ਹਿਉਸਟਨ: ਭਾਰਤੀ-ਅਮਰੀਕੀ ਐਨਜੀਓ 'ਸੇਵਾ ਇੰਟਰਨੈਸ਼ਨਲ' ਨੂੰ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੌਰਾਨ ਅਮਰੀਕਾ ਦੇ ਵੱਖ-ਵੱਖ ਭਾਈਚਾਰਿਆਂ ਦੀ ਮਦਦ ਕਰਨ ਦੀਆਂ ਕੋਸ਼ਿਸ਼ਾਂ ਲਈ 'ਨਿਉ ਯਾਰਕ ਲਾਈਫ ਫਾਉਂਡੇਸ਼ਨ' ਨੂੰ 50,000 ਡਾਲਰ ਦਾ 'ਲਵ ਟੈਕ ਐਕਸ਼ਨ' ਇਨਾਮ ਨਾਲ ਸਮਾਨਿਤ ਕੀਤਾ ਹੈ।
ਸੇਵਾ ਇੰਟਰਨੈਸ਼ਨਲ ਦੇ ਪ੍ਰਧਾਨ ਅਰੁਣ ਕਾਂਕਾਨੀ ਨੂੰ ਅਮਰੀਕਾ ਦੇ 35 ਕਮਿਉਨਿਟੀ ਮੈਂਬਰਾਂ ਵਿੱਚੋਂ ਚੁਣਿਆ ਗਿਆ ਹੈ, ਜਿਨ੍ਹਾਂ ਨੂੰ ਕੋਵਿਡ -19 ਗਲੋਬਲ ਮਹਾਂਮਾਰੀ ਨਾਲ ਨਿਪਟਨ ਲਈ ਅਸਾਧਾਰਣ ਜਨਤਕ ਸੇਵਾ ਕਾਰਨ ਇਨਾਮ ਲਈ ਚੁਣਿਆ ਗਿਆ।
ਇਸ ਇਨਾਮ ਰਾਸ਼ੀ ਨਾਲ ਟੈਕਸਸ ਦੀ ਹੈਰਿਸ ਕਾਉਂਟੀ ਵਿੱਚ ਕਮਜ਼ੋਰ ਕਮਿਉਨਿਟੀ ਨੂੰ ਭੋਜਨ ਕਿੱਟਾਂ, ਨਿੱਜੀ ਸੁਰੱਖਿਆ ਉਪਕਰਣਾਂ ਅਤੇ ਹੈਂਡ ਸੈਨੇਟਾਈਜ਼ਰਜ਼ ਆਦਿ ਵੰਡੀਆਂ ਜਾਣਗੀਆਂ ਅਤੇ ਸਕੂਲੀ ਬੱਚਿਆਂ ਨੂੰ ਸਿੱਖਿਆ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਹਿਉਸਟਨ ਨਿਵਾਸੀ ਕਾਂਕਾਨੀ ਨੇ ਕਿਹਾ,"ਇਹ ਬਹੁਤ ਉਤਸ਼ਾਹਜਨਕ ਪੁਰਸਕਾਰ ਹੈ, ਜਿਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।"
ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, ‘ਅਸੀਂ ਨਿਰਸਵਾਰਥ ਕਾਰਜਾਂ ਦੇ ਸਿਧਾਂਤ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਸਾਡੇ ਸਵੈ ਸੇਵਕਾਂ ਨੇ ਮੁਫ਼ਤ ਕੰਮ ਦੀ ਭਾਵਨਾ ਦਾ ਅਭਿਆਸ ਕੀਤਾ ਹੈ। ਇਹ ਪੁਰਸਕਾਰ ਸਾਡੇ ਵਲੰਟੀਅਰਾਂ ਦੀ ਭਾਵਨਾ ਦਾ ਸਨਮਾਨ ਕਰਦਾ ਹੈ।
ਕਾਂਕਾਨੀ ਨੇ ਨਿਉ ਯਾਰਕ ਲਾਈਫ ਫਾਉਂਡੇਸ਼ਨ ਨੂੰ ਇਹ ਪੁਰਸਕਾਰ ਦੇਣ ਲਈ ਧੰਨਵਾਦ ਕੀਤਾ। ਨਿਉ ਯਾਰਕ ਲਾਈਫ ਦੇ ਮੈਂਬਰ ਅਤੇ 'ਸੇਵਾ ਇੰਟਰਨੈਸ਼ਨਲ' ਦੇ ਸਮਰਥਕ ਰਮੇਸ਼ ਚੈਰੀਵੀਰਾਲਾ ਨੇ ਇਹ ਪੁਰਸਕਾਰ ਕਾਂਕਾਨੀ ਨੂੰ ਇਸ ਲਈ ਨਾਮਜ਼ਦ ਕੀਤਾ ਸੀ।