ਵਾਸ਼ਿੰਗਟਨ: ਅਮਰੀਕਾ ਵਿੱਚ ਛੁੱਟੀਆਂ ਦਾ ਮੌਸਮ ਜਾਰੀ ਹੈ, ਕੋਰੋਨਾ ਵਾਇਰਸ ਦਾ ਸੰਕਰਮਣ ਤੇਜ਼ੀ ਨਾਲ ਵੱਧ ਰਿਹਾ ਹੈ। ਦਰਅਸਲ ਇਨ੍ਹਾਂ ਛੁੱਟੀਆਂ ਵਿੱਚ ਪਰਿਵਾਰ ਅਤੇ ਦੋਸਤ ਨਾਲ ਮਿਲਣਾ-ਜੁਲਣਾ ਜ਼ਿਆਦਾ ਹੋ ਰਿਹਾ ਹੈ ਜਿਸ ਕਰ ਕੇ ਕੋਰੋਨਾ ਦੇ ਮਾਮਲੇ ਵਧਣ ਦੀ ਸੰਭਾਵਨਾ ਹੈ।
ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਦੇਸ਼ ਭਰ ਤੋਂ 2,28,000 ਸੰਕਰਮਣ ਦੀ ਰਿਪੋਰਟ ਆਈ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ। ਇੱਕ ਦਿਨ ਪਹਿਲਾਂ 2,17,000 ਮਾਮਲੇ ਸਾਹਮਣੇ ਆਏ ਸਨ।
ਸ਼ੁੱਕਰਵਾਰ ਨੂੰ ਅਮਰੀਕਾ ਵਿੱਚ ਕੋਵਿਡ -19 ਕਾਰਨ 2,607 ਲੋਕਾਂ ਦੀ ਮੌਤ ਹੋਈ।
ਥੈਂਕਸਗਿਵਿੰਗ ਦੌਰਾਨ ਲੋਕਾਂ ਨੇ ਘਰ ਰਹਿਣ ਅਤੇ ਤਿਉਹਾਰ ਸਿਰਫ਼ ਪਰਿਵਾਰਕ ਮੈਂਬਰਾਂ ਨਾਲ ਮਨਾਉਣ ਦੀਆਂ ਹਦਾਇਤਾਂ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਕਈ ਰਾਜਾਂ ਵਿੱਚ ਕੋਰੋਨਾ ਵਾਇਰਸ ਦੇ ਕੇਸ ਵਧੇ।
ਮਹਾਂਮਾਰੀ ਦੇ ਫੈਲਣ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਸ਼ਨੀਵਾਰ ਨੂੰ ਐਰੀਜ਼ੋਨਾ ਵਿੱਚ ਸਭ ਤੋਂ ਵੱਧ ਸੰਕਰਮਣ ਹੋਇਆ। ਇੱਥੇ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ।
ਸ਼ਨੀਵਾਰ ਨੂੰ ਇੱਥੇ ਸੰਕਰਮਣ ਦੇ 6,799 ਨਵੇਂ ਮਾਮਲੇ ਸਾਹਮਣੇ ਆਏ।
ਸ਼ਨੀਵਾਰ ਨੂੰ ਉੱਤਰੀ ਕੈਰੋਲਿਨਾ ਵਿੱਚ ਸੰਕਰਮਣ ਦੇ 6,018 ਨਵੇਂ ਮਾਮਲੇ ਸਾਹਮਣੇ ਆਏ ਹਨ। ਇੰਡੀਆਨਾ ਵਿੱਚ 7,793, ਓਕਲਾਹੋਮਾ 4,370, ਅਤੇ ਮਿਸ਼ੀਗਨ ਵਿੱਚ 9,854 ਨਵੇਂ ਕੇਸ ਸਾਹਮਣੇ ਆਏ ਜੋ ਕਿ ਚਿੰਤਾਜਨਕ ਹਨ।