ਚੰਡੀਗੜ੍ਹ: ਸ਼ਹਿਨਾਜ਼ ਗਿੱਲ ਛੋਟੀਆਂ-ਛੋਟੀਆਂ ਗੱਲਾਂ 'ਚ ਖੁਸ਼ੀ ਲੱਭਣ ਦਾ ਮੌਕਾ ਨਹੀਂ ਛੱਡਦੀ। ਇਸੇ ਤਰ੍ਹਾਂ ਹੀ ਪਿਛਲੇ ਸਮੇਂ ਅਦਾਕਾਰਾ ਨੇ ਮੋਰਾਂ ਨਾਲ ਨੱਚਣ ਦਾ ਇੱਕ ਵੀਡੀਓ ਸਾਂਝਾ ਕੀਤਾ ਅਤੇ ਪ੍ਰਸ਼ੰਸ਼ਕਾਂ ਨੇ ਅਨੇਕਾਂ ਤਰ੍ਹਾਂ ਦੇ ਕਮੈਂਟਸ ਕਰਕੇ ਅਦਾਕਾਰਾ ਦੀ ਤਾਰੀਫ਼ ਕੀਤੀ।
ਜੇਕਰ ਮੌਜੂਦਾਂ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਉਸਨੂੰ ਪਿਆਰ ਕਰਨ ਵਾਲੀ ਪੂਰੀ ਫੌਜ ਹੈ ਅਤੇ ਦੂਜੇ ਪਾਸੇ ਸਿਡਨਾਜ਼ ਦੇ ਪ੍ਰਸ਼ੰਸਕ ਹਨ ਜਿਨ੍ਹਾਂ ਨੇ ਆਪਣਾ ਇੱਕ ਛੋਟਾ ਜਿਹਾ ਗਰੁੱਪ ਬਣਾਇਆ ਹੈ।
ਸਿਡਨਾਜ਼ ਦੇ ਪ੍ਰਸ਼ੰਸਕ ਕਦੇ ਵੀ ਆਪਣੇ ਪਿਆਰੇ ਸਿਤਾਰਿਆਂ ਦੀ ਪ੍ਰਸ਼ੰਸਾ ਕਰਨ ਅਤੇ ਸ਼ਹਿਨਾਜ਼ ਗਿੱਲ ਦੁਆਰਾ ਸਿਧਾਰਥ ਸ਼ੁਕਲਾ ਨਾਲ ਸਾਂਝੇ ਕੀਤੇ ਗਏ ਰਿਸ਼ਤੇ ਦੀ ਸ਼ਲਾਘਾ ਕਰਨ ਦਾ ਮੌਕਾ ਨਹੀਂ ਛੱਡਦੇ। ਦਰਅਸਲ ਹਾਲ ਹੀ ਵਿੱਚ ਸਿਡਨਾਜ਼ ਦੇ ਇੱਕ ਪ੍ਰਸ਼ੰਸਕ ਨੇ ਸ਼ਹਿਨਾਜ਼ ਨੂੰ ਇੱਕ ਖੂਬਸੂਰਤ ਤੋਹਫਾ ਭੇਜਿਆ, ਜਿਸ ਨੇ ਸ਼ਹਿਨਾਜ਼ ਅਤੇ ਸਿਧਾਰਥ ਦੀਆਂ ਮਨਮੋਹਕ ਯਾਦਾਂ ਨੂੰ ਕੈਪਚਰ ਕੀਤਾ।
ਅਦਾਕਾਰਾ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਅਤੇ ਦੇਣ ਵਾਲੇ ਦਾ ਧੰਨਵਾਦ ਵੀ ਕੀਤਾ।
ਇਸ ਦੌਰਾਨ ਵਰਕ ਫਰੰਟ 'ਤੇ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸ਼ਹਿਨਾਜ਼ ਸਲਮਾਨ ਖਾਨ ਦੇ ਨਾਲ ਕਭੀ ਈਦ ਕਭੀ ਦੀਵਾਲੀ ਵਿੱਚ ਆਪਣਾ ਬਾਲੀਵੁੱਡ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਫਰਹਾਦ ਸਾਮਜੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਚ ਸ਼ਹਿਨਾਜ਼ ਸਲਮਾਨ ਦੇ ਜੀਜਾ ਆਯੂਸ਼ ਸ਼ਰਮਾ ਦੇ ਨਾਲ ਨਜ਼ਰ ਆਵੇਗੀ।
ਇਹ ਵੀ ਪੜ੍ਹੋ:ਕੰਗਨਾ ਰਣੌਤ ਨੇ ਧਾਕੜ ਅੰਦਾਜ਼ 'ਚ ਕੀਤਾ ਪ੍ਰਮੋਸ਼ਨ, ਵੇਖੋ ਤਸਵੀਰਾਂ