ETV Bharat / entertainment

Sara Gurpal: ਬੀਚ ਤੋਂ ਤਸਵੀਰਾਂ ਸਾਂਝੀਆਂ ਕਰਕੇ ਸਾਰਾ ਗੁਰਪਾਲ ਨੇ ਦੱਸਿਆ ਜ਼ਿੰਦਗੀ ਨੂੰ ਜਿਉਣ ਦਾ ਤਰੀਕਾ, ਕਿਹਾ-'ਸਭ ਕੁਝ ਠੀਕ ਹੋਣ ਤੱਕ ਇੰਤਜ਼ਾਰ ਨਾ ਕਰੋ' - ਅਦਾਕਾਰਾ ਅਤੇ ਗਾਇਕਾ ਸਾਰਾ ਗੁਰਪਾਲ

ਪੰਜਾਬੀ ਮੰਨੋਰੰਜਨ ਜਗਤ ਦੀ ਖੂਬਸੂਰਤ ਅਦਾਕਾਰਾ ਅਤੇ ਗਾਇਕਾ ਸਾਰਾ ਗੁਰਪਾਲ ਨੇ ਹਾਲ ਹੀ ਵਿੱਚ ਬੀਚ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਹਨਾਂ ਨੂੰ ਸਾਂਝਾ ਕਰਦੇ ਹੋਏ ਸਾਰਾ ਨੇ ਦੱਸਿਆ ਹੈ ਕਿ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ।

Sara Gurpal
Sara Gurpal
author img

By

Published : Jul 14, 2023, 4:32 PM IST

ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਦੀ ਸੁਪਰਹਿੱਟ ਅਦਾਕਾਰਾ ਅਤੇ ਮਾਡਲ ਸਾਰਾ ਗੁਰਪਾਲ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਕਾਰਨ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਸਾਰਾ ਆਏ ਦਿਨ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਜੋ ਜਦੋਂ ਪ੍ਰਸ਼ੰਸਕਾਂ ਵਿੱਚ ਆਉਂਦੀਆਂ ਹਨ ਤਾਂ ਉਹ ਉਹਨਾਂ ਤਸਵੀਰਾਂ ਨੂੰ ਪਲ਼ਾਂ ਵਿੱਚ ਹੀ ਪੂਰੇ ਸ਼ੋਸਲ ਮੀਡੀਆ ਉਤੇ ਵਾਇਰਲ ਕਰ ਦਿੰਦੇ ਹਨ। ਹਾਲ ਹੀ ਵਿੱਚ ਅਦਾਕਾਰਾ ਛੁੱਟੀਆਂ ਮਨਾਉਣ ਲਈ ਵਿਦੇਸ਼ ਗਈ ਹੋਈ ਹੈ। ਜਿਥੋਂ ਅਦਾਕਾਰਾ ਨੇ ਬੀਚ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਤਸਵੀਰਾਂ ਦੇ ਨਾਲ-ਨਾਲ ਅਦਾਕਾਰਾ ਨੇ ਇੱਕ ਪਿਆਰਾ ਨੋਟ ਵੀ ਸਾਂਝਾ ਕੀਤਾ ਹੈ, ਜੋ ਕਿਸੇ ਦੇ ਵੀ ਦਿਲ ਨੂੰ ਛੂਹ ਸਕਦਾ ਹੈ। ਸਾਰਾ ਨੇ ਲਿਖਿਆ 'ਸਭ ਕੁਝ ਠੀਕ ਹੋਣ ਤੱਕ ਇੰਤਜ਼ਾਰ ਨਾ ਕਰੋ। ਇਹ ਕਦੇ ਵੀ ਸੰਪੂਰਨ ਨਹੀਂ ਹੋਵੇਗਾ। ਹਮੇਸ਼ਾ ਚੁਣੌਤੀਆਂ, ਰੁਕਾਵਟਾਂ ਅਤੇ ਸੰਪੂਰਣ ਸਥਿਤੀਆਂ ਬਣੀਆਂ ਰਹਿਣਗੀਆਂ। ਫੇਰ ਕੀ? ਹੁਣੇ ਸ਼ੁਰੂ ਕਰੋ। ਤੁਹਾਡੇ ਹਰ ਕਦਮ ਦੇ ਨਾਲ, ਤੁਸੀਂ ਮਜ਼ਬੂਤ ਅਤੇ ਹੋਰ ਮਜ਼ਬੂਤ, ਵੱਧ ਤੋਂ ਵੱਧ ਹੁਨਰਮੰਦ, ਵੱਧ ਤੋਂ ਵੱਧ ਆਤਮ-ਵਿਸ਼ਵਾਸ ਅਤੇ ਵੱਧ ਤੋਂ ਵੱਧ ਸਫਲ ਹੋਵੋਗੇ, ਇਸ ਲਈ ਚਿੰਤਾ ਘੱਟ ਕਰੋ ਜ਼ਿਆਦਾ ਨਾ ਕਰੋ, ਘੱਟ ਸ਼ੱਕ, ਜਿਆਦਾ ਵਿਸ਼ਵਾਸ...ਘੱਟ ਸੋਚੋ, ਜਿਆਦਾ ਵਿਸ਼ਵਾਸ, ਯਾਦ ਰੱਖੋ ਕਿ ਜਿੱਥੇ ਵੀ ਤੁਹਾਡਾ ਦਿਲ ਹੈ, ਉੱਥੇ ਤੁਹਾਨੂੰ ਆਪਣਾ ਖ਼ਜ਼ਾਨਾ ਮਿਲੇਗਾ। ਮੈਨੂੰ ਮੇਰਾ ਮੈਂ ਮਿਲਿਆ।'

ਇਸ ਪੋਸਟ ਨੂੰ ਕਾਫੀ ਲਕਾਂ ਨੇ ਪਸੰਦ ਕੀਤਾ ਹੈ, ਇਸ ਪੋਸਟ ਦੇ ਨਾਲ ਸਾਰਾ ਗੁਰਪਾਲ ਨੇ ਲਾਲ ਰੰਗ ਦੀ ਬਿਕਨੀ ਪਹਿਨ ਰੱਖੀ ਹੈ ਅਤੇ ਸਾਰਾ ਦੇ ਵਾਲ਼ ਖੁੱਲ੍ਹੇ ਹਨ, ਸਾਰਾ ਬੀਚ ਦੇ ਪਾਣੀ ਨਾਲ ਇੱਕਮਿਕ ਹੁੰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਵਿੱਚ ਸਾਰਾ ਨੇ ਹਲਕਾ-ਹਲਕਾ ਮੇਕਅੱਪ ਕੀਤਾ ਹੋਇਆ ਹੈ।

ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਾਰਾ ਦੇ ਇੰਸਟਗ੍ਰਾਮ ਉਤੇ ਜਾਓਗੇ ਤਾਂ ਤੁਹਾਨੂੰ ਸਾਰੇ ਇੰਸਟਾਗ੍ਰਾਮ ਉਤੇ ਬੀਚ, ਸਮੁੰਦਰ ਹੀ ਨਜ਼ਰ ਆਉਣਗੇ, ਇਸ ਗੱਲ ਤੋਂ ਅੰਦਾਜ਼ਾਂ ਲਾਇਆ ਜਾ ਸਕਦਾ ਹੈ ਕਿ ਸਾਰਾ ਨੂੰ ਬੀਚ ਅਤੇ ਸਮੁੰਦਰ ਕਾਫੀ ਪਸੰਦ ਹਨ, ਸਾਰਾ ਨੂੰ ਇੰਸਟਾਗ੍ਰਾਮ ਉਤੇ 3 ਮਿਲੀਅਨ ਤੋਂ ਜਿਆਦਾ ਲੋਕ ਪਸੰਦ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.