ਮਾਸਕੋ: ਰੂਸ ਦੀ ਅਦਾਲਤ ਨੇ ਇੱਕ ਅਮਰੀਕੀ ਨੂੰ ਜਾਸੂਸੀ ਦੇ ਦੋਸ਼ ਵਿੱਚ 16 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਦੀ ਅਰਜ਼ੀ ਨੂੰ 'ਰਾਜਨੀਤਕ' ਕਰਾਰ ਕਰਕੇ ਰੱਦ ਕਰ ਦਿੱਤਾ ਹੈ।
ਮਾਸਕੋ ਸਿਟੀ ਕੋਰਟ ਨੇ ਸੋਮਵਾਰ ਨੂੰ ਜਾਸੂਸੀ ਦੇ ਦੋਸ਼ਾਂ ਵਿੱਚ ਪੌਲ ਵ੍ਹੀਲਨ ਦੀ ਸਜ਼ਾ 'ਤੇ ਸੁਣਵਾਈ ਕੀਤੀ ਅਤੇ ਉਸ ਨੂੰ ਵੱਧ ਤੋਂ ਵੱਧ ਸੁਰੱਖਿਆ ਵਾਲੀ ਜੇਲ੍ਹ ਕਲੋਨੀ ਵਿੱਚ 16 ਸਾਲ ਦੀ ਸਜ਼ਾ ਸੁਣਾਈ।
ਵ੍ਹੀਲਨ ਨੇ ਆਪਣੀ ਨਿਰਦੋਸ਼ਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਉਸ ਨੂੰ ਫਸਾਇਆ ਗਿਆ ਹੈ। ਯੂਐਸ ਅੰਬੈਸੀ ਨੇ ਵ੍ਹੀਲਨ ਦੇ ਮੁਕੱਦਮੇ ਨੂੰ ਅਣਉਚਿਤ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਪੁਲਿਸ ਹੱਥੋਂ ਇੱਕ ਹੋਰ ਅਫਰੀਕੀ ਮੂਲ ਦੇ ਨਾਗਰਿਕ ਦੀ ਮੌਤ, ਲੋਕਾਂ ਦਾ ਫੁੱਟਿਆ ਰੋਹ
ਵ੍ਹੀਲਨ ਦੇ ਭਰਾ ਡੇਵਿਡ ਨੇ ਕਿਹਾ ਕਿ ਵਕੀਲ ਉਸ ਫੈਸਲੇ ਦੀ ਅਪੀਲ ਕਰਨਗੇ ਜਿਸ ਵਿੱਚ ਉਸ ਨੂੰ ਰਾਜਨੀਤਕ ਕਰਾਰ ਦਿੱਤਾ ਗਿਆ ਹੈ।