ETV Bharat / international

ਬ੍ਰਹਮਪੁੱਤਰ ਨਦੀ 'ਚ ਪਾਣੀ ਵਧਣ ਕਾਰਨ ਬੰਗਲਾਦੇਸ਼ 'ਚ ਹੜ੍ਹ ਦਾ ਖ਼ਤਰਾ - ਬੰਗਲਾਦੇਸ਼ 'ਚ ਹੜ੍ਹ ਦਾ ਖ਼ਤਰਾ

ਬੰਗਲਾਦੇਸ਼ ਵਿੱਚ ਬ੍ਰਹਮਪੁੱਤਰ ਨਦੀ ਖ਼ਤਰੇ ਦੇ ਨਿਸ਼ਾਨ ਤੋਂ 55 ਸੈ.ਮੀ. ਤੋਂ ਉੱਪਰ ਵਗ ਰਹੀ ਹੈ। ਇਸ ਕਾਰਨ ਉੱਥੇ ਹੜ੍ਹ ਆਉਣ ਦਾ ਖ਼ਤਰਾ ਬਣਿਆ ਹੋਈ ਹੈ।

ਫ਼ੋਟੋ।
ਫ਼ੋਟੋ।
author img

By

Published : Jun 29, 2020, 10:26 AM IST

ਢਾਕਾ: ਬੰਗਲਾਦੇਸ਼ ਵਿੱਚ ਮਾਨਸੂਨ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਥਾਂ-ਥਾਂ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਇਸੇ ਸਥਿਤੀ ਨੂੰ ਵੇਖਦਿਆਂ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਦੇ ਨਾਲ ਹੀ ਨਦੀਆਂ ਤੇਜ਼ ਮੀਂਹ ਕਾਰਨ ਉਫ਼ਾਨ ਉੱਤੇ ਹਨ, ਜਿਸ ਨਾਲ ਲੋਕਾਂ ਦੀ ਜਾਨ-ਮਾਲ, ਖੇਤੀਬਾੜੀ ਜ਼ਮੀਨਾਂ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ।

ਭਾਰਤ ਦੇ ਮੇਘਾਲਿਆ ਅਤੇ ਅਸਾਮ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਕਾਰਨ ਬੰਗਲਾਦੇਸ਼ ਦੇ ਕਈ ਇਲਾਕਿਆਂ ਵਿੱਚ ਬਹੁਤ ਸਾਰਾ ਪਾਣੀ ਪਹੁੰਚ ਗਿਆ ਹੈ। ਬੰਗਲਾਦੇਸ਼ ਵਿੱਚ ਬ੍ਰਹਮਪੁੱਤਰ ਨਦੀ, ਜਿਸ ਨੂੰ ਯਮਨਾ ਕਿਹਾ ਜਾਂਦਾ ਹੈ, ਖ਼ਤਰੇ ਦੇ ਨਿਸ਼ਾਨ ਤੋਂ 55 ਸੈ.ਮੀ. ਤੋਂ ਉੱਪਰ ਵਗ ਰਹੀ ਹੈ।

ਬੰਗਲਾਦੇਸ਼ ਦੇ ਹੜ੍ਹਾਂ ਦੀ ਭਵਿੱਖਬਾਣੀ ਅਤੇ ਚੇਤਾਵਨੀ ਕੇਂਦਰ (ਐਫਐਫਜਬਲਿਊਸੀ) ਦੇ ਇੱਕ ਬੁਲਾਰੇ ਨੇ ਦੱਸਿਆ, "ਭਿਆਨਕ ਹੜ੍ਹ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈਆਂ ਹਨ ਅਤੇ ਨਦੀਆਂ ਦੇ ਕੰਢੇ ਵਸੇ ਪਿੰਡ ਡੁੱਬ ਗਏ ਹਨ, ਖ਼ਾਸਕਰ ਉੱਤਰ ਪੱਛਮ ਅਤੇ ਦੱਖਣ-ਪੂਰਬੀ ਖੇਤਰ।"

ਐਫਐਫਜਬਲਿਊਸੀ ਦੀ ਰਿਪੋਰਟ ਦੇ ਅਨੁਸਾਰ ਉੱਤਰ ਪੱਛਮ ਵਿੱਚ ਬ੍ਰਹਮਾਪੁੱਤਰ ਅਤੇ ਉੱਤਰ-ਪੂਰਬ ਵਿੱਚ ਮੇਘਨਾ ਡੈਲਟਾ ਨਦੀਆਂ ਵਿੱਚ ਵਧੇਰੇ ਪਾਣੀ ਮਿਲਣ ਦੀ ਉਮੀਦ ਹੈ ਕਿਉਂਕਿ ਉਪਰਲੇ ਹਿੱਸੇ ਤੋਂ ਕਾਫ਼ੀ ਪਾਣੀ ਆ ਰਿਹਾ ਹੈ ਅਤੇ ਆਉਣ ਵਾਲੇ ਹਫ਼ਤਿਆਂ ਵਿੱਚ ਮੀਂਹ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.