ETV Bharat / entertainment

Gurchet Chitarkar: ਕੈਨੇਡਾ ’ਚ ਪਹਿਲੀ ਵਾਰ ਸਟੇਜ ਸ਼ੋਅ ਦੀ ਪੇਸ਼ਕਾਰੀ ਕਰਨਗੇ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ, ਬ੍ਰਿਟਿਸ਼ ਕੋਲੰਬੀਆਂ ਦੇ ਵੱਖ-ਵੱਖ ਸ਼ਹਿਰਾਂ ’ਚ ਕਰਨਗੇ ਲਾਈਵ ਸ਼ੋਅ

Gurchet Chitarkar Stage Show: ਪੰਜਾਬੀ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ (Gurchet Chitarkar) ਹੁਣ ਕੈਨੇਡਾ ਵਿੱਚ ਪਹਿਲੀ ਵਾਰ ਇੱਕ ਗੰਭੀਰ ਵਿਸ਼ੇ ਉਤੇ ਆਪਣੀ ਟੀਮ ਨਾਲ ਸ਼ੋਅ ਕਰਨਗੇ। ਇਸ ਵਿੱਚ ਉਹਨਾਂ ਦੇ ਨਾਲ ਕਈ ਮੰਝੇ ਹੋਏ ਕਲਾਕਾਰ ਵੀ ਨਜ਼ਰ ਆਉਣਗੇ।

Gurchet Chitarkar Stage Show Canada
Gurchet Chitarkar Stage Show Canada
author img

By ETV Bharat Punjabi Team

Published : Sep 6, 2023, 3:04 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਕਾਮੇਡੀ ਫਿਲਮਾਂ ਦੇ ਖੇਤਰ ਵਿਚ ਚੋਖ਼ਾ ਨਾਮਣਾ ਖੱਟ ਚੁੱਕੇ ਮਸ਼ਹੂਰ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ (Gurchet Chitarkar Stage Show Canada news) ਹੁਣ ਕੈਨੇਡਾ ’ਚ ਪਹਿਲੀ ਵਾਰ ਗੰਭੀਰ ਸ਼ੋਅ ‘ਚੱਲ ਪਿੰਡ ਨੂੰ ਚੱਲੀਏ’ ਦੀ ਪੇਸ਼ਕਾਰੀ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਆਪਣੀ ਟੀਮ ਸਮੇਤ ਬ੍ਰਿਟਿਸ਼ ਕੰਲੋਬੀਆਂ ਦੇ ਵੱਖ-ਵੱਖ ਸ਼ਹਿਰਾਂ ਵਿਚ ਲਾਈਵ ਪ੍ਰੋਫਾਰਮ ਕੀਤਾ ਜਾਵੇਗਾ।

‘ਜਯੋਤੀ ਸਹੋਤਾ’, ‘ਨਵਰੋਜ਼-ਗੁਰਬਾਜ਼ ਇੰਟਰਟੇਨਮੈਂਟ', ‘ਬੀ4ਯੂ’ ਅਤੇ ‘5ਤਾਰਾ ਇੰਟਰਟੇਨਮੈਂਟ’ ਦੇ ਬੈਨਰਜ਼ ਹੇਠ ਆਯੋਜਿਤ ਹੋਣ ਜਾ ਰਹੇ ਇੰਨ੍ਹਾਂ ਸੋਅਜ਼ ਦੀ ਕਮਾਂਡ ਫਿਲਮਾਂ ਅਤੇ ਇੰਟਰਟੇਨਮੈਂਟ ਦੀ ਦੁਨੀਆਂ ਵਿਚ ਵਿਲੱਖਣ ਪਹਿਚਾਣ ਅਤੇ ਮਾਣਮੱਤਾ ਵਜ਼ੂਦ ਰੱਖਦੇ ਲੱਕੀ ਸੰਧੂ ਤੋਂ ਇਲਾਵਾ ਜਯੋਤੀ ਸਹੋਤਾ, ਟੀਜੇ, ਮੰਗਲ ਭਾਮਸਰੀ ਸੰਭਾਲ ਰਹੇ ਹਨ।

ਉਕਤ ਸੋਅਜ਼ ਦਾ ਸੰਚਾਲਣ ਕਰ ਰਹੀ ਪ੍ਰਬੰਧਕੀ ਟੀਮ ਅਨੁਸਾਰ ਵਿਦੇਸ਼ ਵੱਸਦੀ ਪੰਜਾਬੀ ਪੀੜ੍ਹੀ ਨੂੰ ਉਨਾਂ ਦੇ ਅਸਲ ਵਿਰਸੇ ਅਤੇ ਜੜ੍ਹਾਂ ਨਾਲ ਜੋੜਨ ਦੇ ਮਕਸਦ ਨਾਲ ਕਰਵਾਏ ਜਾ ਰਹੇ ਇੰਨ੍ਹਾਂ ਸੋਅਜ਼ ਦੀ ਸ਼ੁਰੂਆਤ ਵੈਨਕੂਵਰ ਦੇ ਪੰਜਾਬੀ ਗੜ੍ਹ ਮੰਨੇ ਜਾਂਦੇ ਸਰੀ ਤੋਂ ਕੀਤੀ ਜਾਵੇਗੀ, ਜਿੱਥੋਂ ਦੇ ਬੈੱਲ ਆਰਟ ਸੈਂਟਰ ਵਿਖੇ 22 ਅਕਤੂਬਰ ਨੂੰ ਵੱਡੇ ਪੱਧਰ 'ਤੇ ਇਸ ਸਟੇਜ਼ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਰੋਜ਼ੀ-ਰੋਟੀ ਦੀ ਖਾਤਰ ਆਪਣੇ ਵਤਨ ਤੋਂ ਦੂਰ ਹੋਏ ਪ੍ਰਵਾਸੀ ਭਾਰਤੀਆਂ ਦੀ ਵਿਦੇਸ਼ ਰਹਿੰਦਿਆਂ ਵੀ ਆਪਣੀ ਮਿੱਟੀ ਨਾਲ ਬਣੀ ਰਹਿਣ ਵਾਲੀ ਭਾਵਪੂਰਨ ਸਾਂਝ ਨੂੰ ਦਰਸਾਉਂਦੇ ਇਸ ਸਟੇਜ ਸ਼ੋਅ ਵਿਚ ਹਿੱਸਾ ਲੈ ਰਹੇ ਕਲਾਕਾਰਾਂ ਵਿਚ ਗੁਰਚੇਤ ਚਿੱਤਰਕਾਰ (Punjabi comedy artists Gurchet Chitarkar) ਤੋਂ ਇਲਾਵਾ ਅਨੀਤਾ ਸ਼ਬਦੀਸ਼, ਨਵਦੀਪ ਕਲੇਰ, ਕਮਲ ਰਾਜਪਾਲ-ਗੁਰੀ ਧਾਲੀਵਾਲ, ਗਗਨ ਗਿੱਲ, ਦਮਨ ਸੰਧੂ, ਮੰਨਤ ਨੂਰ ਆਦਿ ਸ਼ਾਮਿਲ ਹਨ।

ਇੰਨ੍ਹਾਂ ਤੋਂ ਇਲਾਵਾ ਇਸ ਸਟੇਜ ਸ਼ੋਅ ਦਾ ਖਾਸ ਆਕਰਸ਼ਨ ਹੋਵੇਗਾ ਬਹੁ-ਆਯਾਮੀ ਪ੍ਰਤਿਭਾ ਦਾ ਧਨੀ ਬਾਲ ਕਲਾਕਾਰ ਗੁਰਬਾਜ ਸੰਧੂ, ਜੋ ਆਪਣੇ ਇਸ ਪਹਿਲੇ ਮੰਚਨ ਦੁਆਰਾ ਅਦਾਕਾਰੀ ਦੀ ਦੁਨੀਆਂ ਵਿਚ ਨਵੇਂ ਆਯਾਮ ਸਿਰਜਣ ਵੱਲ ਵਧਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਚੇਤ ਚਿੱਤਰਕਾਰ ਵੱਲੋਂ ਆਪਣੀ ਇਮੇਜ਼ ਅਤੇ ਪਹਿਲੋਂ ਕੀਤੇ ਮੇਨ ਸਟਰੀਮ ਕਾਮੇਡੀ ਰੋਲਜ਼ ਨਾਲ ਇਕਦਮ ਹੱਟ ਕੇ ਇਸ ਸ਼ੋਅ ਵਿਚ ਪੇਸ਼ਕਾਰੀ ਕੀਤੀ ਜਾ ਰਹੀ ਹੈ, ਜਿਸ ਦੀ ਇਸ ਵਿਲੱਖਣ ਪ੍ਰੋਫਾਰਮੈੱਸ ਨੂੰ ਵੇਖਣ ਲਈ ਇੱਥੇ ਵਸਦੇ ਪੰਜਾਬੀਆਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇੰਟਰਨੈਸ਼ਨਲ ਪੱਧਰ 'ਤੇ ਪਹਿਲੀ ਵਾਰ ਗ੍ਰੈਂਡ ਲੈਵਲ 'ਤੇ ਕਰਵਾਏ ਜਾ ਰਹੇ ਇੰਨ੍ਹਾਂ ਸੋਅਜ਼ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਵਿਚ ਵੱਡੀ ਗਿਣਤੀ ਦਰਸ਼ਕਾਂ ਖਾਸ ਕਰ ਨੌਜਵਾਨਾਂ ਦੇ ਆਉਣ ਦੀ ਸੰਭਾਵਨਾ ਹੈ। ਪੰਜਾਬ ਤੋਂ ਚੱਲ ਕੇ ਸੱਤ ਸੁਮੰਦਰ ਪਾਰ ਤੱਕ ਪੰਜਾਬੀਅਤ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਚ ਅਹਿਮ ਯੋਗਦਾਨ ਪਾ ਰਹੇ ਲੱਕੀ ਸੰਧੂ ਪਿਛਲੇ ਸਮੇਂ ਰਿਲੀਜ਼ ਹੋਈ ਰਾਣਾ ਰਣਬੀਰ ਸਟਾਰਰ ਅਰਥ-ਭਰਪੂਰ ਪੰਜਾਬੀ ਫਿਲਮ ‘ਆਸੀਸ’ ਦਾ ਵੀ ਨਿਰਮਾਣ ਕਰ ਚੁੱਕੇ ਹਨ, ਜਿਸ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਕਾਫ਼ੀ ਪ੍ਰਸ਼ੰਸਾ ਨਾਲ ਨਿਵਾਜਿਆਂ ਜਾ ਚੁੱਕਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.