ਮੁੰਬਈ: ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਦਾ ਨਵਾਂ ਗੀਤ 'ਲੇ ਕੇ ਪ੍ਰਭੂ ਕਾ ਨਾਮ' ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਇੱਕ ਪਾਰਟੀ ਗੀਤ ਹੈ। ਇਹ ਗੀਤ ਸਲਮਾਨ ਅਤੇ ਕੈਟਰੀਨਾ ਕੈਫ਼ 'ਤੇ ਫਿਲਮਾਇਆ ਗਿਆ ਹੈ। 'ਟਾਈਗਰ 3' ਦਾ ਨਵਾਂ ਗੀਤ ਸਵੈਗ ਨਾਲ ਭਰਪੂਰ ਹੈ। ਇਸ ਗੀਤ ਨੂੰ ਅਰਿਜੀਤ ਸਿੰਘ ਅਤੇ ਨਿਕਿਤਾ ਗਾਂਧੀ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਪ੍ਰੀਤਮ ਨੇ ਸੰਗੀਤ ਦੀ ਰਚਨਾ ਕੀਤੀ ਹੈ ਅਤੇ ਗੀਤ ਦੇ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ।
- " class="align-text-top noRightClick twitterSection" data="">
ਪ੍ਰਸ਼ੰਸਕਾਂ ਨੂੰ ਪਸੰਦ ਆਇਆ ਟ੍ਰੈਕ: 'ਟਾਈਗਰ 3' ਦਾ ਇਹ ਨਵਾਂ ਗੀਤ ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ। ਅਰਿਜੀਤ ਦੀ ਅਵਾਜ਼ ਦੇ ਨਾਲ ਹੀ ਲੋਕ ਸਲਮਾਨ ਅਤੇ ਕੈਟਰੀਨਾ ਦੇ ਡਾਂਸ ਦੀ ਵੀ ਤਾਰੀਫ਼ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ," ਮਾਸਟਰਪੀਸ।" ਇੱਕ ਹੋਰ ਫੈਨ ਨੇ ਲਿਖਿਆ," ਪਰਫੈਕਟ ਪਾਰਟੀ ਗੀਤ, ਸਲਮਾਨ ਭਾਈ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ।"
ਸਲਮਾਨ ਅਤੇ ਕੈਟਰੀਨਾ ਦੀ ਸ਼ਾਨਦਾਰ ਕੈਮਿਸਟਰੀ: 'ਲੇ ਕੇ ਪ੍ਰਭੂ ਕਾ ਨਾਮ' ਟਾਈਟਲ ਵਾਲਾ ਇਹ ਗੀਤ ਐਲਾਨ ਤੋਂ ਬਾਅਦ ਹੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ, ਕਿਉਕਿ ਇਸ ਗੀਤ ਰਾਹੀ ਅਰਿਜੀਤ ਸਿੰਘ ਅਤੇ ਸਲਮਾਨ ਖਾਨ ਨੇ ਪਹਿਲੀ ਵਾਰ ਇਕੱਠੇ ਕੰਮ ਕੀਤਾ ਹੈ। ਇਸ ਗੀਤ 'ਚ ਸਲਮਾਨ ਅਤੇ ਕੈਟਰੀਨਾ ਦੀ ਸ਼ਾਨਦਾਰ ਕੈਮਿਸਟਰੀ ਨਜ਼ਰ ਆ ਰਹੀ ਹੈ। ਜਿਵੇਂ ਕਿ 'ਟਾਈਗਰ ਜ਼ਿੰਦਾ ਹੈ' ਅਤੇ 'ਸਵੈਗ ਸੇ ਸਵਾਗਤ' 'ਚ ਦਿਖੀ ਸੀ। ਇਸ ਗੀਤ ਰਾਹੀ ਸਲਮਾਲ ਖਾਨ ਦਾ ਅਰਿਜੀਤ ਸਿੰਘ ਨਾਲ ਪਹਿਲਾ ਕੀਤਾ ਹੋਇਆ ਕੰਮ ਹੈ। ਇਸਦੇ ਨਾਲ ਹੀ ਉਨ੍ਹਾਂ ਦੀ 9 ਸਾਲ ਪੁਰਾਣੀ ਲੜਾਈ ਵੀ ਖਤਮ ਹੋ ਗਈ।
- Tiger 3: ਜਦੋਂ ਕੈਟਰੀਨਾ ਕੈਫ ਨੇ ਸਾਂਝੀਆਂ ਕੀਤੀਆਂ ਹੌਟ ਫੋਟੋਆਂ, ਤਾਂ ਸਲਮਾਨ ਖਾਨ ਨੇ ਦਿੱਤਾ ਇਹ ਰਿਐਕਸ਼ਨ
- Leke Prabhu Ka Naam Teaser: 'ਲੇ ਕੇ ਪ੍ਰਭੂ ਕਾ ਨਾਮ' ਦਾ ਟੀਜ਼ਰ ਰਿਲੀਜ਼, ਪਹਿਲੇ ਟਰੈਕ 'ਚ ਨਜ਼ਰ ਆਈ 'ਟਾਈਗਰ-ਜ਼ੋਇਆ' ਦੀ ਜ਼ਬਰਦਸਤ ਕੈਮਿਸਟਰੀ
- Tiger 3 trailer: 'ਟਾਈਗਰ 3' ਦਾ ਦਮਦਾਰ ਟ੍ਰੇਲਰ ਹੋਇਆ ਰਿਲੀਜ਼, ਇਸ ਵਾਰ ਟਾਈਗਰ ਦੀ ਇਮਰਾਨ ਹਾਸ਼ਮੀ ਨਾਲ ਹੋਵੇਗੀ ਟੱਕਰ
ਟਾਈਗਰ 3 ਫਿਲਮ ਬਾਰੇ: ਟਾਈਗਰ 3 ਨੂੰ ਆਦਿਤਿਆ ਚੋਪੜਾ ਨੇ ਪ੍ਰੋਡਿਊਸ ਕੀਤਾ ਹੈ ਅਤੇ ਮਨੀਸ਼ ਸ਼ਰਮਾ ਨੇ ਡਾਈਰੈਕਟ ਕੀਤਾ ਹੈ। ਪਹਿਲੀਆਂ ਦੋ ਫਿਲਮਾਂ 'ਇੱਕ ਥਾ ਟਾਈਗਰ' ਅਤੇ 'ਟਾਈਗਰ ਜ਼ਿੰਦਾ ਹੈ' ਬਲਾਕਬਸਟਰ ਰਹੀ। 'ਵਾਰ' ਅਤੇ 'ਪਠਾਨ' ਤੋਂ ਬਾਅਦ ਇਹ YRF ਦੀ ਸਪਾਈ ਯੂਨੀਵਰਸ ਦੀ ਪੰਜਵੀਂ ਫਿਲਮ ਹੈ। ਇਸ ਫਿਲਮ 'ਚ ਇਮਰਾਨ ਹਾਸ਼ਮੀ ਵਿਲੈਨ ਦਾ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ 12 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।