ਮੁੰਬਈ: ਬਾਲੀਵੁੱਡ ਦੀਆਂ ਖੂਬਸੂਰਤ ਹਸੀਨਾਵਾਂ ਵਿਚੋਂ ਇੱਕ ਜ਼ਰੀਨ ਖਾਨ ਨੂੰ ਕੌਣ ਨਹੀਂ ਜਾਣਦਾ ਹੈ। ਜ਼ਰੀਨ ਖਾਨ ਨੂੰ ਬਾਲੀਵੁੱਡ ਵਿੱਚ ਸਲਮਾਨ ਖਾਨ ਨੇ ਆਪਣੀ ਫਿਲਮ ਨਾਲ ਲਾਂਚ ਕੀਤਾ ਸੀ। ਸਲਮਾਨ ਖਾਨ ਦੀ ਐਕਸ ਗਰਲਫ੍ਰੈਂਡ ਕੈਟਰੀਨਾ ਕੈਫ਼ ਵਾਂਗ ਦਿਖਣ ਵਾਲੀ ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਦੇ ਫੈਨਜ਼ ਲਈ ਕਾਫੀ ਬੁਰੀ ਖ਼ਬਰ ਹੈ।
ਜੀ ਹਾਂ...ਅਦਾਕਾਰਾ ਦੀ ਸਿਹਤ ਬਿਗੜ ਗਈ ਹੈ, ਜਿਸ ਕਾਰਨ ਅਦਾਕਾਰਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਜ਼ਰੀਨ ਖਾਨ ਨੂੰ ਡੇਂਗੂ ਹੋ ਗਿਆ ਹੈ। ਇਸ ਲਈ ਅਦਾਕਾਰਾ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਫਿਲਹਾਲ ਅਦਾਕਾਰਾ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਦੱਸ ਦੇਈਏ ਕਿ ਜ਼ਰੀਨ ਖਾਨ ਇਨ੍ਹੀਂ ਦਿਨੀਂ ਬਾਲੀਵੁੱਡ ਤੋਂ ਦੂਰ ਹੈ ਅਤੇ ਆਪਣੇ ਬੁਆਏਫ੍ਰੈਂਡ ਸ਼ਿਵਾਸ਼ੀਸ਼ ਮਿਸ਼ਰਾ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
- ਰਿਦੁਮ ਬੁਆਏਜ਼ ਪ੍ਰੋਡੋਕਸ਼ਨ ਹਾਊਸ ਨੇ ਮਾਰਿਆ ਇਕ ਹੋਰ ਮਾਅਰਕਾ, ਚਾਈਨਜ਼ ਸੀਰੀਜ਼ ‘ਬੂੰਨੀ ਬੇਅਰ’ ਦਾ ਪੰਜਾਬੀ ਰੂਪਾਂਤਰਨ ਕਰੇਗਾ ਰਿਲੀਜ਼
- New Punjabi Film: ਇਸ ਸਰਦੀਆਂ 'ਚ ਹੋਵੇਗਾ ਧਮਾਕਾ, ਰਿਲੀਜ਼ ਹੋਵੇਗੀ ਹੌਰਰ ਫਿਲਮ 'ਅੱਕੜ ਬੱਕੜ ਬੰਬੇ ਬੋ ਅੱਸੀ ਨੱਬੇ ਪੂਰੇ ਸੋ'
- Money Laundering Case: ਜੈਕਲੀਨ ਫਰਨਾਂਡੀਜ਼ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, ਵਿਦੇਸ਼ ਜਾਣ ਲਈ ਨਹੀਂ ਲੈਣੀ ਪਵੇਗੀ ਇਜਾਜ਼ਤ
ਜ਼ਰੀਨ ਖਾਨ ਨੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦੇ ਹੱਥ 'ਚ ਡ੍ਰਿੱਪ ਹੈ ਪਰ ਬਾਅਦ 'ਚ ਅਦਾਕਾਰਾ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਅਤੇ ਆਪਣੀ ਇੰਸਟਾਗ੍ਰਾਮ 'ਤੇ ਇੱਕ ਜੂਸ ਨਾਲ ਭਰਿਆ ਗਲਾਸ ਦੀ ਫੋਟੋ ਸ਼ੇਅਰ ਕੀਤੀ, ਜਿਸ ਦੇ ਕੈਪਸ਼ਨ 'ਚ ਅਦਾਕਾਰਾ ਨੇ ਲਿਖਿਆ, 'ਰਿਕਵਰੀ ਮੋਡ'।
ਜ਼ਰੀਨ ਖਾਨ ਇਨ੍ਹੀਂ ਦਿਨੀਂ ਕਿੱਥੇ ਹੈ?: ਦੱਸ ਦੇਈਏ ਕਿ ਬਾਲੀਵੁੱਡ ਤੋਂ ਦੂਰ ਜ਼ਰੀਨ ਖਾਨ ਇਨ੍ਹੀਂ ਦਿਨੀਂ ਆਪਣੇ ਬੁਆਏਫ੍ਰੈਂਡ ਸ਼ਿਵਾਸ਼ੀਸ਼ ਮਿਸ਼ਰਾ ਨਾਲ ਚਰਚਾ 'ਚ ਹੈ। ਸ਼ਿਵਾਸ਼ੀਸ਼ ਨੂੰ ਬਿੱਗ ਬੌਸ 12 (2018) ਤੋਂ ਜਾਣਿਆ ਜਾਂਦਾ ਹੈ। ਇਸ ਸ਼ੋਅ ਤੋਂ ਬਾਅਦ ਸ਼ਿਵਾਸ਼ੀਸ਼ ਮਿਸ਼ਰਾ ਅਤੇ ਜ਼ਰੀਨ ਖਾਨ ਇਕ-ਦੂਜੇ ਨੂੰ ਡੇਟ ਕਰਨ ਲੱਗੇ। ਉਦੋਂ ਤੋਂ ਅਦਾਕਾਰਾ ਸ਼ਿਵਾਸ਼ੀਸ਼ ਦੇ ਨਾਲ ਰਹਿੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਜ਼ਰੀਨ ਖਾਨ ਫਿਲਮ ਵੀਰ ਤੋਂ ਬਾਅਦ ਕਈ ਬਾਲੀਵੁੱਡ ਫਿਲਮਾਂ ਵਿੱਚ ਨਜ਼ਰ ਆਈ ਸੀ, ਪਰ ਉਨ੍ਹਾਂ ਦੀ ਕੋਈ ਵੀ ਫਿਲਮ ਕੰਮ ਨਹੀਂ ਕਰ ਸਕੀ, ਜਿਸ ਵਿੱਚ 'ਵਜਹ ਤੁਮ ਹੋ', 'ਹੇਟ ਸਟੋਰੀ 3' ਸ਼ਾਮਲ ਹੈ। ਇਸ ਦੇ ਨਾਲ ਹੀ ਜ਼ਰੀਨ ਨੇ ਬਾਲੀਵੁੱਡ ਤੋਂ ਇਲਾਵਾ ਤਾਮਿਲ, ਤੇਲਗੂ ਅਤੇ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ।