੱਸ ਕੇ ਪਰਦਾ ਪਾਇਆ ਜਾ ਰਿਹਾ ਹੈ।

ਇਹ ਵੀ ਪੜੋ: ਸੀਰਮ ਇੰਸਟੀਚਿਊਟ ਸਤੰਬਰ 'ਚ ਸ਼ੁਰੂ ਕਰੇਗਾ ਸਪੁਤਨਿਕ-ਵੀ ਦਾ ਉਤਪਾਦਨ

ETV Bharat Logo

Copyright © 2025 Ushodaya Enterprises Pvt. Ltd., All Rights Reserved.