ਨਿਊ ਯਾਰਕ: ਕੋਰੋਨਾ ਵਾਇਰਸ ਨੇ ਲਗਭਗ ਅੱਧੀ ਤੋਂ ਵੱਧ ਦੁਨੀਆ ਨੂੰ ਰੋਕ ਕੇ ਰੱਖ ਦਿੱਤਾ ਹੈ। ਵੱਡੇ ਤੋਂ ਵੱਡੇ ਦੇਸ਼ ਇਸ ਦੀ ਚਪੇਟ ਵਿੱਚ ਆਏ ਹੋਏ ਹਨ ਅਤੇ ਲਾਚਾਰ ਦਿਖ ਰਹੇ ਹਨ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਣ ਵਾਲਾ ਦੇਸ਼ ਅਮਰੀਕਾ ਇਸ ਬਿਮਾਰੀ ਨਾਲ ਸਭ ਤੋਂ ਵੱਧ ਗ੍ਰਸਤ ਹੈ। ਇਥੋਂ ਦੀ ਹੀ ਨਿਊ ਯਾਰਕ ਦੀ ਇੱਕ ਮਹਿਲਾ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਉਹ ਠੀਕ ਹੋ ਚੁੱਕੀ ਹੈ। ਕੋਰੋਨਾ ਤੋਂ ਠੀਕ ਹੋਣ ਵਾਲੀ ਮਹਿਲਾ ਟਿਫਨੀ ਪਿਨਕੇਸੀ ਨੇ ਫੈਸਲਾ ਲਿਆ ਹੈ ਕਿ ਉਹ ਕੋਰੋਨਾ ਪੀੜਤ ਮਰੀਜ਼ਾਂ ਨੂੰ ਆਪਣਾ ਖ਼ੂਨ ਦਾਨ ਕਰੇਗੀ।
ਇੱਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਪਿਨਕੇਸੀ ਨੇ ਕਿਹਾ ਕਿ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਮੇਰੇ ਖ਼ੂਨ ਵਿੱਚ ਇਸ ਵਾਇਰਸ ਦਾ ਜਵਾਬ ਹੋ ਸਕਦਾ ਹੈ। ਨਿਊ ਯਾਰਕ ਦੇ ਮਾਉਂਟ ਸਿਨਾਈ ਹਸਪਤਾਲ ਵਿੱਚ ਦੇ ਡਾਕਟਰ ਡੇਵਿਡ ਰੀਚ ਨੇ ਕਿਹਾ ਕਿ ਇਹ ਇੱਕ ਮੁਹਿੰਮ ਦਾ ਹਿੱਸਾ ਹੈ ਜਿਸ ਵਿੱਚ ਕਈ ਲੋਕ ਖ਼ੂਨ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਦੇ ਸਾਹਮਣੇ ਕੁੱਲ ਸੰਸਾਰ ਬੇਬਸ ਨਜ਼ਰ ਆ ਰਿਹਾ ਹੈ ਅਤੇ ਇਹੀ ਸਮਾਂ ਜਦੋਂ ਲੋਕ ਆਪਣੀ ਸਾਥੀਆਂ ਦੀ ਮਦਦ ਕਰ ਸਕਦੇ ਹਨ।