ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ 'ਜਾਣ ਕੇ ਭੁਲੇਖੇ' ਰਿਲੀਜ਼ ਹੋ ਗਿਆ ਹੈ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਾਇਕ ਵੱਖਰਾ ਅਤੇ ਖੂਬਸੂਰਤ ਸੰਗੀਤ ਲੈ ਕੇ ਪੇਸ਼ ਹੋਇਆ ਹੈ। ਗੀਤ ਵਿੱਚ ਕਈ ਤਰ੍ਹਾਂ ਦੇ ਰੰਗ ਹਨ। ਪ੍ਰੇਮ, ਪਿਆਰ, ਹਾਸਾ, ਸਕੂਨ।
ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਸ ਨੇ ਗਾਇਕ ਦੇ ਗੀਤਾਂ ਨੂੰ ਕਦੇ ਸੁਣਿਆ ਨਾ ਹੋਵੇ, ਗਾਇਕ ਦੇ ਗੀਤਾਂ ਦੀ ਸਭ ਤੋ ਵੱਡੀ ਖੂਬਸੂਰਤੀ ਉਹਨਾਂ ਦੇ ਸ਼ਬਦ, ਲਿਖਤ ਅਤੇ ਸੰਗੀਤ ਹੈ। ਇਹੀ ਚੀਜ਼ਾਂ ਗਾਇਕ ਨੂੰ ਦੂਜੇ ਗਾਇਕਾਂ ਦੇ ਗੀਤਾਂ ਨਾਲੋਂ ਵੱਖਰਾ ਦਿਖਾਉਂਦੀ ਹੈ। ਫਿਲਮ ਦੀ ਵੀਡੀਓ ਵਿੱਚ ਗਾਇਕ ਨਾਲ ਮਾਡਲ ਨਵਨੀਤ ਕੌਰ ਜੌਹਲ ਨਜ਼ਰ ਆਈ। ਗੀਤ ਨੂੰ ਕੁੱਝ ਹੀ ਮਿੰਟਾਂ ਵਿੱਚ ਬਹੁਤ ਸਾਰੇ ਵਿਊਜ਼ ਆ ਗਏ।
- " class="align-text-top noRightClick twitterSection" data="">
ਇਸ ਗੀਤ ਦੀ ਵੀਡੀਓ ਸਾਂਝੀ ਕਰਦੇ ਹੋਏ ਗਾਇਕ ਨੇ ਇੰਸਟਾਗ੍ਰਾਮ ਉਤੇ ਪੋਸਟ ਪਾਈ, ਗਾਇਕ ਨੇ ਕੈਪਸ਼ਨ ਵਿੱਚ ਲਿਖਿਆ "𝓙𝓪𝓪𝓷𝓚𝓮𝓑𝓱𝓮𝓵𝓮𝓴𝓱𝓮 #ℝ𝕖𝕝𝕖𝕒𝕤𝕖𝕕, ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ ਉਂਝ ਬੋਲ ਕੇ ਦੱਸੇਂ ਨਾ ਭਾਵੇਂ! ਗੱਲੀਂ-ਬਾਤੀਂ ਤੇਜ਼ ਅਤੇ ਸ਼ੌਕ਼ੀਨ ਬਾਹਲ਼ੀਏ ਨੀ ਜਾਣ-ਜਾਣ ਕੇ ਭੁਲੇਖੇ ਪਾਵੇਂ!"
- " class="align-text-top noRightClick twitterSection" data="
">
ਗਾਇਕ ਸਤਿੰਦਰ ਸਰਤਾਜ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਫਿਲਮ 'ਕਾਲੀ ਜੋਟਾ' ਇੱਕ ਆਉਣ ਵਾਲੀ ਪੰਜਾਬੀ ਫਿਲਮ ਹੈ। ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਗਾਇਕ ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਨਾਲ ਨਜ਼ਰ ਆਉਣਗੇ।
ਇਹ ਵੀ ਪੜ੍ਹੋ:HBD Sharmila-Dharmendra: ਸ਼ਰਮੀਲਾ ਟੈਗੋਰ ਅਤੇ ਧਰਮਿੰਦਰ ਦੇ ਸਿਲਵਰ-ਸਕਰੀਨ ਸਫ਼ਰ 'ਤੇ ਇੱਕ ਨਜ਼ਰ