ਚੰਡੀਗੜ੍ਹ: 'ਮੈਂ ਤਾਂ ਵੀ ਪਿਆਰ ਕਰਦਾ' ਵਰਗੇ ਸੁਪਰਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੇ ਝੋਲੀ ਪਾਉਣ ਵਾਲੇ ਗਾਇਕ ਹੈਪੀ ਰਾਏਕੋਟੀ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਆ ਰਹੀ ਹੈ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। ਹਾਲ ਹੀ ਵਿੱਚ ਗਾਇਕ ਨੇ ਇੰਸਟਾਗ੍ਰਾਮ ਉਤੇ ਸਟੋਰੀ ਸਾਂਝੀ ਕਰਕੇ ਜਾਣਕਾਰੀ ਸਾਂਝੀ ਕੀਤੀ ਕਿ ਉਸ ਦਾ ਯੂਟਿਊਬ ਚੈਨਲ ਹੈਕ ਹੋ ਗਿਆ ਹੈ।
ਗਾਇਕ ਨੇ ਇੰਸਟਾਗ੍ਰਾਮ ਉਤੇ ਸਟੋਰੀ ਸਾਂਝੀ ਕੀਤੀ ਅਤੇ ਲਿਖਿਆ 'ਦੋਸਤੋ ਆਪਣਾ ਯੂਟਿਊਬ ਚੈਨਲ ਹੈਕ ਹੋ ਗਿਆ ਹੈ, ਕੱਲ੍ਹ ਰਾਤ ਦਾ ਹੋਇਆ ਹੈ ਵੈਸੇ, ਲੱਗਦਾ ਕੋਈ ਸੱਜਣ ਮਿੱਤਰ ਖਾਸ ਚਾਉਣ ਵਾਲਾ ਹੀ ਹੋਣਾ ਪਰ ਕੋਈ ਨਾ ਦਾਤਾ ਮਿਹਰ ਕਰੂ ਜਲਦੀ, ਮਿਲਾਂਗੇ ਜਲਦੀ, ਇਸ ਸਾਲ ਬਹੁਤ ਕੁੱਝ ਹੋਇਆ, ਮੇਰੀ ਆਦਤ ਨਹੀਂ ਕਿ ਮੈਂ ਸ਼ੋਰ ਮਚਾਵਾਂ, ਕਈ ਆਪਣੇ ਸੱਜਣਾਂ ਨੇ ਬਹੁਤ ਕੁੱਝ ਕਰਨ ਦੀ ਕੋਸ਼ਿਸ ਕੀਤੀ, ਕੋਈ ਗੱਲ ਨਹੀਂ। ਪਰ ਤੁਸੀਂ ਜੁੜੇ ਰਹੋ। ਤੋਤਿਆਂ ਨੂੰ ਬਾਗ਼ ਬਥੇਰੇ, ਦਾਤਾ ਮਿਹਰ ਕਰੂ।'
- Celebs Congratulate Neeraj Chopra: 'ਜੈਵਲਿਨ ਕਿੰਗ' ਨੀਰਜ ਚੋਪੜਾ ਦੀ ਸੁਨਹਿਰੀ ਜਿੱਤ, ਸੈਲੀਬ੍ਰਿਟੀਜ਼ ਨੇ ਦਿੱਤੀਆਂ ਦਿਲੋਂ ਵਧਾਈਆਂ
- Praveen Mehra: 'ਰੱਖੜੀ’ ਨੂੰ ਸਮਰਪਿਤ ਗੀਤ ਲੈ ਕੇ ਸਰੋਤਿਆਂ ਸਨਮੁੱਖ ਹੋਏ ਅਦਾਕਾਰ-ਸੰਗੀਤਕਾਰ ਪ੍ਰਵੀਨ ਮਹਿਰਾ
- Ali Zafar in Australia: ਵਿਦੇਸ਼ੀ ਵਿਹੜਿਆਂ ਨੂੰ ਸੂਫ਼ੀ ਗਾਇਕੀ ਦੇ ਖੂਬਸੂਰਤ ਰੰਗ ਦੇਣ ’ਚ ਮੋਹਰੀ ਹੋਏ ਅਲੀ ਜ਼ਫਰ, ਆਸਟ੍ਰੇਲੀਆ ਵਿਖੇ ਜਲਦ ਕਰਨਗੇ ਕਈ ਵੱਡੇ ਕੰਨਸਰਟ
ਤੁਹਾਨੂੰ ਦੱਸ ਦਈਏ ਕਿ ਗਾਇਕ ਦੇ ਯੂਟਿਊਬ ਉਤੇ 6 ਲੱਖ ਤੋਂ ਜਿਆਦਾ ਸਬਸਕ੍ਰਾਇਬਰ ਹਨ, ਜੋ ਗਾਇਕ ਦੇ ਨਵੇਂ ਗੀਤ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਕਿਹਾ ਜਾ ਰਿਹਾ ਹੈ ਕਿ ਗਾਇਕ ਨੇ ਇਸ ਸੰਬੰਧੀ ਯੂਟਿਊਬ ਉਤੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ ਤਾਂ ਕਿ ਜਲਦ ਹੀ ਉਹ ਯੂਟਿਊਬ ਉਤੇ ਵਾਪਿਸੀ ਕਰਨ ਅਤੇ ਆਪਣੇ ਫੈਨਜ਼ ਦੇ ਰੂ-ਬੂ-ਰੂ ਹੋਣ।
ਤੁਹਾਨੂੰ ਦੱਸ ਦਈਏ ਕਿ ਕਰੀਬ 6 ਮਹੀਨੇ ਪਹਿਲਾਂ ਗਾਇਕ ਖਿਲਾਫ਼ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਕੱਢ ਲਈ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਕਰਤਾ ਨੇ ਕਿਹਾ ਸੀ ਕਿ ਗਾਇਕ ਦੇ ਇਸ ਗੀਤ ਕਾਰਨ ਨੌਜਵਾਨ ਵਰਗ ਉਤੇ ਮਾੜਾ ਪ੍ਰਭਾਵ ਪੈਂਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਇੰਨੀ ਦਿਨੀਂ ਆਪਣੇ ਨਵੇਂ ਗੀਤ ਨੂੰ ਲੈ ਕੇ ਸੁਰਖ਼ੀਆਂ ਵਿੱਚ ਹੈ, ਗੀਤ ਬਾਰੇ ਜਲਦ ਹੀ ਰਸਮੀ ਐਲਾਨ ਕਰ ਦਿੱਤਾ ਜਾਵੇਗਾ।