ਹੈਦਰਾਬਾਦ: ਬਾਲੀਵੁੱਡ ਦੇ 'ਸਿੰਘਮ' ਅਜੇ ਦੇਵਗਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਖੁਸ਼ੀ ਦਾ ਮੌਕਾ ਦਿੱਤਾ ਹੈ। ਕਿਉਂਕਿ ਅਜੇ ਇਸ ਦੀਵਾਲੀ 'ਤੇ ਆਪਣੀ ਨਵੀਂ ਫਿਲਮ 'ਥੈਂਕ ਗੌਡ'(Thank God First look) ਨਾਲ ਧਮਾਲਾਂ ਪਾਉਣ ਆ ਰਹੇ ਹਨ। ਅਜੇ ਨੇ ਵੀਰਵਾਰ ਨੂੰ ਫਿਲਮ ਦਾ ਆਪਣਾ ਪਹਿਲਾ ਲੁੱਕ ਪੋਸਟਰ ਰਿਲੀਜ਼ ਕੀਤਾ। ਇਸ ਦੇ ਨਾਲ ਹੀ ਫਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਗਿਆ ਹੈ। ਇਹ ਫਿਲਮ ਇਸ ਸਾਲ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਅਜੇ ਦੇਵਗਨ ਤੋਂ ਇਲਾਵਾ ਸਿਧਾਰਥ ਮਲਹੋਤਰਾ ਅਤੇ ਰਕੁਲ ਪ੍ਰੀਤ ਸਿੰਘ ਅਹਿਮ ਭੂਮਿਕਾਵਾਂ 'ਚ ਹੋਣਗੇ।
-
This Diwali, Chitragupt is coming to play the game of life with you and your family! #ThankGod trailer out tomorrow.
— Ajay Devgn (@ajaydevgn) September 8, 2022 " class="align-text-top noRightClick twitterSection" data="
In cinemas on October 25.@SidMalhotra @Rakulpreet pic.twitter.com/78fjGfsUkq
">This Diwali, Chitragupt is coming to play the game of life with you and your family! #ThankGod trailer out tomorrow.
— Ajay Devgn (@ajaydevgn) September 8, 2022
In cinemas on October 25.@SidMalhotra @Rakulpreet pic.twitter.com/78fjGfsUkqThis Diwali, Chitragupt is coming to play the game of life with you and your family! #ThankGod trailer out tomorrow.
— Ajay Devgn (@ajaydevgn) September 8, 2022
In cinemas on October 25.@SidMalhotra @Rakulpreet pic.twitter.com/78fjGfsUkq
ਅਜੇ ਦੇਵਗਨ ਨੇ ਫਿਲਮ 'ਥੈਂਕ ਗੌਡ' ਦਾ ਆਪਣਾ ਪਹਿਲਾ ਲੁੱਕ ਪੋਸਟਰ ਰਿਲੀਜ਼ ਕੀਤਾ ਹੈ, ਜਿਸ 'ਚ ਅਜੇ ਸੂਟ-ਬੂਟ 'ਚ ਹਨ ਅਤੇ ਦਾੜ੍ਹੀ ਵਾਲੇ ਲੁੱਕ 'ਚ ਨਜ਼ਰ ਆ ਰਹੇ ਹਨ। ਅਜੇ ਕਿੰਗ ਕੁਰਸੀ 'ਤੇ ਬੈਠੇ ਹਨ ਅਤੇ ਕਿਸੇ ਸ਼ੇਰ ਤੋਂ ਘੱਟ ਨਹੀਂ ਦਿਖਾਈ ਦਿੰਦੇ ਹਨ।
ਪੋਸਟਰ ਨੂੰ ਸ਼ੇਅਰ ਕਰਦੇ ਹੋਏ ਅਜੇ ਨੇ ਲਿਖਿਆ 'ਇਸ ਦੀਵਾਲੀ 'ਤੇ ਤੁਸੀਂ ਅਤੇ ਤੁਹਾਡਾ ਪਰਿਵਾਰ ਨਾਲ ਚਿਤਰਾਗੁਪਤ ਗੇਮ ਖੇਡਣ ਆ ਰਹੇ ਹਨ, ਟ੍ਰੇਲਰ ਕੱਲ੍ਹ ਆਵੇਗਾ, ਫਿਲਮ 25 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।'
- " class="align-text-top noRightClick twitterSection" data="
">
ਅਜੇ ਨੇ ਇਸ ਐਲਾਨ ਨਾਲ ਪ੍ਰਸ਼ੰਸਕਾਂ ਦੀ ਬੇਚੈਨੀ ਵਧਾ ਦਿੱਤੀ ਹੈ। ਅਜੇ ਦੇ ਪ੍ਰਸ਼ੰਸਕਾਂ ਨੂੰ ਹੁਣ ਦੀਵਾਲੀ ਦਾ ਇੰਤਜ਼ਾਰ ਹੋਵੇਗਾ। ਫਿਲਮ ਥੈਂਕ ਗੌਡ ਇੱਕ ਰੋਮਾਂਟਿਕ ਕਾਮੇਡੀ ਡਰਾਮਾ ਸ਼ੈਲੀ ਦੀ ਫਿਲਮ ਹੈ। ਫਿਲਮ ਦਾ ਨਿਰਦੇਸ਼ਨ ਇੰਦਰ ਕੁਮਾਰ ਨੇ ਕੀਤਾ ਹੈ, ਜਿਨ੍ਹਾਂ ਨੇ ਫਿਲਮ 'ਮਸਤੀ' ਵਾਂਗ 'ਟੋਟਲ ਧਮਾਲ' ਫਿਲਮ ਬਣਾਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਜੇ ਦੇਵਗਨ ਹੋਮ ਪ੍ਰੋਡਕਸ਼ਨ ਫਿਲਮ 'ਰਨਵੇ 34' 'ਚ ਨਜ਼ਰ ਆਏ ਸਨ, ਜਿਸ 'ਚ ਉਨ੍ਹਾਂ ਨਾਲ ਅਮਿਤਾਭ ਬੱਚਨ ਅਤੇ ਰਕੁਲ ਪ੍ਰੀਤ ਸਿੰਘ ਮੁੱਖ ਭੂਮਿਕਾ 'ਚ ਸਨ। ਇਹ ਫਿਲਮ 29 ਅਪ੍ਰੈਲ ਨੂੰ ਰਿਲੀਜ਼ ਹੋਈ ਸੀ।
ਇਹ ਵੀ ਪੜ੍ਹੋ:ਰਣਬੀਰ ਕਪੂਰ ਨੇ ਸ਼ਮਸ਼ੇਰਾ ਦੇ ਫਲਾਪ ਹੋਣ ਦਾ ਦੱਸਿਆ ਕਾਰਨ, ਕੱਲ੍ਹ ਲੱਗੇਗੀ ਬ੍ਰਹਮਾਸਤਰ