ETV Bharat / entertainment

Kulwinder Billa Son: ਗਾਇਕ ਕੁਲਵਿੰਦਰ ਬਿੱਲਾ ਦੇ ਘਰ ਗੂੰਜੀ ਕਿਲਕਾਰੀ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ - ਕੁਲਵਿੰਦਰ ਬਿੱਲਾ ਦਾ ਬੇਟਾ

Kulwinder Billa New Born Son: ਹਾਲ ਹੀ ਵਿੱਚ ਗਾਇਕ ਕੁਲਵਿੰਦਰ ਬਿੱਲਾ ਨੇ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ, ਗਾਇਕ ਨੇ ਦੱਸਿਆ ਹੈ ਕਿ ਉਹਨਾਂ ਦੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ, ਜਾਣੋ ਗਾਇਕ ਨੇ ਆਪਣੇ ਬੇਟੇ ਦਾ ਨਾਂ ਕੀ ਰੱਖਿਆ ਹੈ।

Kulwinder Billa Son
Kulwinder Billa Son
author img

By ETV Bharat Punjabi Team

Published : Nov 1, 2023, 3:29 PM IST

ਚੰਡੀਗੜ੍ਹ: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ, ਗਾਇਕ ਨੇ ਕਾਫੀ ਉਤਸ਼ਾਹ ਨਾਲ ਦੱਸਿਆ ਹੈ ਕਿ ਉਸ ਦੀ ਪਤਨੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਗਾਇਕ ਨੇ ਆਪਣੀ ਪਤਨੀ ਅਤੇ ਪੁੱਤਰ ਦੀ ਇੱਕ ਫੋਟੋ ਵੀ ਸਾਂਝੀ ਕੀਤੀ ਹੈ, ਫੋਟੋ ਵਿੱਚ ਗਾਇਕ ਦੀ ਪਤਨੀ ਬੈੱਡ ਉਤੇ ਪਈ ਨਜ਼ਰ ਆ ਰਹੀ ਹੈ ਅਤੇ ਉਸ ਨੇ ਨਵਜੰਮੇ ਪੁੱਤ ਨੂੰ ਫੜਿਆ ਹੋਇਆ ਹੈ।

ਇਸ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ, 'ਵਾਹਿਗੁਰੂ ਤੇਰਾ ਸ਼ੁਕਰ।' ਇਸ ਤੋਂ ਇਲਾਵਾ ਪੋਸਟ ਵਿੱਚ ਗਾਇਕ ਨੇ ਇਹ ਵੀ ਦੱਸਿਆ ਹੈ ਕਿ ਉਸ ਦੇ ਨਵੇਂ ਜੰਮੇ ਪੁੱਤਰ ਦਾ ਨਾਂ ਉਹਨਾਂ ਨੇ ਜਿੰਦ ਸਿੰਘ ਜੱਸੜ ਰੱਖਿਆ ਹੈ। ਤੁਹਾਡੇ ਵਿੱਚੋਂ ਬਹੁਤਿਆਂ ਨੂੰ ਨਹੀਂ ਪਤਾ ਹੋਣਾ ਕਿ ਸਟੇਜੀ ਨਾਂ ਕੁਲਵਿੰਦਰ ਬਿੱਲਾ ਨਾਲ ਮਸ਼ਹੂਰ ਇਸ ਗਾਇਕ ਦਾ ਸਰ ਨਾਮ ਜੱਸੜ ਹੈ। ਬੇਟੇ ਤੋਂ ਪਹਿਲਾਂ ਗਾਇਕ ਦੇ ਇੱਕ ਬੇਟੀ ਸਾਂਝ ਵੀ ਹੈ।

ਗਾਇਕ ਦੀ ਇਸ ਪੋਸਟ ਤੋਂ ਬਾਅਦ ਸਿਤਾਰਿਆਂ ਨੇ ਪੂਰਾ ਕਮੈਂਟ ਬਾਕਸ ਲਾਲ ਇਮੋਜੀ ਅਤੇ ਕਮੈਂਟਸ ਨਾਲ ਭਰ ਦਿੱਤਾ, ਹਰ ਕੋਈ ਗਾਇਕ ਨੂੰ ਵਧਾਈ ਦੇ ਰਿਹਾ ਹੈ, ਇਸ ਵਿੱਚ ਹਿਮਾਂਸ਼ੀ ਖੁਰਾਣਾ, ਨੀਰੂ ਬਾਜਵਾ, ਰੁਪਿੰਦਰ ਰੂਪੀ ਵਰਗੇ ਸਿਤਾਰੇ ਸ਼ਾਮਿਲ ਹਨ।

ਗਾਇਕ ਕੁਲਵਿੰਦਰ ਬਿੱਲਾ ਬਾਰੇ: ਕੁਲਵਿੰਦਰ ਬਿੱਲਾ ਗਾਇਕ ਹੋਣ ਦੇ ਨਾਲ-ਨਾਲ ਗੀਤਕਾਰ ਵੀ ਹੈ, ਜੋ ਪੰਜਾਬੀ ਸੰਗੀਤ ਉਦਯੋਗ ਨਾਲ ਜੁੜਿਆ ਹੋਇਆ ਹੈ। ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਇਸ ਪੰਜਾਬੀ ਗਾਇਕ ਦਾ ਜਨਮ 02 ਫਰਵਰੀ 1984 ਨੂੰ ਹੋਇਆ ਹੈ। ਗਾਇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਕੋਈ ਖਾਸ' ਅਤੇ 'ਪੰਜਾਬ' ਐਲਬਮਾਂ ਨਾਲ ਕੀਤੀ ਸੀ ਅਤੇ ਫਿਰ ਉਹ ਹੌਲੀ-ਹੌਲੀ ਪੰਜਾਬੀ ਸੰਗੀਤ ਜਗਤ ਦਾ ਇੱਕ ਵੱਡਾ ਨਾਂ ਬਣ ਗਿਆ। ਇਸ ਤੋਂ ਇਲਾਵਾ ਗਾਇਕ ਨੇ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਗਾਇਕੀ ਦੇ ਨਾਲ-ਨਾਲ ਬਿੱਲਾ ਅਦਾਕਾਰੀ ਵਿੱਚ ਵੀ ਕਾਫੀ ਸਰਗਰਮ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.