ਵਾਸ਼ਿੰਗਟਨ (ਯੂਐਸ) : ਫੇਸਬੁੱਕ ਨੇ ਅਫਗਾਨਿਸਤਾਨ ਨਾਲ ਜੁੜੇ ਖਾਤਿਆਂ ਵੇਖਣ ਦੀ ਸਮਰੱਥਾ ਆਰਜੀ ਤੌਰ ‘ਤੇ ਹਟਾ ਦਿੱਤੀ ਹੈ। ਫੇਸਬੁੱਕ ਦੇ ਸੁਰੱਖਿਆ ਨੀਤੀ ਪ੍ਰਮੁੱਖ ਨੈਥਨੀਅਲ ਗਲੀਚਰ ਨੇ ਕਿਹਾ ਹੈ ਕਿ ਇਹ ਕਾਰਵਾਈ ਫੇਸਬੁੱਕ ਚਲਾਉਣ ਵਾਲੇ ਅਫਗਾਨੀਆਂ ਨੂੰ ਤਾਲਿਬਾਨ ਹੱਥੋਂ ਬਦਲਾਖੋਰੀ ਦੀ ਸੰਭਾਵਤ ਕਾਰਵਾਈ ਤੋਂ ਸੁਰੱਖਿਅਤ ਬਨਾਉਣ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਹਫਤੇ ਦੀ ਮਿਹਨਤ ਉਪਰੰਤ ਫੇਸਬੁੱਕ ਨੇ ਵਨ-ਕਲਿੱਕ ਟੂਲ ਵਿਕਸਤ ਕੀਤਾ ਹੈ, ਜਿਸ ਨਾਲ ਅਫਗਾਨੀ ਲੋਕ ਆਪਣੇ ਖਾਤੇ ਲੌਕ ਕਰ ਸਕਣਗੇ।
ਇਹ ਵੀ ਪੜ੍ਹੋ: ਜਾਣੋ, ਇੰਡੀਗੋ ਨੂੰ ਕਿਉਂ ਹੋਇਆ ਭਾਰੀ ਜੁਰਮਾਨਾ
ਗਲੀਚਰ ਨੇ ਵੀਰਵਾਰ ਨੂੰ ਇੱਕ ਟਵੀਟ ‘ਚ ਕਿਹਾ, ‘ਅਸੀਂ ਅਫਗਾਨੀਆਂ ਨੂੰ ਉਨ੍ਹਾਂ ਵੱਲੋਂ ਫੇਸਬੁੱਕ ਖਾਤਿਆਂ ਦੀ ਵਰਤੋਂ ਕਰਨ ਵੇਲੇ ਤਾਲਿਬਾਨ ਵੱਲੋਂ ਸੰਭਾਵਤ ਬਦਲਾਖੋਰੀ ਤੋਂ ਸੁਰੱਖਿਅਤ ਬਨਾਉਣ ਲਈ ਖਾਤਿਆਂ ਨੂੰ ਵੇਖਣ ਦੀ ਸਮਰੱਥਾ ਆਰਜੀ ਤੌਰ ‘ਤੇ ਹਟਾ ਲਈ ਹੈ। ਉਨ੍ਹਾਂ ਗੈਰ ਅਫਗਾਨੀ ਫੇਸਬੁੱਕ ਯੂਜਰਾਂ ਨੂੰ ਵੀ ਆਪਣੇ ਖਾਤਿਆਂ ਦੀ ਵੇਖਣ ਸਮਰੱਥਾ ਸੈਟਿੰਗ ਸਖਤ ਕਰਨ ਦਾ ਹੋਕਾ ਦਿੱਤਾ ਹੈ ਤਾਂ ਜੋ ਉਹ ਆਪਣੇ ਅਫਗਾਨ ਦੋਸਤਾਂ ਨੂੰ ਸੁਰੱਖਿਅਤ ਬਣਾ ਸਕਣ।
ਇੱਕ ਹਫਤਾ ਲੰਮੀ ਜੱਦੋ ਜਹਿਦ, ਜਿਸ ਦੇ ਨਤੀਜੇ ਵਜੋਂ ਸਰਕਾਰ ਡਿੱਗ ਗਈ ਸੀ, ਉਪਰੰਤ ਤਾਲਿਬਾਨ 15 ਅਗਸਤ ਨੂੰ ਕਾਬੁਲ ਵਿਚ ਦਾਖ਼ਲ ਹੋਏ। ਇਸ ਤੋਂ ਪਹਿਲਾਂ ਇੱਕ ਬਿਆਨ ਵਿੱਚ ਫੇਸਬੁੱਕ ਨੇ ਕਿਹਾ ਸੀ ਕਿ ਇਸ ਨੇ ਤਾਲਿਬਾਨ ਨਾਲ ਜੁੜੇ ਖਾਤਿਆਂ ਤੇ ਪੋਸਟਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਸੋਸ਼ਲ ਮੀਡੀਆ ਨੇ ਸੰਗਠਨ ਦੀ ਯੁਨਾਈਟੇਡ ਸਟੇਟਸ ਕਾਨੂੰਨ ਤਹਿਤ ਅੱਤਿਵਾਦੀ ਸੰਸਥਾ ਵਜੋਂ ਸ਼ਨਾਖਤ ਕੀਤੀ ਹੈ।
ਸੋਸ਼ਲ ਮੀਡੀਆ ਦੀ ਇਸ ਵੱਡੀ ਸੰਸਥਾ ਦੇ ਬੁਲਾਰੇ ਨੇ ਕਿਹਾ ਹੈ ਅਸੀਂ ਤਾਲਿਬਾਨ ਨੂੰ ਯੂਐਸ ਕਾਨੂਂਨ ਤਹਿਤ ਅੱਤਿਵਾਦੀ ਸੰਸਥਾ ਕਰਾਰ ਦਿੱਤਾ ਹੈ ਤੇ ਖਤਰਨਾਕ ਸੰਸਥਾ ਨੀਤੀਆਂ ਦੇ ਤਹਿਤ ਇਸ ‘ਤੇ ਸਾਡੀਆਂ ਸੇਵਾਵਾਂ ਹਾਸਲ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਮਤਲਬ ਅਸੀਂ ਤਾਲਿਬਾਨ ਵੱਲੋਂ ਤੇ ਇਸ ਦੇ ਲਈ ਚਲਾਏ ਜਾ ਰਹੇ ਖਾਤੇ ਹਟਾ ਦਿੱਤੇ ਹਨ ਤੇ ਉਨ੍ਹਾਂ ਦੀ ਪ੍ਰਤੀਨਿਧਤਾ ਕਰਨ, ਮਦਦ ਕਰਨ ਤੇ ਪ੍ਰਸ਼ੰਸ਼ਕਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਵੇਲੇ ਤਾਲਿਬਾਨ ਵਿੱਚ ਫੈਲੀ ਅਸ਼ਾਂਤੀ ਤੇ ਇਨ੍ਹਾਂ ਦੇਸ਼ਾਂ ਦੇ ਵਸਨੀਕਾਂ ਵਿੱਚ ਫੈਲੇ ਤਾਜਾ ਡਰ ਨੂੰ ਦਰਸ਼ਾਉਂਦੀਆਂ ਆਨਲਾਈ ਵੀਡੀਓ ਦੀ ਭਰਮਾਰ ਹੈ।
ਇਹ ਵੀ ਪੜ੍ਹੋ: ਤਾਲਿਬਾਨ ਦਾ ਨਾਂਅ ਲਏ ਬਗੈਰ ਹੀ UNSC 'ਚ ਵਿਦੇਸ਼ ਮੰਤਰੀ ਦੀ ਨਸੀਹਤ