ਫ਼ਰੀਦਕੋਟ:- ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਸ਼ੋਅ ਦੇਸੀ ਵਾਈਬਜ ਦੇ ਲੇਖ਼ਕ ਮਨੋਜ ਸੱਭਰਵਾਲ ਅੱਜਕਲ ਕਈ ਪ੍ਰਾਪਤੀਆਂ ਹਾਸਿਲ ਕਰ ਚੁੱਕੇ ਹਨ। ਹੁਣ ਉਹ ਯੂ ਟਿਊਬ 'ਤੇ ਲੋਕਪ੍ਰਿਯਤਾ ਹਾਸਿਲ ਕਰ ਰਹੇ ਸ਼ੋਅ ‘ਦੇਸੀ ਵਾਈਬਜ਼’ ਨੂੰ ਵੀ ਸੋਹਣਾ ਅਤੇ ਪ੍ਰਭਾਵੀ ਮੁਹਾਂਦਰਾ ਦੇਣ ਵਿਚ ਇੰਨ੍ਹੀ ਦਿਨ੍ਹੀ ਅਹਿਮ ਭੂਮਿਕਾ ਨਿਭਾ ਰਹੇ ਹਨ। ਬਾਲੀਵੁੱਡ ਵਿਚ ਵਿਲੱਖਣ ਮੁਕਾਮ ਕਾਇਮ ਕਰ ਚੁੱਕੀ ਅਦਾਕਾਰਾ ਸਹਿਨਾਜ਼ ਗਿੱਲ ਵੱਲੋਂ ਹਾਲ ਹੀ ਵਿਚ ਸ਼ੁਰੂ ਕੀਤੇ ਗਏ ਸ਼ੋਅ ‘ਦੇਸੀ ਵਾਈਬਜ਼’ ਨੂੰ ਮਨੌਜ ਬਤੌਰ ਲੇਖ਼ਕ ਅਤੇ ਕ੍ਰਿਏਟਿਵ ਨਿਰਦੇਸ਼ਿਤ ਸੰਚਾਲਿਤ ਕਰ ਰਹੇ ਹਨ। ਇਸ ਸ਼ੋਅ ਵਿਚ ਆਉਣ ਵਾਲਾ ਹਰ ਸੈਲੀਬ੍ਰਿਟੀ ਮਹਿਮਾਨ ਇਸ ਸ਼ੋਅ ਦੀ ਕਾਫ਼ੀ ਤਾਰੀਫ਼ ਕਰ ਰਿਹਾ ਹੈ।
ਇਸ ਸ਼ੋਅ ਦੇ ਵਿਚ ਹੁਣ ਤੱਕ ਮੌਜੂਦਗੀ ਦਰਜ਼ ਕਰਵਾਉਣ ਵਾਲੇ ਸਟਾਰਜ਼: ਪੜਾਅ ਦਰ ਪੜ੍ਹਾਅ ਮਜ਼ਬੂਤ ਪੈੜ੍ਹਾ ਸਥਾਪਿਤ ਕਰ ਰਹੇ ਇਸ ਸ਼ੋਅ ਦੇ ਵਿਚ ਹੁਣ ਤੱਕ ਮੌਜੂਦਗੀ ਦਰਜ਼ ਕਰਵਾਉਣ ਵਾਲੇ ਸਟਾਰਜ਼ ਵਿਚ ਰਾਜਕੁਮਾਰ ਰਾਓ, ਸੁਨੀਲ ਸ਼ੈੱਟੀ, ਆਇਸ਼ਮਾਨ ਖੁਰਾਣਾ, ਵਿੱਕੀ ਕੌਸ਼ਲ , ਸਾਰਾ ਅਲੀ ਖ਼ਾਨ, ਕਪਿਲ ਸ਼ਰਮਾ, ਭੁਵਮ ਬੈਮ, ਸ਼ਾਹਿਦ ਕਪੂਰ, ਰੁਕੁਲ ਪ੍ਰੀਤ ਸਿੰਘ ਆਦਿ ਸ਼ਾਮਿਲ ਰਹੇ ਹਨ। ਜਿੰਨ੍ਹਾਂ ਨੇ ਇਸ ਸ਼ੋਅ ਦੇ ਵੱਖਰੇ ਕੰਟੈਂਟ ਅਤੇ ਸੈੱਟ ਦੀ ਰੱਜ ਕੇ ਚਰਚਾ ਅਤੇ ਪ੍ਰਸ਼ੰਸਾਂ ਕੀਤੀ ਹੈ।
ਸ਼ੋਅ ਨੂੰ ਹਰ ਪੱਖੋਂ ਵੱਖਰਾ ਵਜੂਦ ਦੇਣ ਦੀ ਕੋਸ਼ਿਸ਼ ਕਰ ਰਹੇ ਮਨੌਜ ਦੱਸਦੇ ਹਨ ਕਿ ਲੇਖਕ ਵਜੋਂ ਹਰ ਪ੍ਰੋਜੈਕਟ ਵਿਚ ਹਰ ਵਾਰ ਉਹ ਕੁਝ ਨਾ ਕੁਝ ਵੱਖਰਾ ਕਰਨ ਲਈ ਕੁਝ ਖਾਸ ਜਰੂਰ ਕਰਦੇ ਹਨ ਤਾਂ ਕਿ ਦਰਸ਼ਕਾਂ ਨੂੰ ਨਵਾਂ ਕੰਟੇਟ ਦਾ ਅਹਿਸਾਸ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਨਾਜ਼ ਦੇ ਇਸ ਸੋਅ ਦੇ ਸੁਰੂਆਤੀ ਦੌਰ ਵਿਚ ਹੀ ਵੱਡੀ ਸਫ਼ਲਤਾ ਹਾਸਿਲ ਕਰ ਲੈਣ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਵਿਚ ਬੇਲੋੜ੍ਹੀ ਚਕਾਚੌਂਧ ਦੀ ਬਜਾਏ ਇਸ ਦਾ ਫਲੇਵਰ ਇਕਦਮ ਦੇਸੀ ਅਤੇ ਪੰਜਾਬੀਅਤ ਵੰਨਗੀਆਂ ਭਰਪੂਰ ਰੱਖਿਆ ਗਿਆ ਹੈ। ਜੋ ਇਸ ਸੋਅ ਵਿਚ ਆਉਣ ਵਾਲੇ ਹਰ ਸ੍ਰੈਲੀਬਿਟੀ ਦਾ ਮਨ ਮੋਹ ਲੈਂਦਾ ਹੈ ਅਤੇ ਦਰਸ਼ਕਾਂ ਲਈ ਵੀ ਇਹ ਆਕਰਸ਼ਨ ਦਾ ਕੇਂਦਰਬਿੰਦੂ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਮ ਇੰਟਰਵਿਊ ਅਤੇ ਸਟਾਰ ਸ਼ੋਅ ਵਿਚ ਰੁਟੀਨ ਅਤੇ ਫ਼ਿਲਮੀ ਸਵਾਲ ਜਵਾਬ ਦੀ ਬਜਾਏ ਇਸ ਸੋਅ ਵਿਚ ਇਕਦਮ ਸਾਧਾਰਨ ਅਤੇ ਦਿਲਚਸਪੀ ਭਰੇ ਢੰਗ ਨਾਲ ਕਨਵਰਸ਼ੇਸ਼ਨ ਕੀਤੀ ਜਾਂਦੀ ਹੈ। ਜੋ ਸ਼ੋਅ ਨੂੰ ਯੂਨੀਕ ਟੱਚ ਦੇਣ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਲੇਖ਼ਕ ਮਨੋਜ਼ ਸਭਰਵਾਲ ਦਾ ਕਰੀਅਰ: ਜੇ ਇਸ ਹੋਣਹਾਰ ਲੇਖ਼ਕ-ਨਿਰਮਾਤਾ ਅਤੇ ਕ੍ਰਿਏਟਿਵ ਨਿਰਦੇਸ਼ਕ ਦੇ ਕਰਿਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਕਾਮਯਾਬ ਰਹੇ ਸ਼ੋਅ ਵਿਚ ‘ਕਾਮੇਡੀ ਕਲਾਸਿਸ’ ਸ਼ਾਮਿਲ ਰਿਹਾ ਹੈ। ਜਿਸ ਤੋਂ ਇਲਾਵਾ ਇੰਨ੍ਹੀ ਦਿਨ੍ਹੀ ਉਨ੍ਹਾਂ ਦੀ ਸਹਿ ਨਿਰਮਿਤ ਕੀਤੀ ਅਤੇ ਲਿਖ਼ੀ ਸੁਨੀਲ ਗਰੋਵਰ ਸਟਾਰਰ ਵੈਬਸੀਰੀਜ਼ ‘ਯੂਨਾਈਟਡ ਕੱਚੇ’ ਵੀ ਕਾਫ਼ੀ ਚਰਚਾ ਹਾਸਿਲ ਕਰ ਰਹੀ ਹੈ। ਜੋ 31 ਮਾਰਚ ਨੁੂੰ ਜੀ.ਫ਼ਾਈਵ ਤੇ ਸਟਰੀਮ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ:- Sonu Sood In Amritsar: ਅਦਾਕਾਰ ਸੋਨੂੰ ਸੂਦ ਤੇ ਜੈਕਲਿਨ ਫ਼ਰਨਾਡਿਜ਼ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ