ਵਾਸ਼ਿੰਗਟਨ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੀ ਸਿਹਤ ਸੰਸਥਾ 'ਤੇ ਹਮਲਾ ਕਰਦਿਆਂ ਕਿਹਾ ਕਿ WHO ਚੀਨ ਦੀ "ਕਠਪੁਤਲੀ" ਵਜੋਂ ਕੰਮ ਕਰ ਰਿਹਾ ਹੈ ਅਮਰੀਕੀ ਸਮਰਥਨ ਨੂੰ ਘਟਾਉਣ ਜਾਂ ਰੱਦ ਕਰਨ' 'ਤੇ ਵਿਚਾਰ ਕਰ ਰਿਹਾ ਹੈ।
ਉਨ੍ਹਾਂ ਵ੍ਹਾਈਟ ਹਾਊਸ ਵਿੱਚ ਕਿਹਾ ਕਿ WHO ਚੀਨ ਦੀ ਕਠਪੁਤਲੀ ਵਜੋ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਚੰਗਾ ਮਹਿਸੂਸ ਕਰਵਾਉਣ ਲਈ ਉਹ ਸਾਰੇ ਫੈਸਲੇ ਚੀਨ-ਆਧੀਰਿਤ ਹੀ ਕਰਦਾ ਹੈ।
ਇਹ ਵੀ ਪੜ੍ਹੋ: WHO ਸਵਾਲਾਂ ਦੇ ਘੇਰੇ ਵਿੱਚ, 62 ਦੇਸ਼ਾਂ ਨੇ ਰੱਖੀ ਨਿਰਪੱਖ ਜਾਂਚ ਦੀ ਮੰਗ
ਟਰੰਪ ਨੇ ਕਿਹਾ ਕਿ ਸੰਯੁਕਤ ਰਾਜ ਵਿਸ਼ਵ ਸਿਹਤ ਸੰਗਠਨ ਨੂੰ ਸਾਲਾਨਾ ਲਗਭਗ 450 ਮਿਲੀਅਨ ਡਾਲਰ ਅਦਾ ਕਰਦਾ ਹੈ, ਜੋ ਕਿਸੇ ਵੀ ਦੇਸ਼ ਦਾ ਸਭ ਤੋਂ ਵੱਡਾ ਯੋਗਦਾਨ ਹੈ। ਇਸ ਨੂੰ ਘਟਾਉਣ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਕਿਉਂਕਿ ਸਾਡੇ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾਂਦਾ।