ਚੰਡੀਗੜ੍ਹ: ਜਿਵੇਂ ਕਿ ਪੰਜਾਬੀਆਂ ਦੀ ਹਮੇਸ਼ਾ ਇਹ ਫਿਤਰਤ ਰਹੀ ਹੈ ਕਿ ਉਹਨਾਂ ਉਤੇ ਭਾਵੇਂ ਕਿਹੋ ਜਿਹੀਆਂ ਮੁਸੀਬਤਾਂ ਆ ਜਾਣ ਉਹ ਆਪਣੇ ਹੌਂਸਲੇ ਹਮੇਸ਼ਾ ਬੁਲੰਦ ਹੀ ਰੱਖਦੇ ਹਨ। ਜਿਵੇਂ ਕਿ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਜਾਤਾਂ-ਧਰਮਾਂ ਦੇ ਲੋਕ ਰਹਿੰਦੇ ਹਨ ਪਰ ਜਦੋਂ ਉਹਨਾਂ ਉਤੇ ਮੁਸੀਬਤ ਆਉਂਦੀ ਹੈ ਤਾਂ ਉਹ ਪਲ਼ਾਂ ਵਿੱਚ ਇੱਕ ਹੋ ਜਾਂਦੇ ਹਨ।
ਇਸ ਦੀ ਤਾਜ਼ਾ ਉਦਾਹਰਣ ਪੰਜਾਬ ਵਿੱਚ ਬਣੇ ਹੜ੍ਹ ਦੇ ਹਾਲਾਤ ਹਨ, ਪਿਛਲੇ ਲਗਭਗ ਇੱਕ ਹਫ਼ਤੇ ਤੋਂ ਪੰਜਾਬ ਦੇ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਚੱਕੇ ਹਨ, ਜਿਹਨਾਂ ਦੀ ਸਹਾਇਤਾ ਪੰਜਾਬ ਦੇ ਅਜਿਹੇ ਇਲਾਕੇ ਕਰ ਰਹੇ ਹਨ, ਜਿਹੜੇ ਕਿ ਇਸ ਮਾਰ ਤੋਂ ਬਚੇ ਹੋਏ ਹਨ। ਹੁਣ ਇਥੇ ਪੰਜਾਬ ਤੋਂ ਇਲਾਵਾ ਪਾਕਿਸਤਾਨ ਨੇ ਵੀ ਪੰਜਾਬ ਦੀ ਮਦਦ ਕੀਤੀ ਹੈ।
- " class="align-text-top noRightClick twitterSection" data="">
ਜੀ ਹਾਂ...ਤੁਸੀਂ ਸਹੀ ਸੁਣਿਆ ਹੈ, ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਪੰਜਾਬ ਦੇ ਦਰਿਆਵਾਂ 'ਚ ਤੇਜ਼ੀ ਆਈ ਹੈ। ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਸਭ ਤੋਂ ਵੱਧ ਪਾਣੀ ਆਇਆ ਹੈ। ਜਿਸ ਕਾਰਨ ਇਨ੍ਹਾਂ ਦੋਵਾਂ ਦਰਿਆਵਾਂ ਦੇ ਆਸ-ਪਾਸ ਦੇ ਇਲਾਕੇ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋ ਰਹੇ ਹਨ। ਇਸ ਦੌਰਾਨ ਪਾਕਿਸਤਾਨ ਨੇ ਚੰਗੇ ਗੁਆਂਢੀ ਵਾਂਗ ਵਿਵਹਾਰ ਕੀਤਾ ਹੈ। ਪਾਕਿਸਤਾਨ ਨੇ ਆਪਣੇ ਸੁਲੇਮਾਨ ਹੈੱਡ ਵਰਕਸ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ ਹਨ। ਹਾਲਾਂਕਿ ਫਲੱਡ ਗੇਟ ਖੁੱਲ੍ਹਣ ਨਾਲ ਪਾਕਿਸਤਾਨ ਦੇ ਕੁਝ ਇਲਾਕੇ ਹੜ੍ਹ ਦੀ ਲਪੇਟ 'ਚ ਆ ਸਕਦੇ ਹਨ ਪਰ ਇਸ ਕਾਰਨ ਭਾਰਤੀ ਪੰਜਾਬ ਦੇ ਇਲਾਕਿਆਂ ਨੂੰ ਕਾਫੀ ਰਾਹਤ ਮਿਲੀ ਹੈ।
ਹੁਣ ਜਦੋਂ ਪਾਕਿਸਤਾਨ ਪੰਜਾਬ ਦੇ ਇਸ ਮੁਸ਼ਕਿਲ ਸਮੇਂ ਵਿੱਚ ਨਾਲ ਖੜ੍ਹਿਆ ਤਾਂ ਪੰਜਾਬੀ ਦੇ ਦਿੱਗਜ ਕਲਾਕਾਰ ਕੰਵਰ ਗਰੇਵਾਲ ਨੇ ਆਪਣੇ ਗੀਤ ਰਾਹੀਂ ਪਾਕਿਸਤਾਨੀ ਲੋਕਾਂ ਦਾ ਧੰਨਵਾਦ ਕੀਤਾ। ਜੀ ਹਾਂ...ਤੁਸੀਂ ਸਹੀ ਸੁਣਿਆ ਹੈ, ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਬੀਤੇ ਦਿਨੀਂ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉਤੇ ਆਪਣਾ ਨਵਾਂ ਗੀਤ 'ਸ਼ੁਕਰੀਆ' ਰਿਲੀਜ਼ ਕੀਤਾ। ਹੁਣ ਤੱਕ ਇਸ ਗੀਤ 86 ਹਜ਼ਾਰ ਤੋਂ ਜਿਆਦਾ ਲੋਕਾਂ ਦੁਆਰਾ ਦੇਖਿਆ ਜਾ ਚੁੱਕਿਆ ਹੈ।
ਕੰਵਰ ਗਰੇਵਾਲ ਦੇ ਗੀਤ ਵਿੱਚ ਕਿਹਾ ਗਿਆ ਹੈ ਕਿ 'ਸਦਕੇ ਪਾਕਿਸਤਾਨੀ ਵੀਰੇ ਓ, ਲਹਿੰਦੇ ਪੰਜਾਬ ਦੇ ਹੀਰੇ ਓ, ਸੱਜਦੇ ਨਾਲ ਸਤਿਕਾਰ ਭੇਜ ਰਹੇ ਆ, ਅਸੀਂ ਇੱਕਲਾ ਪਾਣੀ ਨੀ, ਪਿਆਰ ਭੇਜ ਰਹੇ ਆ।' ਜਦੋਂ ਹੀ ਇਹ ਗੀਤ ਰਿਲੀਜ਼ ਹੋਇਆ ਤਾਂ ਲੋਕਾਂ ਨੇ ਕਮੈਂਟ ਬਾਕਸ ਲਾਲ ਇਮੋਜੀ ਅਤੇ ਪਿਆਰੇ ਪਿਆਰੇ ਕਮੈਂਟਸ਼ ਨਾਲ ਭਰ ਦਿੱਤਾ।
ਇੱਕ ਨੇ ਲਿਖਿਆ 'ਆਪਣੇ ਤਾਂ ਆਪਣੇ ਹੀ ਹੁੰਦੇ ਨੇ। ਧੰਨਵਾਦ ਪਾਕਿਸਤਾਨ ਦੇ ਵਾਸੀਓ। ਵਾਹਿਗੁਰੂ ਮੇਹਰ ਕਰੇ ਅਤੇ ਸਭ ਨਾਲ ਪਿਆਰ, ਸਤਿਕਾਰ, ਸ਼ਾਂਤੀ, ਭਾਈਚਾਰਾ ਬਣਿਆ ਰਹੇ। ਧੰਨਵਾਦ ਕੰਵਰ ਗੇਰਵਾਲ ਵੀਰ ਦਾ ਜੋ ਹਰ ਸਮੇਂ 'ਤੇ ਬਹੁਤ ਹੀ ਵਜ਼ਨਦਾਰ ਬੋਲ ਵਾਲੇ ਗੀਤ ਗਾਉਂਦੇ ਹਨ। ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬਤ ਦਾ ਭਲਾ।'