ETV Bharat / entertainment

Salman Khan ਨੇ ਆਪਣੇ ਵਿਆਹ ਬਾਰੇ ਕੀਤੀ ਖੁੱਲ੍ਹ ਕੇ ਗੱਲ, ਕਿਹਾ, ਬੱਚੇ ਦੀ ਯੋਜਨਾ ਸੀ ਪਰ... - ਕਿਸੀ ਕਾ ਭਾਈ ਕਿਸੀ ਕੀ ਜਾਨ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਜੋ ਕਿ ਬੀ-ਟਾਊਨ ਦੇ ਸਭ ਤੋਂ ਯੋਗ ਬੈਚਲਰ ਬਣੇ ਹੋਏ ਹਨ, ਨੇ ਹਾਲ ਹੀ ਵਿੱਚ ਆਪਣੇ ਵਿਆਹ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ। ਅਦਾਕਾਰ ਬੱਚਿਆਂ ਦੇ ਸ਼ੌਕੀਨ ਹਨ ਅਤੇ ਪਰਿਵਾਰ ਬਣਾਉਣ ਦੀ ਇੱਛਾ ਰੱਖਦੇ ਹਨ।

Salman Khan
Salman Khan
author img

By

Published : Apr 30, 2023, 10:29 AM IST

ਹੈਦਰਾਬਾਦ: ਫਿਲਮ ਅਦਾਕਾਰ ਸਲਮਾਨ ਖਾਨ ਨੇ 'ਆਪ ਕੀ ਅਦਾਲਤ' 'ਚ ਇੰਟਰਵਿਊ ਦਿੱਤੀ। ਇਸ ਮੌਕੇ ਉਨ੍ਹਾਂ ਕਈ ਵਿਸ਼ਿਆਂ 'ਤੇ ਗੱਲਬਾਤ ਕੀਤੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਵਿਆਹ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਕਿਹਾ, "ਹਾਂ, ਇੱਕ ਯੋਜਨਾ ਹੈ ਪਰ ਇਹ ਯੋਜਨਾ ਇੱਕ ਨੂੰਹ ਦੀ ਨਹੀਂ ਸਗੋਂ ਇੱਕ ਬੱਚੇ ਦੀ ਹੈ।" ਪਰ ਭਾਰਤੀ ਕਾਨੂੰਨ ਅਨੁਸਾਰ ਇਹ ਸੰਭਵ ਨਹੀਂ ਹੈ ਤਾਂ ਹੁਣ ਦੇਖਦੇ ਹਾਂ ਕੀ ਹੋ ਸਕਦਾ ਹੈ? ਇਹ ਕਿਵੇਂ ਸੰਭਵ ਹੈ?"

ਸਲਮਾਨ ਖਾਨ ਨੂੰ ਬੱਚੇ ਬਹੁਤ ਪਸੰਦ: ਦਰਅਸਲ ਸਲਮਾਨ ਖਾਨ ਨੂੰ ਬੱਚੇ ਬਹੁਤ ਪਸੰਦ ਹਨ। ਬੱਚੇ ਅਕਸਰ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਵੀ ਨਜ਼ਰ ਆਉਂਦੇ ਰਹਿੰਦੇ ਹਨ। ਉਹ ਅਕਸਰ ਆਪਣੇ ਭਤੀਜੇ ਆਹਿਲ ਸ਼ਰਮਾ ਨਾਲ ਸਮਾਂ ਬਤੀਤ ਕਰਦੇ ਨਜ਼ਰ ਆਉਂਦੇ ਹਨ। ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਕਰਨ ਜੌਹਰ ਬਿਨਾਂ ਵਿਆਹ ਕੀਤੇ ਦੋ ਬੱਚਿਆਂ ਦੇ ਪਿਤਾ ਬਣ ਗਏ ਹਨ ਤਾਂ ਇਸ ਦਾ ਜਵਾਬ ਦਿੰਦੇ ਹੋਏ ਸਲਮਾਨ ਖਾਨ ਨੇ ਕਿਹਾ, "ਹਾਂ, ਮੈਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਫਿਰ ਕਾਨੂੰਨ ਬਦਲਿਆ, ਤਾਂ ਹੁਣ ਦੇਖਦੇ ਹਾਂ।"

ਸਲਮਾਨ ਖਾਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ: ਹਾਲ ਹੀ 'ਚ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਿਲੀਜ਼ ਹੋਈ ਹੈ। ਫਿਲਮ ਨੇ ਬਾਕਸ ਆਫਿਸ 'ਤੇ ਕਾਫੀ ਚੰਗਾ ਕਾਰੋਬਾਰ ਕੀਤਾ ਹੈ। ਫਿਲਮ ਨੂੰ ਕਾਫ਼ੀ ਆਲੋਚਨਾ ਵੀ ਮਿਲੀ ਹੈ। ਫਿਲਮ ਦਾ ਨਿਰਦੇਸ਼ਨ ਫਰਹਾਦ ਸਾਮਜੀ ਨੇ ਕੀਤਾ ਹੈ। ਫਿਲਮ ਵਿੱਚ ਪੂਜਾ ਹੇਗੜੇ, ਪਲਕ ਤਿਵਾਰੀ, ਸਿਧਾਰਥ ਨਿਗਮ ਅਤੇ ਭੂਮਿਕਾ ਚਾਵਲਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਟਾਈਗਰ 3 'ਚ ਨਜ਼ਰ ਆਉਣਗੇ ਸਲਮਾਨ ਖਾਨ: ਸਲਮਾਨ ਖਾਨ ਫਿਲਮ 'ਟਾਈਗਰ 3' 'ਚ ਨਜ਼ਰ ਆਉਣਗੇ। ਇਹ ਫਿਲਮ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਕੈਟਰੀਨਾ ਕੈਫ ਦੀ ਵੀ ਅਹਿਮ ਭੂਮਿਕਾ ਹੈ। ਸਲਮਾਨ ਖਾਨ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦੀਆਂ ਫਿਲਮਾਂ ਨੂੰ ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲਿਆ ਹੈ। ਉਹ ਬਿੱਗ ਬੌਸ 16 ਦੇ ਹੋਸਟ ਵੀ ਸੀ। ਉਹ ਜਲਦ ਹੀ ਕਈ ਪ੍ਰੋਜੈਕਟਸ 'ਚ ਨਜ਼ਰ ਆਉਣਗੇ। ਪ੍ਰਸ਼ੰਸਕ ਵੀ ਉਨ੍ਹਾਂ ਦੀਆਂ ਫਿਲਮਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਫੈਨਜ਼ ਨੂੰ ਸਲਮਾਨ ਖਾਨ ਦਾ ਅੰਦਾਜ਼ ਕਾਫੀ ਪਸੰਦ ਹੈ।

ਇਹ ਵੀ ਪੜ੍ਹੋ:- Jatt Jeona Morh: ਨਵੀਆਂ ਤਕਨੀਕਾਂ ਨਾਲ ਦੁਬਾਰਾ ਰਿਲੀਜ਼ ਹੋਵੇਗੀ ‘ਜੱਟ ਜਿਓਣਾ ਮੌੜ’,

ETV Bharat Logo

Copyright © 2024 Ushodaya Enterprises Pvt. Ltd., All Rights Reserved.