ਨੈਰੋਬੀ: ਅਫਰੀਕਾ ਮਹਾਂਦੀਪ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ 20 ਲੱਖ ਤੋਂ ਪਾਰ ਕਰ ਗਈ ਹੈ, ਜਦਕਿ ਸਿਹਤ ਅਧਿਕਾਰੀਆਂ ਨੇ ਇੱਕ ਹੋਰ ਵੈੱਬ ਵਿੱਚ ਸੰਕਰਮਣ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ।
ਬਿਮਾਰੀ ਨਿਯੰਤਰਣ ਅਤੇ ਰੋਕਥਾਮ ਲਈ ਅਫਰੀਕਾ ਸੈਂਟਰਾਂ ਨੇ ਵੀਰਵਾਰ ਨੂੰ ਕਿਹਾ ਕਿ ਮਹਾਂਦੀਪ ਵਿੱਚ ਸੰਕਰਮਣ ਦੇ ਮਾਮਲੇ 20 ਲੱਖ ਨੂੰ ਪਾਰ ਕਰ ਗਏ ਹਨ। ਮਹਾਂਦੀਪ ਦੇ 54 ਦੇਸ਼ਾਂ ਵਿੱਚ ਕੋਵਿਡ -19 ਤੋਂ 48,000 ਤੋਂ ਵੱਧ ਮੌਤਾਂ ਹੋਈਆਂ ਹਨ।
1.3 ਅਰਬ ਦੀ ਆਬਾਦੀ ਵਾਲੇ ਅਫਰੀਕੀ ਮਹਾਂਦੀਪ ਨੂੰ ਸੰਕਰਮਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ, ਕਿਉਂਕਿ ਦੇਸ਼ਾਂ ਨੇ ਆਪਣੀਆਂ ਆਰਥਿਕਤਾਵਾਂ ਨੂੰ ਮੁੜ ਲੀਹ 'ਤੇ ਲਿਆਉਣ ਲਈ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ।
ਅਫਰੀਕਾ ਸੀਡੀਸੀ ਦੇ ਨਿਰਦੇਸ਼ਕ ਨੇ ਇਸ ਹਫਤੇ ਖੁੱਲ੍ਹ ਕੇ ਚਿੰਤਾ ਜ਼ਾਹਰ ਕੀਤੀ ਕਿ ਮਾਸਕ ਪਹਿਨਣ ਦਾ ਪੱਧਰ ਘੱਟ ਗਿਆ ਹੈ। ਉਨ੍ਹਾਂ ਇਸ ਨੂੰ ਖ਼ਤਰਨਾਕ ਦੱਸਿਆ ਹੈ।