ਅਲਾਸਕਾ: ਅਮਰੀਕਾ (America)ਦੇ ਅਲਾਸਕਾ 'ਚ ਇੱਕ ਜਹਾਜ ਹਾਦਸਾ (plane crash)ਹੋਇਆ ਹੈ। ਹਾਦਸੇ ਦੀ ਵਜ੍ਹਾ ਖਰਾਬ ਮੌਸਮ ਦੱਸੀ ਜਾ ਰਹੀ ਹੈ। ਇਸ ਹਾਦਸੇ ਚ ਪਾਈਲਟ ਸਮੇਤ 6 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕਾਂ ਚ 5 ਯਾਤਰੀ ਤੇ ਇੱਕ ਪਾਈਲਟ ਹੈ।
ਖਬਰਾਂ ਦੇ ਅਨੁਸਾਰ ਇਹ ਹਾਦਸਾ ਅਮਰੀਕੀ ਸਮੇਂ ਮੁਤਾਬਕ ਰਾਤ ਕਰੀਬ 11:20 ਵਜੇ ਵਾਪਰਿਆ। ਹਾਦਸਾ ਗ੍ਰਸਤ ਹੋਇਆ ਇਹ ਜਹਾਜ ਤਟਰਕਸ਼ ਬਲ ਦਾ ਦੱਸ਼ਿਆ ਜਾ ਰਿਹਾ ਹੈ ।ਹਾਦਸਾ ਗ੍ਰਸਤ ਹੋਏ ਜਹਾਜ ਦਾ ਮਲਬਾ ਮਿਲਣ ਤੋਂ ਬਾਅਦ ਹੈਲੀਕਾਪਟਰ ਦੀ ਜ਼ਰੀਏ 2 ਬਚਾਓ ਕਰਮੀਆਂ ਨੂੰ ਘਟਨਾ ਵਾਲੀ ਥਾਂ ਉਤਾਰਿਆ ਗਿਆ। ਜਿੰਨਾ ਦੱਸਿਆ ਕਿ ਇਸ ਹਾਦਸੇ ਚ ਕੋਈ ਵੀ ਜਿੰਦਾ ਨਹੀਂ ਰਿਹਾ।