ਚੰਡੀਗੜ੍ਹ: ਪਾਲੀਵੁੱਡ ਦੀ ਰਾਣੀ ਨੀਰੂ ਬਾਜਵਾ ਇੰਨੀਂ ਦਿਨੀਂ ਆਪਣੀ ਫਿਲਮ 'ਬੂਹੇ ਬਾਰੀਆਂ' ਨੂੰ ਲੈ ਕੇ ਚਰਚਾ ਵਿੱਚ ਹੈ, ਹੁਣ ਪਾਲੀਵੁੱਡ ਦੀ ਮਲਟੀਸਟਾਰਰ ਇਸ ਫਿਲਮ ਦਾ ਟ੍ਰੇਲਰ ਅੱਜ 18 ਅਗਸਤ ਨੂੰ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਇੱਕ ਆਲ ਫੀਮੇਲ ਲੀਡ ਹੈ, ਜੋ ਕਿ ਪਾਲੀਵੁੱਡ ਵਿੱਚ ਇੱਕ ਦੁਰਲੱਭ ਕਹਾਣੀ ਹੈ। ਫਿਲਮ ਦਾ ਐਲਾਨ ਨੀਰੂ ਬਾਜਵਾ ਨੇ ਪਿਛਲੇ ਮਹੀਨੇ ਫਿਲਮ ਦੇ ਪੋਸਟਰ ਦੇ ਨਾਲ ਸੋਸ਼ਲ ਮੀਡੀਆ 'ਤੇ ਕੀਤੀ ਸੀ, ਜਿਸ ਵਿੱਚ ਉਹ ਇੱਕ ਮਹਿਲਾ ਪੁਲਿਸ ਵੂਮੈਨ ਦੇ ਰੂਪ ਵਿੱਚ ਦਿਖਾਈ ਦਿੱਤੀ। ਹੁਣ ਫਿਲਮ ਦਾ ਦਮਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ।
ਇਸ ਫਿਲਮ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਦੁਆਰਾ ਕੀਤਾ ਗਿਆ ਹੈ ਅਤੇ ਇਸ ਵਿੱਚ ਨੀਰੂ ਬਾਜਵਾ, ਰੁਬੀਨਾ ਬਾਜਵਾ, ਨਿਰਮਲ ਰਿਸ਼ੀ, ਜਤਿੰਦਰ ਕੌਰ, ਸਿਮਰਨ ਚਾਹਲ, ਜਸਵਿੰਦਰ ਬਰਾੜ, ਰੁਪਿੰਦਰ ਰੂਪੀ ਅਤੇ ਕਈ ਹੋਰ ਪਾਲੀਵੁੱਡ ਅਦਾਕਾਰਾਂ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 15 ਸਤੰਬਰ 2023 ਨੂੰ ਰਿਲੀਜ਼ ਹੋਣ ਵਾਲੀ ਹੈ। ਜਗਦੀਪ ਵੜਿੰਗ ਨੇ ਫਿਲਮ ਬੂਹੇ ਬਾਰੀਆਂ ਨੂੰ ਲਿਖਿਆ ਹੈ।
- Jee Ve Sohneya Jee: ਸਿੰਮੀ ਚਾਹਲ ਦੀ ਨਵੀਂ ਫਿਲਮ 'ਜੀ ਵੇ ਸੋਹਣੇਆ ਜੀ' ਦੀ ਰਿਲੀਜ਼ ਡੇਟ ਦਾ ਐਲਾਨ, ਦੇਖੋ ਫਿਲਮ ਦਾ ਖੂਬਸੂਰਤ ਪੋਸਟਰ
- ਪੰਜਾਬੀ ਸਿਨੇਮਾ ’ਚ ਸ਼ਾਨਦਾਰ ਆਗਮਨ ਕਰਨ ਲਈ ਤਿਆਰ ਹੈ ਯੂਐਸਏ ਵੱਸਦੀ ਪੰਜਾਬੀ ਮੂਲ ਅਦਾਕਾਰਾ ਰੇਖਾ ਪ੍ਰਭਾਕਰ, ਕਈ ਵੱਡੇ ਹਿੰਦੀ ਪ੍ਰੋਜੈਕਟਾਂ ਦਾ ਰਹੀ ਹੈ ਹਿੱਸਾ
- Punjabi Film Furlow: ਪੰਜ ਸਾਲ ਬਾਅਦ ਫਿਰ ਇੱਕ ਇੱਕਠੇ ਕੰਮ ਕਰਦੇ ਨਜ਼ਰ ਆਉਣਗੇ ਗੁਰਪ੍ਰੀਤ ਘੁੱਗੀ ਵਿਕਰਮ ਗਰੋਵਰ, ਫਿਲਮ 'ਫ਼ਰਲੋ' ਦੀ ਸ਼ੂਟਿੰਗ ਹੋਈ ਸ਼ੁਰੂ
ਕਿਹੋ ਜਿਹਾ ਹੈ ਟ੍ਰੇਲਰ: ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ, ਜੋ ਫਿਲਮ 'ਚ ਮਹਿਲਾ ਪੁਲਿਸ ਕਰਮਚਾਰੀ ਦਾ ਕਿਰਦਾਰ ਨਿਭਾਅ ਰਹੀ ਹੈ, ਅਦਾਕਾਰਾ ਨੂੰ ਕਾਫੀ ਰੌਚਿਕ ਭੂਮਿਕਾ ਵਿੱਚ ਦੇਖਿਆ ਗਿਆ। ਹਾਲਾਂਕਿ ਕਿ ਟ੍ਰੇਲਰ ਵਿੱਚ ਫਿਲਮ ਦੀ ਪੂਰੀ ਕਹਾਣੀ ਬਾਰੇ ਕੁੱਝ ਜਿਆਦਾ ਪਾਤ ਨਹੀਂ ਲੱਗਦਾ, ਪਰ ਜੋ ਵੀ ਸਮਝ ਆਇਆ ਉਸ ਅਨੁਸਾਰ ਕਹਿ ਸਕਦੇ ਹਾਂ ਕਿ ਫਿਲਮ ਔਰਤਾਂ ਦੇ ਹੱਕਾਂ ਦੀ ਗੱਲ ਕਰੇਗੀ। ਇਸ ਤੋਂ ਇਲਾਵਾ ਉਹਨਾਂ ਨਾਲ ਹੁੰਦੀਆਂ ਵਧੀਕੀਆਂ ਨੂੰ ਵੀ ਫਿਲਮ ਵਿੱਚ ਬਿਆਨ ਕੀਤਾ ਜਾਵੇਗਾ ਅਤੇ ਉਹਨਾਂ ਦੀ ਏਕਤਾ ਨੂੰ ਵੀ ਵਿਅਕਤ ਕੀਤਾ ਜਾਵੇਗਾ।
ਟ੍ਰੇਲਰ ਨੇ ਲੋਕਾਂ ਨੂੰ ਕਾਫੀ ਪ੍ਰਭਾਵ ਕੀਤਾ। ਇੱਕ ਪ੍ਰਸ਼ੰਸਕ ਨੇ ਲਿਖਿਆ ' ਟ੍ਰੇਲਰ ਬਹੁਤ ਵਧੀਆ, ਮੈਂ ਜ਼ਰੂਰ ਦੇਖਣ ਜਾਵਾਂਗਾ ਇਸ ਫਿਲਮ ਨੂੰ। ਲਵ ਯੂ ਨਿਰਮਲ ਮੈਮ ਅਤੇ ਨੀਰੂ ਮੈਮ।' ਕਈ ਪ੍ਰਸ਼ੰਸਕਾਂ ਨੇ ਕਮੈਂਟ ਬਾਕਸ ਨੂੰ ਲਾਲ ਦਿਲ ਨਾਲ ਭਰ ਦਿੱਤਾ।