ETV Bharat / entertainment

Punjabi film Punjab Files: ਸ਼ੁਰੂ ਹੋਈ ਪੰਜਾਬੀ ਫਿਲਮ ‘ਪੰਜਾਬ ਫ਼ਾਈਲਜ਼’ ਦੀ ਸ਼ੂਟਿੰਗ, ਟਾਈਗਰ ਹਰਮੀਕ ਸਿੰਘ ਅਤੇ ਵਿਕਟਰ ਯੋਗਰਾਜ ਕਰਨਗੇ ਨਿਰਦੇਸ਼ਨ - film Punjab Files shooting

Tiger Harmeek Singh Punjabi Film: ਟਾਈਗਰ ਹਰਮੀਕ ਸਿੰਘ ਅਤੇ ਵਿਕਟਰ ਯੋਗਰਾਜ ਦੁਆਰਾ ਨਿਰਦੇਸ਼ਿਤ ਬਹੁ-ਚਰਚਿਤ ਪੰਜਾਬੀ ਫਿਲਮ 'ਪੰਜਾਬ ਫਾਈਲਜ਼' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ, ਫਿਲਮ ਦੇ ਮੁੱਖ ਕਿਰਦਾਰਾਂ ਨੇ ਈਟੀਵੀ ਭਾਰਤ ਪੰਜਾਬ ਨਾਲ ਆਪਣੀ ਦਿਲੀ ਭਾਵਨਾ ਸਾਂਝੀ ਕੀਤੀ ਹੈ।

Punjabi film Punjab Files
Punjabi film Punjab Files
author img

By ETV Bharat Punjabi Team

Published : Oct 3, 2023, 10:46 AM IST

‘ਪੰਜਾਬ ਫ਼ਾਈਲਜ਼’ ਦੀ ਟੀਮ ਨਾਲ ਈਟੀਵੀ ਭਾਰਤ ਦੀ ਗੱਲਬਾਤ

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਕੁਝ ਅਲਹਦਾ ਕਰਨ ਲਈ ਲਗਾਤਾਰ ਯਤਨਸ਼ੀਲ ਹੋ ਚੁੱਕੇ ਅਦਾਕਾਰ ਟਾਈਗਰ ਹਰਮੀਕ ਸਿੰਘ ਵੱਲੋਂ ਬਤੌਰ ਨਿਰਦੇਸ਼ਕ ਆਪਣੀ ਦੂਸਰੀ ਪੰਜਾਬੀ ਫਿਲਮ ‘ਪੰਜਾਬ ਫ਼ਾਈਲਜ਼’ ਦਾ ਆਗਾਜ਼ ਕਰ ਦਿੱਤਾ ਗਿਆ ਹੈ, ਜਿਸ ਦੀ ਸ਼ੂਟਿੰਗ ਐਸ.ਏ.ਐਸ ਨਗਰ ਦੇ ਖਰੜ੍ਹ-ਕੁਰਾਲੀ ਇਲਾਕਿਆਂ ਵਿੱਚ ਸ਼ੁਰੂ ਕਰ ਦਿੱਤੀ (Punjab Files shooting) ਗਈ ਹੈ।

ਇਸ ਫਿਲਮ ਦੁਆਰਾ ਨਵਾਂ ਅਤੇ ਪ੍ਰਭਾਵਸ਼ਾਲੀ ਚਿਹਰਾ ਇਸ਼ਮੀਤ ਸਿੰਘ ਪਾਲੀਵੁੱਡ ’ਚ ਸ਼ਾਨਦਾਰ ਦਸਤਕ ਦੇਵੇਗਾ, ਇਸ ਤੋਂ ਇਲਾਵਾ ਮਹਾਵੀਰ ਭੁੱਲਰ, ਸ਼ਵਿੰਦਰ ਮਾਹਲ, ਹਰਜੀਤ ਵਾਲੀਆ, ਨਿਰਮਲ ਰਿਸ਼ੀ, ਮਨੀ ਬੋਪਾਰਾਏ ਆਦਿ ਜਿਹੇ ਮੰਨੇ ਪ੍ਰਮੰਨੇ ਐਕਟਰਜ਼ ਵੀ ਮਹੱਤਵਪੂਰਨ ਭੂਮਿਕਾਵਾਂ ’ਚ ਨਜ਼ਰ ਆਉਣਗੇ।

ਰਿਲੀਜ਼ ਹੋਣ ਜਾ ਰਹੀ ਆਉਣ ਪੰਜਾਬੀ ਫਿਲਮ ‘ਤਵੀਤੜ੍ਹੀ’ ਵੀ ਕੁਝ ਚੰਗੇਰ੍ਹਾ ਵੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਨਿਰਦੇਸ਼ਕ ਹਰਮੀਕ ਸਿੰਘ ਨੇ ਉਕਤ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਕਟਰ ਯੋਗਰਾਜ ਸਿੰਘ ਦੇ ਸਹਿ ਨਿਰਦੇਸ਼ਨ ਨਾਲ ਬਣਾਈ ਜਾ ਰਹੀ ਇਹ ਫਿਲਮ ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ (Punjab Files) ਕਰਨ ਦੇ ਨਾਲ-ਨਾਲ ਪੰਜਾਬ ਅਤੇ ਪੰਜਾਬੀਅਤ ਦਾ ਪਸਾਰਾ ਕਰਨ ਵਿੱਚ ਵੀ ਅਹਿਮ ਯੋਗਦਾਨ ਪਾਵੇਗੀ।

ਬਤੌਰ ਅਦਾਕਾਰ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਅਹਿਮ ਪ੍ਰੋਜੈਕਟਾਂ ਅਤੇ ਇੰਨ੍ਹੀਂ ਦਿਨ੍ਹੀਂ ਕਲਰਜ਼ 'ਤੇ ਆਨ-ਏਅਰ ਮਕਬੂਲ ਸੀਰੀਅਲ ‘ਜਨੂੰਨੀਅਤ’ ਦਾ ਅਹਿਮ ਹਿੱਸਾ ਰਹੇ ਹਨ ਟਾਈਗਰ ਹਰਮੀਕ ਸਿੰਘ, ਜਿੰਨ੍ਹਾਂ ਦੱਸਿਆ ਕਿ ਫਿਲਮ ਵਿੱਚ ਇੱਕ ਅਹਿਮ ਕਿਰਦਾਰ ਵੀ ਉਹ ਖੁਦ ਪਲੇ ਕਰਨ ਜਾ ਰਹੇ ਹਨ, ਜੋ ਕਾਫ਼ੀ ਚੈਲੇਜਿੰਗ ਹੈ।

ਉਨ੍ਹਾਂ ਆਪਣੇ ਇਸ ਨਵੇਂ ਸਿਨੇਮਾ ਸਫ਼ਰ (Tiger Harmeek Singh Punjabi Film) ਬਾਰੇ ਗੱਲ ਕਰਦਿਆਂ ਅੱਗੇ ਕਿਹਾ ਕਿ ਨਿਰਦੇਸ਼ਨ ਦਾ ਇਰਾਦਾ ਤਾਂ ਕਾਫ਼ੀ ਸਮੇਂ ਪਹਿਲਾਂ ਤੋਂ ਹੀ ਰਿਹਾ ਹੈ, ਪਰ ਇਸ ਸੰਬੰਧੀ ਪੂਰੀ ਤਿਆਰੀ ਅਤੇ ਸਿਨੇਮਾ ਬਾਰੀਕੀਆਂ ਸਮਝਣ ਬਾਅਦ ਹੀ ਇਸ ਖੇਤਰ ਵਿੱਚ ਆਗਮਣ ਕਰਨਾ ਚਾਹੁੰਦਾ ਸਾਂ ਅਤੇ ਹੁਣ ਆਖ਼ਰ ਆਪਣੀਆਂ ਦੋ ਫਿਲਮਾਂ ਨਾਲ ਦਰਸ਼ਕਾਂ ਨੂੰ ਇੱਕ ਬੇਹਤਰੀਨ ਸਿਨੇਮਾ ਸਿਰਜਨਾਤਮਕਤਾ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹਾਂ।

ਵਿਦੇਸ਼ਾਂ ਵਿੱਚ ਜਾਣ ਦੀ ਤਾਂਘ ਵਿਚ ਹਰ ਜ਼ਾਇਜ਼ ਨਜਾਇਜ਼ ਤਰੀਕਾ ਅਪਣਾ ਰਹੇ ਨੌਜਵਾਨੀ ਵਲਵਲਿਆਂ ਵੱਲ ਵੀ ਕੇਂਦਰਿਤ ਇਸ ਫਿਲਮ ਸੰਬੰਧੀ ਗੱਲ ਕਰਦਿਆਂ ਉੱਘੀ ਪੰਜਾਬੀ ਸਿਨੇਮਾ ਅਦਾਕਾਰਾ ਨੀਨਾ ਸਿੱਧੂ ਨੇ ਕਿਹਾ ਕਿ ਇਸ ਫਿਲਮ ਵਿੱਚ ਕਾਫੀ ਮੁੱਦੇ ਉਭਾਰੇ ਜਾ ਰਹੇ ਹਨ, ਜਿੰਨ੍ਹਾਂ ਦੁਆਰਾ ਨੌਜਵਾਨ ਪੀੜ੍ਹੀ ਨੂੰ ਆਪਣੀ ਅਸਲ ਜੜ੍ਹਾਂ ਨਾਲ ਜੁੜੇ ਰਹਿਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ।

ਉਕਤ ਫਿਲਮ ਦੇ ਕ੍ਰਿਏਟਿਵ ਪੱਖਾਂ ਨੂੰ ਕਹਾਣੀ, ਗੀਤ-ਸੰਗੀਤ, ਸਿਨੇਮਾਟੋਗ੍ਰਾਫ਼ਰੀ ਪੱਖੋਂ ਉਮਦਾ ਬਣਾਉਣ ਵਿੱਚ ਅਦਾਕਾਰਾ ਮਨੀ ਬੋਪਾਰਾਏ ਵੀ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ, ਜਿੰਨ੍ਹਾਂ ਦੱਸਿਆ ਕਿ ਮੇਨ ਸਟਰੀਮ ਸਿਨੇਮਾ ਤੋਂ ਬਿਲਕੁਲ ਅਲੱਗ ਹੱਟ ਕੇ ਬਣਾਈ ਜਾ ਰਹੀ ਇਸ ਫਿਲਮ ਵਿੱਚ ਪ੍ਰਭਾਵੀ ਅਤੇ ਭਾਵਨਾਤਮਕ ਸਿਨੇਮਾ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।

ਉਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਖੇਤਰ ਵਿੱਚ ਨਵੀਆਂ ਕੰਟੈਂਟ ਸੰਭਾਵਨਾਵਾਂ ਜਗਾਉਣ ਦੀ ਪੂਰੀ ਸਮਰੱਥਾ ਰੱਖਦੀ ਇਸ ਫਿਲਮ ਨੂੰ ਨਿਵੇਕਲਾ ਰੂਪ ਦੇਣ ਵਿੱਚ ਪੂਰੀ ਟੀਮ ਵੱਲੋਂ ਬਹੁਤ ਹੀ ਜੀਅ ਜਾਨ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਦਾ ਕ੍ਰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿੰਨ੍ਹਾਂ ਸਾਰਿਆਂ ਦੀ ਇਸ ਸੰਬੰਧੀ ਕੀਤੀ ਜਾ ਰਹੀ ਮਿਹਨਤ ਨੂੰ ਵੇਖਦਿਆਂ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਫਿਲਮ ਹਰ ਵਰਗ ਦੇ ਦਰਸ਼ਕਾਂ ਦੀ ਪਸੰਦ 'ਤੇ ਖ਼ਰੀ ਉਤਰਨ ਦੇ ਨਾਲ-ਨਾਲ ਇੱਕ ਨਵੀਂ ਸਿਨੇਮਾ ਸਿਰਜਨਾਤਮਕਤਾ ਅਤੇ ਤਰੋ-ਤਾਜ਼ਗੀ ਦਾ ਅਹਿਸਾਸ ਵੀ ਕਰਵਾਏਗੀ।

ਫਿਲਮ ਵਿੱਚ ਕਾਫ਼ੀ ਦਮਦਾਰ ਕਿਰਦਾਰ ਨਿਭਾ ਰਹੇ ਨਾਮਵਰ ਅਦਾਕਾਰ ਸਿਮਰਪਾਲ ਸਿੰਘ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਕੁਝ ਚੰਗੇਰ੍ਹਾ ਵੇਖਣ ਦੀ ਖ਼ਵਾਹਿਸ਼ ਰੱਖਦੇ ਦਰਸ਼ਕਾਂ ਨੂੰ ਇਹ ਫਿਲਮ ਜ਼ਰੂਰ ਪਸੰਦ ਆਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.