ETV Bharat / entertainment

Sonam Bajwa: 'ਕੈਰੀ ਆਨ ਜੱਟਾ 3' ਦੀ ਪਹਿਲੇ ਦਿਨ ਦੀ ਕਮਾਈ ਤੋਂ ਗਦ-ਗਦ ਕਰ ਉੱਠੀ ਸੋਨਮ ਬਾਜਵਾ, ਪ੍ਰਸ਼ੰਸਕਾਂ ਲਈ ਲਿਖਿਆ ਮਿੱਠਾ ਨੋਟ - ਸੋਨਮ ਬਾਜਵਾ

'ਕੈਰੀ ਆਨ ਜੱਟਾ 3' ਨੇ ਬਾਕਸ ਆਫਿਸ 'ਤੇ ਕਰੋੜਾਂ ਰੁਪਏ ਦਾ ਕਲੈਕਸ਼ਨ ਕਰਕੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਹਿਲੇ ਦਿਨ 10.12 ਕਰੋੜ ਕਮਾਉਣ ਤੋਂ ਬਾਅਦ ਸੋਨਮ ਬਾਜਵਾ ਨੇ ਫਿਲਮ ਦੀ ਸਫਲਤਾ 'ਤੇ ਇਕ ਮਿੱਠੀ ਪੋਸਟ ਸ਼ੇਅਰ ਕੀਤੀ ਹੈ।

Sonam Bajwa
Sonam Bajwa
author img

By

Published : Jul 1, 2023, 11:16 AM IST

ਚੰਡੀਗੜ੍ਹ: ਸੋਨਮ ਬਾਜਵਾ ਆਪਣੀ ਤਾਜ਼ਾ ਰਿਲੀਜ਼ ਫਿਲਮ 'ਕੈਰੀ ਆਨ ਜੱਟਾ 3' ਨਾਲ ਵੱਡੇ ਪਰਦੇ 'ਤੇ ਪਹੁੰਚੀ ਹੈ। ਸਮੀਪ ਕੰਗ ਦੁਆਰਾ ਨਿਰਦੇਸ਼ਤ ਇਸ ਕਾਮੇਡੀ ਫਿਲਮ ਵਿੱਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਵਿਤਾ ਕੌਸ਼ਿਕ, ਬਿੰਨੂ ਢਿੱਲੋਂ, ਸ਼ਿੰਦਾ ਗਰੇਵਾਲ ਅਤੇ ਹੋਰ ਵੀ ਮੁੱਖ ਭੂਮਿਕਾਵਾਂ ਹਨ। ਭਾਰਤ ਦੇ ਬਾਕਸ ਆਫਿਸ ਦੀ ਰਿਪੋਰਟ ਦੇ ਅਨੁਸਾਰ 'ਕੈਰੀ ਆਨ ਜੱਟਾ 3' ਦਾ ਪਹਿਲੇ ਦਿਨ ਦਾ ਕਲੈਕਸ਼ਨ 10.20 ਕਰੋੜ ਰੁਪਏ ਹੈ।

10.20 ਕਰੋੜ ਕਮਾਉਣ ਤੋਂ ਬਾਅਦ ਇਹ ਹੁਣ ਤੱਕ ਦੀਆਂ ਸਾਰੀਆਂ ਪੰਜਾਬੀ ਫਿਲਮਾਂ ਵਿੱਚੋਂ ਸਭ ਤੋਂ ਜਿਆਦਾ ਪਹਿਲੇ ਦਿਨ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ, ਇਸ ਗੱਲ ਨੇ ਫਿਲਮ ਦੀ ਸਾਰੀ ਕਾਸਟ ਅਤੇ ਕਰੂ ਨੂੰ ਬਹੁਤ ਖੁਸ਼ ਕੀਤਾ ਹੈ।

ਹੁਣ ਇਸ ਖੁਸ਼ੀ ਨੂੰ ਵਿਅਕਤ ਕਰਨ ਲਈ ਸੋਨਮ ਬਾਜਵਾ ਨੇ ਇੰਸਟਾਗ੍ਰਾਮ ਉਤੇ ਪਹੁੰਚ ਕੀਤੀ ਹੈ। ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਫਿਲਮ ਦੀ ਸਫਲਤਾ 'ਤੇ ਇੱਕ ਮਿੱਠਾ ਜਿਹਾ ਨੋਟ ਲਿਖਿਆ ਹੈ। ਉਸਨੇ ਜ਼ਾਹਰ ਕੀਤਾ ਕਿ ਉਹ ਕਿੰਨੀ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੀ ਹੈ ਅਤੇ ਉਸ ਨੇ ਫਿਲਮ ਨੂੰ ਦੇਖਣ ਅਤੇ ਸਮਰਥਨ ਕਰਨ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ। ਅਦਾਕਾਰਾ ਨੇ ਕਿਹਾ ਕਿ ਇਹ ਲੋਕ ਹੀ ਹਨ ਜਿਨ੍ਹਾਂ ਨੇ ਇਸ ਪੰਜਾਬੀ ਫਿਲਮ ਨੂੰ ਇਤਿਹਾਸ ਸਿਰਜਣ ਲਈ ਸੰਭਵ ਬਣਾਇਆ ਹੈ।

ਸੋਨਮ ਬਾਜਵਾ ਨੇ ਲਿਖਿਆ 'ਕੈਰੀ ਆਨ ਜੱਟਾ 3' ਨੇ ਨਾ ਸਿਰਫ ਬਾਕਸ ਆਫਿਸ ਦੇ ਰਿਕਾਰਡ ਨੂੰ ਤੋੜਿਆ ਹੈ ਬਲਕਿ ਸਾਡੀ ਵਿਸ਼ਵਾਸ ਪ੍ਰਣਾਲੀ ਨੂੰ ਵੀ ਤੋੜਿਆ ਹੈ ਜੋ ਕਹਿੰਦੀ ਹੈ ਕਿ ਪੰਜਾਬੀ ਸਿਨੇਮਾ ਦੀ ਪਹੁੰਚ ਸੀਮਤ ਹੈ ਅਤੇ ਬਹੁਤ ਘੱਟ ਦਰਸ਼ਕ ਹਨ। ਇਤਿਹਾਸ ਸਿਰਜਣ ਲਈ ਦੁਨੀਆ ਭਰ ਦੇ ਪੰਜਾਬੀ ਫਿਲਮ ਦਰਸ਼ਕਾਂ ਅਤੇ ਸਮਰਥਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਇਹ ਜਿੱਤ ਸਾਡੀ ਹੀ ਨਹੀਂ ਤੁਹਾਡੀ ਹੈ। ਤੁਹਾਡੀ ਸ਼ੁਭਚਿੰਤਕ।" ਸੋਨਮ ਬਾਜਵਾ ਤੋਂ ਇਲਾਵਾ ਫਿਲਮ ਦੇ ਦੂਜੇ ਕਲਾਕਾਰਾਂ ਨੇ ਵੀ ਫਿਲਮ ਦੀ ਪਹਿਲੇ ਦਿਨ ਦੀ ਕਮਾਈ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.