ETV Bharat / international

ਬਾਇਡਨ ਦਾ ਪੂਰੀ ਦੁਨੀਆਂ ਕਰੇਗੀ ਸਨਮਾਨ: ਹੈਰਿਸ

ਅਮਰੀਕਾ ਦੀ ਨਵੀਂ ਚੁਣੀ ਗਈ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਦੇਸ਼ ਦੇ ਅਗਲੇ ਰਾਸ਼ਟਰਪਤੀ ਜੋਅ ਬਾਇਡਨ ਦਾ ਪੂਰੀ ਦੁਨੀਆ ਸਨਮਾਨ ਕਰੇਗੀ। ਉਹ ਅਮਰੀਕਾ ਦੀ ਅਗਵਾਈ ਕਰਨ ਵਾਲੇ ਸਰਬੋਤਮ ਰਾਸ਼ਟਰਪਤੀ ਬਣਨਗੇ।

ਫ਼ੋਟੋ
ਫ਼ੋਟੋ
author img

By

Published : Nov 29, 2020, 4:03 PM IST

ਵਾਸ਼ਿੰਗਟਨ: ਅਮਰੀਕਾ ਦੀ ਨਵੀਂ ਚੁਣੀ ਗਈ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਦੇਸ਼ ਦੇ ਅਗਲੇ ਰਾਸ਼ਟਰਪਤੀ ਜੋਅ ਬਾਇਡਨ ਦਾ ਪੂਰੀ ਦੁਨੀਆ ਸਨਮਾਨ ਕਰੇਗੀ। ਉਹ ਅਮਰੀਕਾ ਦੀ ਅਗਵਾਈ ਕਰਨ ਵਾਲੇ ਸਰਬੋਤਮ ਰਾਸ਼ਟਰਪਤੀ ਬਣਨਗੇ।

ਅਮਰੀਕਾ ਵਿੱਚ 3 ਨਵੰਬਰ ਨੂੰ ਹੋਈ ਚੋਣ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਜੋਅ ਬਾਇਡਨ ਰਾਸ਼ਟਰਪਤੀ ਚੁਣੇ ਗਏ ਜਦਕਿ ਕਮਲਾ ਹੈਰਿਸ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਚੁਣੀ ਗਈ। ਹੈਰਿਸ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਹੈ।

78 ਸਾਲਾਂ ਦੇ ਬਾਇਡਨ ਦੀ ਪ੍ਰਸ਼ੰਸਾ ਕਰਦੇ ਹੋਏ ਹੈਰਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸਾਰੇ ਅਮਰੀਕੀਆਂ ਦੇ ਰਾਸ਼ਟਰਪਤੀ ਹੋਣਗੇ। ਭਾਰਤੀ ਮੂਲ ਦੀ 56 ਸਾਲਾਂ ਹੈਰਿਸ ਨੇ ਇੱਕ ਟਵੀਟ ਵਿੱਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਉਹ ਅਜਿਹੇ ਰਾਸ਼ਟਰਪਤੀ ਹੋਣਗੇ ਜੋ ਸਾਡੇ ਸਾਰਿਆਂ ਤੋਂ ਸਰਬੋਤਮ ਹਨ। ਉਨ੍ਹਾਂ ਦਾ ਸਨਮਾਨ ਪੂਰੀ ਦੁਨੀਆਂ ਕਰੇਗੀ। ਸਾਡੇ ਬੱਚੇ ਉਨ੍ਹਾਂ ਤੋਂ ਪ੍ਰਰੇਨਾ ਲੈਣਗੇ।

ਇਸ ਦੌਰਾਨ ਬਾਇਡਨ ਨੇ ਵੀ ਕਈ ਟਵੀਟ ਕੀਤੇ ਅਤੇ ਇਕਜੁੱਟਤਾ ਦੀ ਅਪੀਲ ਕੀਤੀ। ਉਨ੍ਹਾਂ ਨੇ ਟਵੀਟ ਵਿੱਚ ਕਿਹਾ ਕਿ ਇਹ ਸਮਾਂ ਇਕਜੁੱਟਤਾ ਦਿਖਾਉਣ ਦਾ ਹੈ। ਦੇਸ਼ ਲਈ ਇੱਕ ਨਵਾਂ ਅਤੇ ਸਾਹਸੀ ਇਤਿਹਾਸ ਲਿਖਣ ਦਾ ਵਕਤ ਹੈ।

ਇੱਕ ਹੋਰ ਟਵੀਟ ਉੱਤੇ ਬਾਈਡਨ ਨੇ ਲਿਖਿਆ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਦੀ ਹਰ ਇੱਕ ਦੀ ਜ਼ਿੰਮੇਵਾਰੀ ਹੈ। ਸਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਦੋਗੁਣਾ ਕਰ ਕੇ ਕੋਰੋਨਾ ਵਿਰੁੱਧ ਲੜਾਈ ਦੀ ਵਚਨਬੱਧਤਾ ਦਿਖਾਉਣੀ ਹੈ। ਅਸੀਂ ਸਾਰੇ ਇੱਕਜੁੱਟ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.