ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦੂਜੀ ਵਾਰ ਵੀ ਕੋਰੋਨਾ ਵਾਇਰਸ ਟੈਸਟ ਨੈਗੇਟਿਵ ਆਇਆ ਹੈ। ਵ੍ਹਾਈਟ ਹਾਊਸ ਦੇ ਡਾਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੰਪ ਦਾ ਕੋਰੋਨਾ ਵਾਇਰਸ ਟੈਸਟ ਨੈਗੇਟਿਵ ਆਇਆ ਹੈ ਅਤੇ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿੱਚ ਇਸ ਭਿਆਨਕ ਬਿਮਾਰੀ ਦੇ ਕੋਈ ਲੱਛਣ ਨਹੀਂ ਦਿਖ ਰਹੇ।
ਟਰੰਪ ਦੇ ਡਾਕਟਰ ਨੇ ਦੱਸਿਆ ਕਿ ਟਰੰਪ ਦਾ ਕੋਰੋਨਾ ਵਾਇਰਸ ਟੈਸਟ ਨਵੇਂ ਰੈਪਿਡ ਪੁਆਇੰਟ ਆਫ਼ ਕੇਅਰ ਦੁਆਰਾ ਕੀਤਾ ਗਿਆ ਜੋ 15 ਮਿੰਟ ਵਿੱਚ ਨਤੀਜਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੜਕਸਾਰ ਨਵੇਂ ਢੰਗ ਨਾਲ ਟਰੰਪ ਦਾ ਕੋਰੋਨਾ ਵਾਇਰਸ ਟੈਸਟ ਕੀਤਾ ਗਿਆ ਜਿਸ ਵਿੱਚ ਸੈਂਪਸ ਲੈਣ 'ਤੇ ਇੱਕ ਮਿੰਟ ਲਗਦਾ ਹੈ ਅਤੇ 15 ਮਿੰਟ ਵਿੱਚ ਉਸ ਦੀ ਰਿਪੋਰਟ ਆ ਜਾਂਦੀ ਹੈ।
ਵ੍ਹਾਈਟ ਹਾਊਸ ਦੀ ਨਿਊਜ਼ ਕਾਨਫ਼ਰੰਸ ਦੌਰਾਨ ਟਰੰਪ ਨੇ ਆਪਣੀ ਰਿਪੋਰਟ ਦੀ ਕਾਪੀ ਆਪਣੇ ਮੀਡੀਆ ਸਕੱਤਰ ਨੂੰ ਦਿੱਤੀ।
ਇਹ ਵੀ ਪੜ੍ਹੋ: ਕੋਵਿਡ-19: ਟਰੰਪ ਨੇ ਬਾਕੀ ਦੇਸ਼ਾਂ ਦੀ ਮਦਦ ਲਈ ਚੀਨ ਨੂੰ ਸਰਾਹਿਆ
ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕਾ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਨੇ ਸਭ ਤੋਂ ਜ਼ਿਆਦਾ ਦਹਿਸ਼ਤ ਮਚਾਈ ਹੋਈ ਹੈ। ਅਮਰੀਕਾ ਵਿੱਚ 2 ਲੱਖ 40 ਹਜ਼ਾਰ ਤੋਂ ਵੱਧ ਕੋਰੋਨਾ ਪੌਜ਼ੀਟਿਵ ਮਾਮਲੇ ਹਨ ਜਿਨ੍ਹਾਂ ਵਿੱਚੋਂ 6 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।