ਚੰਡੀਗੜ੍ਹ: ਟੀ.ਵੀ ਹੋਸਟਿੰਗ ਅਤੇ ਐਂਕਰਿੰਗ ਦੇ ਖੇਤਰ ਵਿਚ ਜਾਣਿਆ ਪਛਾਣਿਆ ਨਾਂਅ ਬਣ ਚੁੱਕੀ ਸਾਇਰਾ ਹੁਣ ਸਿਲਵਰ ਸਕਰੀਨ 'ਤੇ ਵੀ ਅਦਾਕਾਰੀ ਦੇ ਜੌਹਰ ਵਿਖਾਉਣ ਵੱਲ ਵੱਧ ਚੁੱਕੀ ਹੈ, ਜੋ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਬਿਨਾਂ ਬੈਂਡ ਚੱਲ ਇੰਗਲੈਂਡ’ ‘ਚ ਰੌਸ਼ਨ ਪ੍ਰਿੰਸ ਦੇ ਨਾਲ ਲੀਡ ਭੂਮਿਕਾ ਵਿਚ ਨਜ਼ਰ ਆਵੇਗੀ।
ਹਾਲ ਹੀ ਵਿਚ ਕਾਫ਼ੀ ਸਫ਼ਲ ਰਹੀ ਵੈੱਬ-ਸੀਰੀਜ਼ ‘ਚੌਸਰ ਦਾ ਪਾਵਰ ਗੇਮਜ਼’ ’ਚ ਟੀ.ਵੀ ਰਿਪੋਰਟਰ ਦੀ ਲੀਡਿੰਗ ਅਤੇ ਪ੍ਰਭਾਵੀ ਭੂਮਿਕਾ ਨਿਭਾ ਸਰਾਹਣਾ ਹਾਸਿਲ ਕਰ ਚੁੱਕੀ ਇਹ ਹੋਣਹਾਰ ਅਦਾਕਾਰਾ ਪੰਜਾਬੀ ਸਿਨੇਮਾ ਅਤੇ ਕਲਾ ਖੇਤਰ ਨਾਲ ਜੁੜੀਆਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦੇ ਸ਼ਾਨਦਾਰ ਇੰਟਰਵਿਊਜ਼ ਕਰਨ ਦਾ ਵੀ ਮਾਣ ਹਾਸਿਲ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਹਾਲੀਆ ਗਾਇਕੀ ਰਿਐਲਟੀ ਸ਼ੋਅ ‘ਦਾ ਵਾਈਸ ਆਫ਼ ਪੰਜਾਬ’ ਨਵੇਂ ਸੀਜ਼ਨ ’ਚ ਵੀ ਉਸ ਦੀ ਹੋਸਟਿੰਗ ਅਤੇ ਵੈਬਸੀਰੀਜ਼ ‘ਕੀ ਬਣੂ ਪੂਨੀਆ ਦਾ’ ‘ਚ ਅਦਾਕਾਰੀ ਬਾਕਮਾਲ ਰਹੀ ਹੈ, ਜਿਸ ਨੂੰ ਸਚਿਨ ਆਹੂਜਾ, ਸਲੀਮ ਆਦਿ ਜਜਮੈਂਟ ਪੈੱਨਲ ਵੱਲੋਂ ਵੀ ਕਾਫ਼ੀ ਪਸੰਦ ਕਰਦਿਆਂ ਤਾਰੀਫ਼ ਨਾਲ ਨਿਵਾਜ਼ਿਆ ਗਿਆ ਹੈ।
ਇਸ ਪ੍ਰਤਿਭਾਸ਼ਾਲੀ ਹੋਸਟ ਨੇ ਆਪਣੇ ਇਸ ਨਵੇਂ ਸਿਨੇਮਾ ਸਫ਼ਰ ਸੰਬੰਧੀ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਹੈ ਕਿ ਪਰਿਵਾਰਿਕ ਅਤੇ ਇਮੋਸ਼ਨਲ ਡਰਾਮਾ ਆਧਾਰਿਤ ਇਸ ਦਿਲਚਸਪ ਫਿਲਮ ਨਾਲ ਲੀਡ ਐਕਟ੍ਰੈਸ ਜੁੜਨਾ ਉਨ੍ਹਾਂ ਦੇ ਕਰੀਅਰ ਲਈ ਇਹ ਟਰਨਿੰਗ ਪੁਆਇੰਟ ਵਾਂਗ ਹੈ।
- ਇੱਕ ਪਾਸੇ ਬੈਨ ਅਤੇ ਦੂਜੇ ਪਾਸੇ ਟੈਕਸ ਮੁਕਤ ਹੋਈ 'ਦਿ ਕੇਰਲ ਸਟੋਰੀ'
- ਚਿਪਕੀ ਡਰੈੱਸ 'ਚ ਸੋਨਮ ਬਾਜਵਾ ਨੇ ਦਿੱਤੇ ਬੋਲਡ ਪੋਜ਼, ਪ੍ਰਸ਼ੰਸਕ ਬੋਲੇ-'ਜਲਪਰੀ'
- ਰਿਲੀਜ਼ ਲਈ ਤਿਆਰ ਪੰਜਾਬੀ ਫਿਲਮ ‘ਕਾਲੀ ਸਰਹਦ’, ਸੰਦੀਪ ਬੇਦੀ ਨਿਭਾਉਣਗੇ ਮੁੱਖ ਕਿਰਦਾਰ
ਉਨ੍ਹਾਂ ਦੱਸਿਆ ਕਿ ਫਿਲਮ ਦੇ ਪਹਿਲੇ ਭਾਗ ਤੋਂ ਬਾਅਦ ਇਸ ਦਾ ਦੂਸਰਾ ਅਤੇ ਲੰਬਾ ਸ਼ੂਟਿੰਗ ਸ਼ਡਿਊਲ ਯੂਨਾਈਟਡ ਕਿੰਗਡਮ ਵਿਖੇ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨਿਰਮਾਤਾ ਬਲਵਿੰਦਰ ਹੀਰ ਅਤੇ ਗੁਰਜੀਤ ਕੌਰ ਵੱਲੋਂ ਨਿਰਮਿਤ ਕੀਤੀ ਜਾ ਰਹੀ ਸਤਿੰਦਰ ਸਿੰਘ ਦੇਵ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਹ ਫਿਲਮ ਬਹੁਤ ਹੀ ਅਲੱਗ ਵਿਸ਼ੇ ਦੀ ਤਰਜ਼ਮਾਨੀ ਕਰਦੀ ਨਜ਼ਰ ਆਵੇਗੀ।
ਉਨ੍ਹਾਂ ਆਪਣੇ ਕਿਰਦਾਰ ਵੱਲ ਝਾਤ ਪਵਾਉਂਦਿਆਂ ਦੱਸਿਆ ਕਿ ਉਸ ਦਾ ਰੋਲ ਲੰਦਨ ਵਸੇਬਾ ਕਰਨ ਦੇ ਬਾਵਜੂਦ ਆਪਣੇ ਅਸਲ ਸੰਸਕਾਰਾਂ ਨਾਲ ਭਰੇ ਰਹਿਣ ਵਾਲੇ ਪਰਿਵਾਰ ਦੀ ਲੜ੍ਹਕੀ ਦਾ ਕਿਰਦਾਰ ਹੈ, ਜੋ ਆਧੁਨਿਕ ਵੀ ਹੈ ਪਰ ਆਪਣੇ ਵਿਰਸੇ ਅਤੇ ਕਦਰਾਂ ਕੀਮਤਾਂ ਨਾਲ ਜੁੜੀ ਰਹਿਣ ਵਾਲੀ ਪੰਜਾਬਣ ਮੁਟਿਆਰ ਵੀ ਹੈ।
ਉਨ੍ਹਾਂ ਦੱਸਿਆ ਕਿ ਇਸ ਕਿਰਦਾਰ ਵਿਚ ਗੰਭੀਰ, ਚੁਲਬੁਲੇ ਹਰ ਅਭਿਨੈ ਰੰਗ ਦੇ ਸੇਡਜ਼ ਦਰਸ਼ਕਾਂ ਅਤੇ ਉਨ੍ਹਾਂ ਦੇ ਚਾਹੁੰਣ ਵਾਲਿਆਂ ਨੂੰ ਵੇਖਣ ਨੂੰ ਮਿਲਣਗੇ। ਅਦਾਕਾਰਾ ਸਾਇਰਾ ਅਨੁਸਾਰ ਸਿਨੇਮਾ ਨਾਲ ਜੁੜਨ ਦੀ ਇੱਛਾ ਉਨ੍ਹਾਂ ਦੀ ਕਾਫ਼ੀ ਦੇਰ ਤੋਂ ਸੀ, ਪਰ ਇਸ ਲਈ ਕੋਈ ਮਨ ਪਸੰਦ ਪ੍ਰੋਜੈਕਟ ਹੁਣ ਜਾ ਕੇ ਸਾਹਮਣੇ ਆਇਆ ਹੈ, ਜਿਸ ਨੂੰ ਸਵੀਕਾਰ ਕਰਦਿਆਂ ਉਨਾਂ ਨੂੰ ਜ਼ਰਾ ਵੀ ਸੋਚਨਾ ਨਹੀਂ ਪਿਆ ਕਿਉਂਕਿ ਇਸ ਭੂਮਿਕਾ ਵਿਚ ਉਹ ਸਾਰੇ ਰੰਗ ਸ਼ਾਮਿਲ ਹਨ, ਜਿਸ ਦੀ ਉਮੀਦ ਅਤੇ ਚਾਹ ਉਹ ਆਪਣੇ ਪਹਿਲੇ ਸਿਨੇਮਾ ਪ੍ਰੋਜੈਕਟ ਲਈ ਕਰ ਰਹੀ ਸੀ।