ਚੰਡੀਗੜ੍ਹ: ਪਿਛਲੇ ਕਈ ਸਾਲ ਪੰਜਾਬੀ ਮੰਨੋਰੰਜਨ ਜਗਤ ਲਈ ਚੰਗੇ ਸਾਬਿਤ ਨਹੀਂ ਹੋਏ, ਇਸ ਦੇ ਕਈ ਕਾਰਨ ਹਨ, ਸਭ ਤੋਂ ਵੱਡਾ ਕਾਰਨ ਇਸ ਦਾ ਕੋਰੋਨਾ ਹੈ। ਪਰ ਹੁਣ ਪੰਜਾਬੀ ਮੰਨੋਰੰਜਨ ਜਗਤ ਨੇ ਰਫ਼ਤਾਰ ਫੜ ਲਈ ਹੈ, ਫਿਲਮਾਂ ਦਾ ਐਲਾਨ ਬੈਕ-ਟੂ-ਬੈਕ ਹੋ ਰਿਹਾ ਹੈ।
- " class="align-text-top noRightClick twitterSection" data="
">
ਜੇਕਰ 2022 ਦੀ ਗੱਲ ਕਰੀਏ ਤਾਂ ਫਿਲਮ 'ਮੋਹ', 'ਬਾਜਰੇ ਦਾ ਸਿੱਟਾ', 'ਸੌਂਕਣ ਸੌਂਕਣੇ' ਪ੍ਰਸ਼ੰਸਕਾਂ ਅਤੇ ਆਲੋਚਕਾਂ ਨੂੰ ਖੁਸ਼ ਕਰਨ ਵਿੱਚ ਕਾਮਯਾਬ ਰਹੀਆਂ, ਜੇਕਰ ਹੁਣ 2023 ਦੀ ਗੱਲ਼ ਕਰੀਏ ਤਾਂ ਵਿਜੇ ਅਰੋੜਾ ਦੁਆਰਾ ਨਿਰਦੇਸ਼ਿਤ 'ਕਲੀ ਜੋਟਾ' ਨੇ ਪੰਜਾਬੀ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਲ ਦੀ ਸ਼ੁਰੂਆਤ ਪੰਜਾਬੀ ਦੀ ਇੱਕ ਚੰਗੀ ਫਿਲਮ ਨਾਲ ਹੋਈ ਹੈ, ਜਿਸ ਨੇ ਹੁਣ ਤੱਕ ਚੰਗੀ ਕਮਾਈ ਕਰ ਲਈ ਹੈ।
ਹੁਣ ਜੇਕਰ ਗੱਲ 2024 ਦੀ ਕਰੀਏ ਤਾਂ ਪਿਛਲੇ ਦਿਨੀਂ ਕਈ ਅਜਿਹੀਆਂ ਫਿਲਮਾਂ ਦੇ ਨਾਂ ਸਾਹਮਣੇ ਆ ਰਹੇ ਹਨ, ਜਿਹਨਾਂ ਦੀ 2024 ਵਿੱਚ ਰਿਲੀਜ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਇਸੇ ਲੜੀ ਵਿੱਚ ਸਿੰਮੀ ਚਾਹਲ ਅਤੇ ਤਰਸੇਮ ਜੱਸੜ ਸਟਾਰਰ ਫਿਲਮ 'ਰੱਬ ਦਾ ਰੇਡੀਓ 3' ਹੈ। ਅਦਾਕਾਰ-ਗਾਇਕ ਤਰਸੇਮ ਜੱਸੜ ਨੇ ਖੁਦ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਅਦਾਕਾਰ ਨੇ ਲਿਖਿਆ ' ਰੱਬ ਦਾ ਰੇਡੀਓ 3, 29-3-2024 …।' ਇਸ ਦੇ ਨਾਲ ਹੀ ਅਦਾਕਾਰ ਨੇ ਇੱਕ ਪੋਸਟਰ ਵੀ ਸਾਂਝਾ ਕੀਤਾ। ਹੁਣ ਪ੍ਰਸ਼ੰਸਕਾਂ ਨੇ ਕਮੈਂਟ ਬਾਕਸ ਖੁਸ਼ੀ ਦੇ ਇਮੋਜੀਆ ਨਾਲ ਭਰ ਦਿੱਤਾ ਹੈ। ਇੱਕ ਨੇ ਲਿਖਿਆ ' ਇੰਤਜ਼ਾਰ ਹੈ।'
ਸ਼ਰਨ ਆਰਟ ਦੁਆਰਾ ਨਿਰਦੇਸ਼ਿਤ ਅਤੇ ਮਨਪ੍ਰੀਤ ਜੌਹਲ ਅਤੇ ਵੇਹਲੀ ਜਨਤਾ ਫਿਲਮਜ਼ ਦੁਆਰਾ ਨਿਰਮਿਤ ਫਿਲਮ 29 ਮਾਰਚ 2024 ਨੂੰ ਰਿਲੀਜ਼ ਹੋਵੇਗੀ। ਸਿੰਮੀ ਚਾਹਲ, ਤਰਸੇਮ ਜੱਸੜ ਤੋਂ ਇਲਾਵਾ ਫਿਲਮ ਵਿੱਚ ਨਿਰਮਲ ਰਿਸ਼ੀ ਅਤੇ ਕਈ ਹੋਰ ਦਿੱਗਜ ਅਦਾਕਾਰ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ: Afsana Khan first wedding anniversary: ਅਫ਼ਸਾਨਾ ਖਾਨ ਨੇ ਇਸ ਤਰ੍ਹਾਂ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ, ਸਾਂਝੀ ਕੀਤੀ ਵੀਡੀਓ