ਹੈਦਰਾਬਾਦ: ਸਬਜ਼ੀਆਂ ਦੇ ਰਾਜੇ ਟਮਾਟਰ ਦਾ ਭਾਅ ਇਨੀਂ ਦਿਨੀਂ ਆਸਮਾਨੀ ਚੜ੍ਹਿਆ ਹੋਇਆ ਹੈ, ਟਮਾਟਰ ਨੇ ਆਪਣੀ ਕੀਮਤ ਨਾਲ ਲੋਕਾਂ ਨੇ ਸਾਹ ਰੋਕ ਰੱਖੇ ਹਨ ਅਤੇ ਇਥੇ ਗਰੀਬ ਲੋਕਾਂ ਦੀਆਂ ਸਬਜ਼ੀਆਂ ਵਿੱਚੋਂ ਤਾਂ ਟਮਾਟਰ ਲਗਭਗ ਗਾਇਬ ਹੀ ਹੋ ਗਿਆ ਹੈ। ਭਾਰੀ ਮੀਂਹ ਅਤੇ ਹੜ੍ਹ ਕਾਰਨ ਟਮਾਟਰ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ। ਇਥੇ ਅਮੀਰ ਲੋਕਾਂ ਨੇ ਵੀ ਆਪਣੀ ਸਬਜ਼ੀ ਵਿੱਚ ਟਮਾਟਰ ਦੀ ਮਾਤਰਾ ਘੱਟ ਕਰ ਦਿੱਤੀ ਹੈ।
ਇੰਨਾ ਹੀ ਨਹੀਂ ਲਗਜ਼ਰੀ ਗੱਡੀਆਂ ਦੇ ਮਾਲਕ ਅਤੇ ਆਲੀਸ਼ਾਨ ਬੰਗਲਿਆਂ ਦੇ ਬਾਦਸ਼ਾਹ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਵੀ ਟਮਾਟਰ ਦੇ ਭਾਅ ਕਾਰਨ ਆਪਣੇ ਆਪ ਨੂੰ ਗਰੀਬ ਕਹਿ ਰਹੇ ਹਨ। ਅਦਾਕਾਰ ਨੇ ਕਿਹਾ ਹੈ ਕਿ ਟਮਾਟਰ ਦੇ ਭਾਅ ਕਾਰਨ ਉਹਨਾਂ ਨੇ ਆਪਣੇ ਭੋਜਨ ਵਿੱਚ ਟਮਾਟਰ ਦੀ ਮਾਤਰਾ ਘੱਟ ਕਰ ਦਿੱਤੀ ਹੈ।
- Wamiqa Gabbi: ਵਾਹ ਜੀ ਵਾਹ...'ਕਲੀ ਜੋਟਾ' ਦੀ ਇਸ ਅਦਾਕਾਰਾ ਨੇ ਆਪਣੀ ਕਮਾਈ ਦੀ ਖਰੀਦੀ ਪਹਿਲੀ ਕਾਰ, ਦੇਖੋ ਵੀਡੀਓ
- SPKK Collection Week 2: ਦੋ ਹਫਤਿਆਂ 'ਚ ਧੀਮੀ ਪਈ ਬਾਕਸ ਆਫਿਸ 'ਤੇ 'ਸੱਤਿਆਪ੍ਰੇਮ ਕੀ ਕਥਾ' ਦੀ ਚਾਲ, ਟੌਮ ਕਰੂਜ਼ ਦੀ ਫਿਲਮ ਅੱਗੇ ਟੇਕੇ ਗੋਡੇ
- ਕਿੰਗ ਖਾਨ ਦੀ 'ਜਵਾਨ' 'ਚ ਹੋਈ ਕਿਆਰਾ ਅਡਵਾਨੀ ਦੀ ਐਂਟਰੀ, ਜਾਣੋ ਕੀ ਹੋਵੇਗਾ ਸ਼ਾਹਰੁਖ ਖਾਨ ਦੀ ਫਿਲਮ ਵਿੱਚ ਇਸ ਸੁੰਦਰੀ ਦਾ ਰੋਲ
ਟਮਾਟਰ ਦੀ ਵੱਧਦੀ ਕੀਮਤ ਕਾਰਨ ਸੁਨੀਲ ਸ਼ੈਟੀ ਨੇ ਕਿਹਾ ਹੈ ਕਿ 'ਮੇਰੀ ਪਤਨੀ ਮਾਨਾ ਸ਼ੈੱਟੀ ਇੱਕ ਜਾਂ ਦੋ ਦਿਨਾਂ ਦੀ ਸਬਜ਼ੀ ਹੀ ਖਰੀਦੀ ਹੈ, ਕਿਉਂਕਿ ਅਸੀਂ ਤਾਜ਼ੀਆਂ ਚੀਜ਼ਾਂ ਖਾਣ ਨੂੰ ਪਹਿਲ ਦਿੰਦੇ ਹਾਂ, ਇੰਨੀਂ ਦਿਨੀਂ ਟਮਾਟਰ ਮਹਿੰਗਾ ਹੋ ਰਿਹਾ ਹੈ, ਇਸ ਦਾ ਅਸਰ ਸਾਡੀ ਰਸੋਈ ਉਤੇ ਵੀ ਪਿਆ ਹੈ, ਇਸ ਲਈ ਅੱਜਕੱਲ੍ਹ ਮੈਂ ਵੀ ਟਮਾਟਰ ਘੱਟ ਹੀ ਖਾ ਰਿਹਾ ਹਾਂ, ਲੋਕਾਂ ਨੂੰ ਲੱਗਦਾ ਹੋਵੇਗਾ ਕਿ ਮੈਂ ਐਕਟਰ ਆ ਇਸ ਦਾ ਅਸਰ ਸਾਡੇ ਉਤੇ ਨਹੀਂ ਪੈਂਦਾ ਹੋਣਾ, ਪਰ ਇਹ ਸੋਚ ਗਲਤ ਹੈ, ਸਾਡੇ ਉਤੇ ਵੀ ਇਸ ਦਾ ਅਸਰ ਪੈਂਦਾ ਹੈ।'
ਮੀਡੀਆ ਰਿਪੋਰਟਾਂ ਮੁਤਾਬਕ ਬੇਟੀ ਆਥੀਆ ਸ਼ੈੱਟੀ ਦੇ ਕੰਨਿਆਦਾਨ ਵਿੱਚ 50 ਕਰੋੜ ਰੁਪਏ ਦਾ ਆਲੀਸ਼ਨ ਬੰਗਲਾ ਗਿਫ਼ਟ ਕਰਨ ਵਾਲੇ ਸੁਨੀਲ ਸ਼ੈੱਟੀ ਨੇ ਅੱਗੇ ਕਿਹਾ ਹੈ ਕਿ 'ਮੈਂ ਟਮਾਟਰ ਆਨਲਾਈਨ ਮੰਗਾਉਂਦਾ ਹਾਂ, ਇਸ ਲਈ ਨਹੀਂ ਕਿ ਉਹ ਸਸਤਾ ਹੈ, ਸਗੋਂ ਇਸ ਲਈ ਕਿ ਆਨਲਾਈਨ ਵਾਲੇ ਤਾਜ਼ਾ ਮਾਲ ਸਪਲਾਈ ਕਰਦੇ ਨੇ, ਆਨਲਾਈਨ ਵਾਲੇ ਇਹ ਵੀ ਦੱਸਦੇ ਆ ਵੀ ਸਬਜ਼ੀਆਂ ਕਿੱਥੇ ਉਗਾਈਆਂ ਹਨ ਅਤੇ ਨਾਲ ਹੀ ਕਿਸਾਨਾਂ ਨੂੰ ਵੀ ਇਸਦਾ ਸਿੱਧਾ ਲਾਭ ਹੁੰਦਾ ਹੈ।'